ਕੀ ਪਿੰਡਾ ਵਿੱਚ ਟਰੈਕਟਰਾ ਅਤੇ ਵਿਆਹਾ ਵਿੱਚ ਵੱਜਣ ਵਾਲੇ ਡੈਂਕ ਤੇ ਡੀ ਜੇ ਸਾਊਂਡ ਪ੍ਰਦੂਸਣ ਨਹੀ ਹਨ
ਬਿਰਕ ਬਰਸਾਲ (ਨਸੀਬ ਸਿੰਘ ਬਿਰਕ,ਬਲਜਿੰਦਰ ਸਿੰਘ ਬਿਰਕ) ਅੱਜ ਅਸੀ ਜਿੰਨਾ ਗੁਰੂਆ ਦੀ ਦੇਣ ਸਦਕਾ ਸਿੱਖ ਧਰਮ ਨੂੰ ਉੱਚਾ ਤੇ ਸੁੱਚਾ ਸਾਬਤ ਕਰ ਸਕੇ ਹਾਂ ਉਹਨਾ ਦੇ ਘਰ ਗੁਰਦੁਆਰਾ ਸਾਹਿਬ ਵਿੱਚ ਸਵੇਰੇ ਸਾਮ ਪੜ੍ਹੀ ਜਾਣ ਵਾਲੀ ਬਾਣੀ ਦੇ ਸਪੀਕਰਾ ਨੂੰ ਕਈ ਨਾਸਤਕ ਲੋਕ ਸਾਊਂਡ ਪ੍ਰਦੂਸਣ ਦਾ ਦਰਜਾ ਦੇਕੇ ਬੰਦ ਕਰਵਾ ਚੁੱਕੇ ਹਨ ।ਉਹਨਾ ਦਾ ਮੰਨਣਾ ਹੈ ਕਿ ਸਵੇਰੇ ਸ਼ਾਮ ਗੁਰੂ ਸਥਾਨਾ ਤੇ ਲੋਕਾਂ ਦੇ ਕੰਨਾ ਤੱਕ ਬਾਣੀ ਪਹੁੰਚਾਉਣ ਵਾਲੇ ਗੁਰੂ ਧਾਮਾ ਦੇ ਲਾਊਡ ਸਪੀਕਰ ਬੇਬਜਾ ਹੀ ਅਵਾਜਾ ਕਰ ਰਹੇ ਹਨ ।ਇੱਕ ਪਾਸੇ ਤਾਂ ਗੁਰੂਆ ਦੀ ਬਾਣੀ ਲੋਕਾਂ ਦੇ ਮਨਾ ਤੱਕ ਭੇਜਣ ਵਾਲੇ ਗੁਰੂ ਘਰ ਦੇ ਸਪੀਕਰਾ ਨੂੰ ਸਾਡੇ ਕਈ ਲੋਕ ਸਾਊਂਡ ਪ੍ਰਦੂਸਣ ਮੰਨਦੇ ਹਨ ਤੇ ਆਖਦੇ ਹਨ ਇੰਨਾ ਨੂੰ ਬੰਦ ਕਰੋ ਇਸ ਨਾਲ ਅਸੀ ਡਿਸਟਰਵ ਹੁੰਦੇ ਹਾਂ।ਜੇਕਰ ਇਹ ਸਾਉੂਂਡ ਪ੍ਰਦੂਸਣ ਹੈ ਤਾਂ ਸਾਡੇ ਪਿੰਡਾ ਵਿੱਚ ਟਰੈਕਟਰਾ,ਗੱਡੀਆਂ ਤੇ ਵੱਜਣ ਵਾਲੇ ਉੱਚੀ ਡੈਂਕ ਤੇ ਵਿਆਹਾ ਤੇ ਦੇਰ ਰਾਤ ਤੱਕ ਚੱਲਣ ਵਾਲੇ ਹਾਈ ਫਾਈ ਡੀ ਜੇ ਚੱਲਣ ਸਮੇ ਸਾਊਂਡ ਪ੍ਰਦੂਸਣ ਪੈਦਾ ਨਹੀ ਕਰਦੇ ।