(ਸ਼ਹੀਦੀ ਜੋੜ ਮੇਲਾ ਫਤਿਹਗੜ• ਸਾਹਿਬ ਵਿਖੇ ਅਕਾਲੀ ਭਾਜਪਾ ਦੀ ਸਿਆਸੀ ਕਾਨਫਰੰਸ ਵਿਚ ਬੇਰੁਜਗਾਰ ਲਾਇਨਮੇੈਨ ਭਾਰੀ
ਕੋਟਕਪੂਰਾ, 19 ਦਸੰਬਰ /ਜੇ.ਆਰ.ਅਸੋਕ/ਸਥਾਨਕ ਲਾਲਾ ਲਾਜਪਤ ਰਾਏ ਮਿਊਂਸਪਲ ਪਾਰਕ ਵਿਖੇ ਅੱਜ ਬੇਰੁਜਗਾਰ ਲਾਇਨਮੈਨਾਂ ਦੀ ਜਿਲ•ਾ ਪੱਧਰੀ ਮੀਟਿੰਗ ਹਰਪ੍ਰੀਤ ਸਿੰਘ ਮੜਾਕ ਜਿਲ•ਾ ਪ੍ਰਧਾਨ ਅਤੇ ਜਨਰਲ ਸਕੱਤਰ ਹਰਪ੍ਰੀਤ ਸਿੰਘ ਕੋਟਕਪੂਰਾ ਦੀ ਅਗਵਾਈ ਵਿਚ ਹੋਈ। ਇਸ ਮੀਟਿੰਗ ਨੂੰ ਸੁੂਬਾ ਪ੍ਰਧਾਨ ਪਿਰਮਲ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਵੱਲੋਂ 14 ਜਨਵਰੀ 2011ਨੂੰ ਪਾਵਰਕਾਮ ਅੰਦਰ 5000 ਲਾਇਨਮੈਨ ਭਰਤੀ ਕਰਨ ਦਾ ਇਸ਼ਤਿਹਾਰ ਜਾਰੀ ਕੀਤਾ ਸੀ ਪ੍ਰੰਤੂ ਸਿਰਫ 1000 ਲਾਇਨਮੈਂਨਾਂ ਨੂੰ ਹੀ ਅਜੇ ਤੱਕ ਨਿਯੁਕਤੀ ਪੱਤਰ ਦਿੱਤੇ ਗਏ ਹਨ। ਸੂਬਾ ਜਨਰਲ ਸਕੱਤਰ ਜਗਤਾਰ ਸਿੰਘ ਮਾਹੀਨੰਗਲ ਨੇ ਕਿਹਾ ਕਿ ਜੱਥੇਬੰਦੀ ਵੱਲੋਂ ਪੰਜਾਬ ਸਰਕਾਰ ਅਤੇ ਪਾਵਰਕਾਮ ਦੇ ਅਧਿਕਾਰੀਆਂ ਨਾਲ ਕਈ ਮੀਟਿੰਗਾਂ ਕੀਤੀਆਂ ਗਈਆਂ ਹਨ ਪ੍ਰੰਤੂ ਅਜੇ ਤੱਕ ਸਰਕਾਰ ਜੱਥੇਬੰਦੀ ਨੂੰ ਲਾਰਿਆਂ ਵਿਚ ਹੀ ਰੱਖ ਰਹੀ ਹੈ। ਬੇਰੁਜਗਾਰ ਲਾਇਨਮੈਨ ਸਰਕਾਰ ਦੇ ਇਹਨਾਂ ਭਰੋਸਿਆਂ ਤੋਂ ਅੱਕ ਚੁੱਕੀ ਹੈ ਅਤੇ ਹੁਣ ਬੇਰੁਜਗਾਰ ਲਾਇਨਮੈਨ ਪਰਿਵਾਰਕ ਮੈਂਬਰਾਂ ਸਮੇਤ ਅਕਾਲੀ ਭਾਜਪਾ ਸਰਕਾਰ ਦੀਆਂ ਸਿਆਸੀ ਕਾਨਫਰੰਸਾਂ ਵਿਚ ਪਹੁੰਚ ਕੇ ਕਿਸੇ ਵੀ ਆਗੂ ਨੂੰ ਬੋਲਣ ਨਹੀ ਦੇਣਗੇ। ਇਸ ਫੈਸਲੇ ਤਹਿਤ ਸ਼ਹੀਦੀ ਜੋੜ ਮੇਲਾ ਫਤਿਹਗੜ• ਸਾਹਿਬ ਵਿਖੇ ਅਕਾਲੀ ਭਾਜਪਾ ਦੀ ਸਿਆਸੀ ਕਾਨਫਰੰਸ ਵਿਚ ਬੇਰੁਜਗਾਰ ਲਾਇਨਮੇੈਨ ਭਾਰੀ ਤਦਾਦ ’ਚ ਆਪਣੇ ਪਰਿਵਾਰਕ ਮੈਂਬਰਾਂ ਸਮੇਤ ਪਹੁੰਚਣਗੇ ਅਤੇ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕਰਨਗੇ। ਇਸ ਮੀਟਿੰਗ ਵਿਚ ਸੂਬਾਈ ਕੈਸ਼ੀਅਰ ਭੋਲਾ ਸਿੰਘ ਗੱਗੜਪੁਰ , ਸੋਮਾ ਸਿੰਘ ਭੜੋਲੀ ਮੁੱਖ ਸਲਾਹਕਾਰ, ਜਗਦੀਪ ਸਿੰਘ ਝਾੜੀਵਾਲਾ, ਜਸਵਿੰਦਰ ਸਿੰਘ ਹਰੀਨੌ, ਮਨਪ੍ਰੀਤ ਸਿੰਘ ਹਰਦਿਆਲੇਆਣਾ, ਕੁਲਦੀਪ ਸਿੰਘ ਖਾਰਾ, ਜਗਸੀਰ ਸਿੰਘ ਭਗਤੂਆਣਾ, ਈਸ਼ਰ ਸਿੰਘ ਵਾੜਾਦਰਾਕਾ, ਜਸਕਰਨ ਸਿੰਘ, ਬੋਹੜ ਸਿੰਘ, ਤੋਂ ਇਲਾਵਾ ਬੇਰੁਜਗਾਰ ਲਾਇਮੈਨਾਂ ਦੇ ਪਰਿਵਾਰਕ ਮੈਂਬਰ ਵੀ ਹਾਜਰ ਹੋਏ।
Post a Comment