ਲੇਖਕ ਕਾਲਾ ਤੂਰ ਦੀ ਕਬੱਡੀ ਦੇ ਹੀਰੇ ਲੋਕ ਅਰਪਣ
Friday, December 07, 20120 comments
ਸੰਗਰੂਰ, 7 ਦਸੰਬਰ (ਸੂਰਜ ਭਾਨ ਗੋਇਲ)- ਜਿਲ•ਾ ਸੰਗਰੂਰ ਦੇ ਉਘੇ ਲੇਖਕ ਕਾਲਾ ਤੂਰ ਤੂੰਗਾ ਦੀ ਤੀਜੀ ਪੁਸਤਕ ‘‘ ਕਬੱਡੀ ਦੇ ਹੀਰੇ ’’ ਵਿਸ਼ਵ ਕਬੱਡੀ ਕੱਪ ਮੋਕੇ ਰਿਲੀਜ਼ ਕੀਤੀ ਗਈ। ਪੁਸਤਕ ਰਿਲੀਜ਼ ਕਰਨ ਦੀ ਰਸਮ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸਕੱਤਰ ਜਨਰਲ ਅਤੇ ਰਾਜ ਸਭਾ ਮੈਂਬਰ ਸ. ਸੁਖਦੇਵ ਸਿੰਘ ਢੀਂਡਸਾ ਨੇ ਨਿਭਾਈ। ਸ. ਢੀਂਡਸਾ ਨੇ ਇਸ ਮੌਕੇ ਲੇਖਕ ਕਾਲਾ ਤੂਰ ਦੀ ਹੌਂਸਲਾ ਅਫ਼ਜਾਈ ਕਰਦਿਆਂ ਕਿਹਾ ਕਿ ਅੱਜ ਦੇ ਨੌਜਵਾਨਾਂ ਵਿਚ ਇਸ ਤਰ•ਾਂ ਦੀ ਕਾਬਲੀਅਤ ਦਾ ਹੋਣਾ ਇਕ ਵੱਡੀ ਗੱਲ ਹੈ। ਉਨ•ਾਂ ਕਿਹਾ ਕਿ ਜਿਥੇ ਇਕ ਪਾਸੇ ਅੱਜ ਕਲ ਦੇ ਨੌਜਵਾਨ ਨਸ਼ਿਆਂ ਦੀ ਦਲ ਦਲ ਵੀ ਗਲਤਾਨ ਹੋਏ ਪਏ ਹਨ ਉਥੇ ਦੂਜੇ ਪਾਸੇ ਚੜ•ਦੀ ਉਮਰੇ ਇਸ ਨੌਜਵਾਨ ਨੇ ਨਾਂ ਸ਼ਿਰਫ਼ ਆਪਣੀ ਜਵਾਨੀ ਨੂੰ ਸੰਭਾਲਿਆ ਹੈ ਸਗੋਂ ਉਸਾਰੂ ਸੋਚ ਅਪਣਾ ਕੇ ਲੇਖਣੀ ਦੇ ਮੈਦਾਨ ਨੂੰ ਆਪਣੀ ਕਰਮ ਭੂਮੀ ਬਣਾਇਆ ਹੈ। ਉਨ•ਾਂ ਨੌਜਵਾਨਾਂ ਨੂੰ ਵੱਧ ਤੋਂ ਵੱਧ ਸਾਹਿਤਕ ਰੂਚੀਆਂ ਨਾਲ ਜੁੜਨ ਦੀ ਅਪੀਲ ਕੀਤੀ। ਸ. ਢੀਂਡਸਾ ਨੇ ਕਿਹਾ ਕਲਮ ਦੀ ਤਾਕਤ ਤਲਵਾਰ ਤੋਂ ਵੱਧ ਹੁੰਦੀ ਹੈ।