ਸਾਡੇ ਲੋਕਾਂ ਦਾ ਮੰਨਣਾ ਹੈ ਕਿ ਡੇ ਜੀ ਬਿੰਨ ਵਿਆਹ ਅਧੂਰਾ ਹੈ ਇਸ ਲਈ ਡੀ ਜੇ ਦਾ ਪ੍ਰਬੰਧ ਵਿਆਹ ਵਿੱਚ ਅਤੀ ਜਰੂਰੀ ਹੈ ।ਪਰ ਸਾਡੇ ਭੋਲੇ ਲੋਕ ਇਹ ਨਹੀ ਜਾਣਦੇ ਕਿ ਜਿਸ ਤਰਾਂ ਵਿਆਹ ਦੀ ਰੌਣਕ ਨੂੰ ਦੁਗਣਾ ਕਰਨ ਲਈ ਡੀ ਜੇ ਅਤੀ ਜਰੂਰੀ ਹਨ ਉਸੇ ਤਰਾਂ ਸਾਡੇ ਔਗੁਣਾ ਭਰੇ ਜੀਵਨ ਨੂੰ ਪਾਰ ਕਰਨ ਲਈ ਸਵੇਰੇ ਸ਼ਾਮ ਬਾਣੀ ਦਾ ਸਰਵਣ ਕਰਨਾ ਵੀ ਜਰੂਰੀ ਹੈ ।ਕਈ ਪਿੰਡਾ ਵਿੱਚ ਤਾਂ ਪੰਚਾਇਤਾ ਵੱਲੋਂ ਫਿਰਨੀਆ ਤੇ ਜਗ੍ਹਾ ਜਗ੍ਹਾ ਇਹ ਲਿਖ ਕਿ ਲਗਾਇਆ ਹੈ ਕਿ “ਇਸ ਪਿੰਡ ਵਿੱਚੋਂ ਦੀ ਕਿਸੇ ਵੀ ਵਹੀਕਲ ਤੇ ਉੱਚੀ ਅਵਾਜ ਵਿੱਚ ਡੈਂਕ ਲਗਾਉਣ ਵਾਲੇ ਨੂੰ ਜੁਰਮਾਨਾ ਹੋਵੇਗਾ”ਪਰ ਸਾਡੇ ਕਈ ਲੋਕ ਪੰਚਾਇਤ ਦੇ ਇਹਨਾ ਹੁਕਮਾ ਨੂੰ ਟਿੱਚ ਜਾਣਦੇ ਹਨ ਤੇ ਪੂਰੀ ਉੱਚੀ ਟਰੈਕਟਰ ਤੇ ਡੈਕ ਲਗਾਕੇ ਲੱਚਰ ਗੀਤ ਲੋਕਾਂ ਦੇ ਕੰਨਾ ਤੱਕ ਭੇਜਕੇ ਦਮ ਲੈਂਦੇ ਹਨ ।ਇਸ ਤਰ੍ਹਾਂ ਸਰੇਆਮ ਸਾਊਂਡ ਪ੍ਰਦੂਸਣ ਤੇ ਲੱਚਰ ਗੀਤਾ ਨੂੰ ਵਜਾਉਣ ਤੋਂ ਰੋਕਣ ਲਈ ਤਾਂ ਕੋਈ ਵੀ ਅੱਗੇ ਨਹੀ ਆਉਦਾ ।ਫਿਰ ਕਿਉ ਸਾਡਾ ਜੀਵਨ ਸਫਲਾ ਕਰਨ ਵਾਲੀ ਬਾਣੀ ਨੂੰ ਸਰਵਣ ਕਰਵਾਉਣ ਵਾਲੇ ਲਾਊਡ ਸਪੀਕਰਾ ਨੂੰ :ਸਾਊਂਡ ਪ੍ਰਦੂਸਣ” ਦਾ ਨਾਮ ਦੇ ਬੰਦ ਕਰਵਾਇਆਂ ਜਾਦਾ ਹੈ ।ਇਸ ਦਾ ਅਜੇ ਤੱਕ ਕਿਸੇ ਵੀ ਧਾਰਮਿਕ ਸੰਸਥਾ ਨੇ ਗੰਭੀਰਤਾ ਨਾਲ ਨੋਟਿਸ ਨਹੀ ਲਿਆਂ ਕਿਉ?

Post a Comment