ਕੋਟਕਪੂਰਾ, 19 ਦਸੰਬਰ/ ਜੇ.ਆਰ.ਅਸੋਕ/ਸਥਾਨਕ ਡਾ: ਚੰਦਾ ਸਿੰਘ ਮਰਵਾਹ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਪ੍ਰਿੰਸੀਪਲ ਸਰਕਾਰੀ ਇਨ ਸਰਵਿਸ ਟ੍ਰੇਨਿੰਗ ਸੈਂਟਰ ਫ਼ਰੀਦਕੋਟ ਮਨਜੀਤ ਸਿੰਘ ਦੀ ਯੋਗ ਅਗਵਾਈ ਅਧੀਨ ਹਿੰਦੀ ਅਧਿਆਪਕਾਂ ਦਾ ਸੈਮੀਨਾਰ ਸ਼ੁਰੂ ਹੋਇਆ। ਇਸ ਸੈਮੀਨਾਰ ਵਿਚ ਕੋਆਰਡੀਨੇਟਰ ਸੁਭਾਸ ਚੰਦਰ ਅਤੇ ਰਿਸੋਰਸ ਪਰਸਨ ਮੈਡਮ ਸ਼ਿਵਾਨੀ, ਰਿੰਕੀ ਪਰਾਸ਼ਰ ਅਤੇ ਬਿਮਲ ਛਾਬੜਾ ਵੱਲੋਂ ਨੌਵੀਂ ਅਤੇ ਦਸਵੀਂ ਪੜ•ਾਉਣ ਵਾਲੇ ਅਧਿਆਪਕਾਂ ਨੂੰ ਕਹਾਣੀ, ਕਵਿਤਾਵਾਂ ਪੜਾ•ਉਣ ਦੀਆਂ ਵਿਧੀਆਂ ਬਾਰੇ ਨੁਕਤੇ ਦੱਸੇ ਗਏ। ਇਸ ਸੈਮੀਨਾਰ ਵਿਚ 35 ਅਧਿਆਪਕਾਂ ਨੇ ਭਾਗ ਲਿਆ । ਇਸੇ ਤਰ•ਾਂ ਡਾ. ਹਰੀ ਸਿੰਘ ਸੇਵਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਜੈਤੋ ਅਤੇ ਕੋਟਕਪੂਰਾ ਬਲਾਕ ਦੇ ਨੌਵੀਂ ਅਤੇ ਦਸਵੀ ਜਮਾਤਾਂ ਨੂੰ ਪੜ•ਾਉਦੇ 45 ਅਧਿਆਪਕਾ ਨੇ ਭਾਗ ਲਿਆ। ਇਸ ਸੈਮੀਨਾਰ ਵਿਚ ਕੋਆਰਡੀਨੇਟਰ ਪਵਨ ਗੁਲਾਟੀ, ਰਿਸੋਰਸ ਪਰਸਨ ਖੁਸ਼ਵੰਤ ਬਰਗਾੜੀ ਅਤੇ ਪਰਮਜੀਤ ਸਿੰਘ ਨੇ ਅਧਿਆਪਕਾਂ ਨੂੰ ਰੌਚਿਕ ਵਿਧੀਆਂ ਨਾਲ ਕਹਾਣੀਆਂ ਅਤੇ ਕਵਿਤਾਵਾਂ ਪੜ•ਾਉਣ ਲਈ ਨਵੀਆਂ ਤਕਨੀਕਾਂ ਤੋਂ ਜਾਣੂ ਕਰਵਾਇਆ । ਇਸ ਦੌਰਾਨ ਪ੍ਰਿੰਸੀਪਲ ਬਲਬੀਰ ਸਿੰਘ ਬਰਾੜ ਵੱਲੋਂ ਸੈਮੀਨਾਰ ਸਬੰਧੀ ਸੁਚੱਜਾ ਮਾਹੌਲ ਪ੍ਰਦਾਨ ਕਰਨ ਵਿਚ ਅਹਿਮ ਰੋਲ ਅਦਾ ਕੀਤਾ। ਫੋਟੋ 3
Post a Comment