ਚੰਡੀਗੜ੍ਹ ਕੁਲਵੀਰ
ਕਲਸੀ/ ਪੰਜਾਬ ਸੰਗੀਤ ਨਾਟਕ ਅਕਾਦਮੀ ਵਲੋਂ ਪੰਜਾਨਬ ਦੇ ਉਘੇ ਗਾਇਕ ਭਰਾਵਾਂ ਸਾਬਰ ਅਲੀ ਅਤੇ ਯੂਸਫ਼ ਅਲੀ ਦੇ ਸੂਫ਼ੀ ਅਤੇ ਲੋਕ ਗੀਤਾਂ ਦੀ ਇਕ ਵਿਸ਼ੇਸ਼ ਮਹਿਫਲ ਪੰਜਾਬ ਕਲਾ ਭਵਨ ਦੇ ਰੰਧਾਵਾ ਆਡੀਟੋਰੀਅਮ ਵਿਚ 8 ਦਸੰਬਰ 2012 ਨੂੰ ਸ਼ਾਮ ਨੂੰ ਸਜਾਈ ਜਾਵੇਗੀ। ਪੰਜਾਬੀ ਗਾਇਕੀ ਦੇ ਅੰਬਰਾਂ ਤੇ ਸਿਤਾਰਿਆਂ ਵਾਂਗ ਉਜਾਗਰ ਹੋਏ ਇਹਨਾਂ ਭਰਾਵਾਂ ਦੀ ਪ੍ਰਤਿਭਾ ਸਦਕਾ ਇਸ ਵਰ੍ਹੇ ਇਹਨਾਂ ਨੂੰ ਬਰਤਾਨੀਆ ਦੀ ਪਾਰਲੀਆਮੈਂਟ ਵਿਚ ਮਹਾਰਾਣੀ ਇਲਜਬਿਥ ਦੇ ਜੁਬਲੀ ਜਸ਼ਨਾਂ ਵਿਚ ਗਾਉਣ ਦਾ ਮੌਕਾ ਮਿਲਿਆ । ਉਸ ਪਿਛੋਂ ਇੰਗਲੈਂਡ ਦੇ ਪ੍ਰਸ਼ੰਸਕਾਂ ਨੇ ਇਹਨਾਂ ਨੂੰ ਦੁਬਾਰਾ ਆਪਣੀ ਗਾਇਕੀ ਦੇ ਜੌਹਰ ਵਿਖਾਉਣ ਲਈ ਬੁਲਾਇਆ। ਇਸ ਤੋਂ ਪਹਿਲਾਂ ਸਾਬਰ ਅਲੀ ਆਪਣੀ ਪਾਕਿਸਤਾਨ ਫੇਰੀ ਸਮੇਂ ਮਲਕਾ-ਏ-ਤਰੰਨਮ ਨੂਰ ਜਹਾਂ ਨਾਲ ਇਕ ਡਿਉਟ ਰਿਕਾਰਡ ਕਰਵਾ ਚੁੱਕਾ ਹੈ ।ਗਜ਼ਲ ਗਾਇਕ ਗੁਲਾਮ ਅਲੀ ਅਤੇ ਲੋਕ ਗਾਇਕ ਆਰਿਫ ਲੁਹਾਰ ਦੀ ਸੰਗਤ ਵਿਚ ਗਾਉਣ ਦਾ ਵੀ ਉਸਨੂੰ ਮੌਕਾ ਮਿਲਿਆ ਹੈ। ਚੰਡੀਗੜ੍ਹ ਵਿਖੇ ਉਹ ਆਪਣੀ ਮਹਿਫਲ ਵਿਚ ਬਾਬਾ ਬੁੱਲੇ ਸ਼ਾਹ, ਸ਼ਾਹ ਹੁਸੈਨ, ਸੁਲਤਾਨ ਬਾਹੂ ਦੇ ਕਲਾਮ ਤੋਂ ਇਲਾਵਾ ਰਵਾਇਤੀ ਲੋਕ ਗੀਤ ਅਤੇ ਸਾਹਿਤਕ ਗੀਤਾਂ ਵਿਚ ਖਾਸ ਕਰਕੇ ਸ਼ਿਵ ਬਟਾਲਵੀ ਅਤੇ ਸੁਰਜੀਤ ਪਾਤਰ ਦਾ ਕਲਾਮ ਪੇਸ਼ ਕਰਨਗੇ।

Post a Comment