ਸ. ਢੀਂਡਸਾ ਨੇ ਕਿਹਾ ਕਿ ਉਹ ਪ੍ਰਮਾਤਮਾ ਪਾਸ ਅਰਦਾਸ ਕਰਦੇ ਹਨ ਕਿ ਕਾਲਾ ਤੂਰ ਵਰਗੇ ਹੋਰ ਨੌਜਵਾਨ ਇਸ ਅਗਾਂਹ ਵਧੂ ਲਿਖਾਰੀ ਤੋਂ ਸੇਧ ਲੈ ਕੇ ਇਕ ਸੁਚੱਜੇ ਅਤੇ ਨਰੋਏ ਸਮਾਜ ਦੀ ਸਿਰਜਣਾ ਵਿਚ ਆਪਣਾ ਯੋਗਦਾਨ ਪਾਉਣ। ਇਸ ਮੋਕੇ ਸ. ਪਰਮਿੰਦਰ ਸਿੰਘ ਢੀਂਡਸਾ ਵਿੱਤ ਮੰਤਰੀ ਪੰਜਾਬ ਨੇ ਵੀ ਇਸ ਗੱਭਰੂ ਦੀ ਪਿੱਠ ਥਾਪੜ•ੀ ਅਤੇ ਬਾਬੂ ਪ੍ਰਕਾਸ਼ ਚੰਦ ਗਰਗ ਨੇ ਕਾਲਾ ਤੂਰ ਨੂੰ ਉਨ•ਾਂ ਦੀ ਤੀਜੀ ਕਿਤਾਬ ਲੋਕਾਂ ਦੀ ਨਜ਼ਰ ਕਰਨ ਦੀਆਂ ਵਧਾਈਆਂ ਦਿੱਤੀਆਂ। ਸੰਤ ਬਲਬੀਰ ਸਿੰਘ ਘੁੰਨਸ ਨੇ ਇਹ ਗੱਲ ਜ਼ੋਰ ਦਿੰਦਿਆਂ ਕਹੀ ਕਿ ਇਸ ਨੌਜਵਾਨ ਤੋਂ ਸਾਡੇ ਸਮਾਜ ਦੇ ਹੋਰਨਾਂ ਨੌਜਵਾਨਾਂ ਨੂੰ ਸੇਧ ਮਿਲੇਗੀ। ਇਸ ਮੌਕੇ ਧਰਮੀ ਤੂੰਗਾ ਲੇਖਕ, ਅਮਨ ਸੰਧੂ ਲੇਖਕ, ਪਾਲ ਹਰੀਕੇ , ਯਾਦਵਿੰਦਰ ਸਿੱਧੂ, ਐਸ. ਧੱਮੀ ਵਿਸ਼ੇਸ਼ ਤੌਰ ਤੇ ਹਾਜਰ ਸਨ। ਕਾਲਾ ਤੂਰ ਨੇ ਦਸਿਆ ਕਿ ਉਨ•ਾਂ ਦੀ ਤੀਜੀ ਕਿਤਾਬ ਦੀ ਛਪਾਈ ਅਤੇ ਰਿਲੀਜਿੰਗ ਵਿਚ ਉਘੇ ਖੇਡ ਪ੍ਰਮੋਟਰ ਕਰਨ ਘੁਮਾਣ ਦਾ ਅਹਿਮ ਯੋਗਦਾਨ ਹੈ।
ਸ. ਸੁਖਦੇਵ ਸਿੰਘ ਢੀਂਡਸਾ ਮੈਂਬਰ ਰਾਜ ਸਭਾ ਨੋਜ਼ਵਾਨ ਕਲਾਕਾਰ ਕਾਲਾ ਤੂਰ ਦੀ ਕਿਤਾਬ ਕਬੱਡੀ ਦੇ ਹੀਰੇ ਰਿਲੀਜ਼ ਕਰਦੇ ਹੋਏ। ਉਨ•ਾਂ ਨਾਲ ਮੁੱਖ ਸੰਸਦੀ ਸਕੱਤਰ ਸੰਤ ਬਲਬੀਰ ਸਿੰਘ ਘੁੰਨਸ।


Post a Comment