ਮਾਂ ਖੇਡ ਕਬੱਡੀ ਲਈ ਸੁੱਖਾ ਬਿਰਕ ਤੇ ਪੱਪੂ ਬਿਰਕ ਸਦਾ ਤਤਪਰ ਨੇ-ਢਿੱਲੋਂ,ਘੁਮਾਣ
Monday, December 24, 20120 comments
ਬਿਰਕ ਬਰਸਾਲ (ਨਸੀਬ ਸਿੰਘ ਬਿਰਕ,ਬਲਜਿੰਦਰ ਸਿੰਘ ਬਿਰਕ) ਸਾਡੀਆ ਸਰਕਾਰਾ ਜਿੱਥੇ ਸਾਡੇ ਸੂਬੇ ਨੂੰ ਨਸ਼ਿਆ ਦੀ ਦਲਦਲ “ਚੋਂ ਕੱਢਣ ਲਈ ਮਾਂ ਖੇਡ ਕਬੱਡੀ ਦੇ ਮਹਾਂ ਕੁੰਭ ਕਰਵਾਕੇ ਪੰਜਾਬ ਨੂੰ ਨਸ਼ਾ ਰਹਿਤ ਬਣਾ ਰਹੇ ਹਨ ।ਉੱਥੇ ਹੀ ਭਾਰਤ ਦੀ ਮਾਂ ਧਰਤ ਤੋਂ ਕੋਹਾ ਦੂਰ ਵਿਦੇਸ਼ੀ ਧਰਤੀ ਦੀ ਬੁੱਕਲ ਵਿੱਚ ਬੈਠੇ ਉੱਚ ਕੋਟੀ ਦੇ ਖੇਡ ਪਰਮੋਟਰ ਸੁੱਖਾ ਬਿਰਕ,ਪੱਪੂ ਬਿਰਕ,ਸੋਨੀ ਸੱਜਾਵਾਲ ਵਰਗੇ ਐਨ ਆਰ ਆਈ ਵੀਰ ਵੀ ਸੂਬੇ ਦੀ ਖੁਸ਼ਹਾਲੀ ਲਈ ਹਮੇਸ਼ਾ ਤਤਪਰ ਰਹਿੰਦੇ ਹਨ ।ਅਤੇ ਮਾਂ ਖੇਡ ਕਬੱਡੀ ਖੇਡ ਮੇਲਿਆ ਵਿੱਚ ਆਪਣਾ ਯੋਗਦਾਨ ਪਾਕੇ ਆਪਣਾ ਭਾਰਤੀ ਹੋਣ ਦਾ ਫਰਜ ਅਦਾ ਕਰ ਰਹੇ ਹਨ ।ਇੰਨਾ ਸਬਦਾ ਦਾ ਪ੍ਰਗਟਾਵਾ ਐੈਨ ਆਰ ਆਈ ਵੀਰ ਯੂਨਾਈਟਿਡ ਸਪੋਰਟਸ ਕਲੱਬ ਚੈਅਰਮੈਨ ਗੁਰਸੇਵਕ ਸਿੰਘ ਬਰਸਾਲ ਅਤੇ ਪ੍ਰਧਾਨ ਚਰਨਜੀਤ ਸਿੰਘ ਘੁਮਾਣ ਨੇ ਸਾਝੇ ਤੌਰ ਤੇ ਇੱਕ ਫੋਨ ਕਾਲ ਦੌਰਾਨ ਪੱਤਰਕਾਰਾਂ ਨਾਲ ਕੀਤਾ ਅਤੇ ਕਿਹਾ ਕਿ ਸੁੱਖਾ ਬਿਰਕ,ਪੱਪੂ ਬਿਰਕ,ਸੋਨੀ ਸੱਜਾਵਾਲ ਤਿੰਨੋ ਵੀਰ ਬਰਸਾਲ ਵਿਖੇ ਹੋਣ ਜਾ ਰਹੇ ਕਬੱਡੀ ਟੂਰਨਾਂਮੈਂਟ ਵਿੱਚ ਆਪਣਾ ਬਣਦਾ ਯੌਗਦਾਨ ਪਾ ਰਹੇ ਹਨ ।ਜਿੱਥੇ ਇਹ ਤਿੰਨੋ ਵੀਰ ਤਤਪਰ ਹਨ ਉੱਥੇ ਹੀ ਇਸ ਖੇਡ ਮੇਲੇ ਵਿੱਚ ਪਹਿਲਾ ਦਰਜਾ ਪ੍ਰਾਪਤ ਕਰਨ ਵਾਲੀ ਟੀਮ ਨੂੰ ਉਮ ਪ੍ਰਕਾਸ ਪੋਨੇ ਵਾਲੇ ਨੈਨੋਂ ਕਾਰ ਦੇ ਰਹੇ ਹਨ ਅਤੇ ਸੈਕਿੰਡ ਆਉਣ ਵਾਲੀ ਟੀਮ ਨੂੰ ਕੁਲਜੀਤ ਸਿੰਘ ਪਟਨੇ ਵਾਲੇ ਵੱਲੋਂ ਹੀਰੋ,ਹਾਡਾ ਮੋਟਰਸਾਈਕਲ ਇਨਾਮ ਵਜੋਂ ਦਿੱਤਾ ਜਾਵੇਗਾ ।ਇਸ ਮਹਾਂ ਕੁੰਭ ਦਾ ਆਰੰਭ 30 ਜਨਵਰੀ ਨੂੰ ਬਲਵੰਤ ਸਿੰਘ ਗਰੇਵਾਲ ਆਪਣੇ ਕਰ ਕਮਲਾਂ ਨਾਲ ਕਰਨਗੇ ।ਪਹਿਲੇ ਦਿਨ ਬੈਲ ਗੱਡੀਆ ਦੀਆ ਦੌੜਾ ਹੋਣਗੀਆ ਜਿਸ ਵਿੱਚ ਖੀਰੇ ਦੁੱਗੇ (ਛੋਟੇ) ਬਲਦ ਦੌੜਣਗੇ ਤੇ ਪਹਿਲੇ ਚਾਬਕ ਨੂੰ ਪੰਚੀ ਹਜਾਰ ਦਾ ਇਨਾਮ ਤੇ ਖੁੰਡਾ ਨਸੀਬ ਹੋਵੇਗਾ ਦੂਸਰੇ ਦਿਨ ਛੋਟੇ ਬੱਚਿਆ ਦੀਆ ਦੌੜਾ ਦੇ ਮੁਕਾਬਲੇ ਹੋਣਗੇ,ਤੀਸਰੇ ਦਿਨ ਉਪਨ ਦੀ ਕਬੱਡੀ ਦੇ ਫਸਵੇਂ ਮੁਕਾਬਲੇ ਹੋਣਗੇ ਜਿਸ ਵਿੱਚ ਦੋ ਖਿਡਾਰੀ ਬਾਹਰੋਂ ਖੇਡ ਸਕਦੇ ਹਨ ।ਉਹਨਾਂ ਖੇਡ ਪ੍ਰੇਮੀਆਂ ਤੇ ਖਿਡਾਰੀਆ ਨੂੰ ਅਪੀਲ ਕੀਤੀ ਕਿ ਹੁੰਮ ਹੂੰਮਾ ਕੇ ਬਰਸਾਲ ਪਿੰਡ ਦੀ ਧਰਤੀ ਤੇ ਪਹੁੰਚੋ ਤੇ ਖੇਡ ਮੇਲੇ ਦੀ ਰੌਣਕ ਨੂੰ ਦੁਗਣਾ ਕਰੋ ॥ਅਤੇ ਅਸੀ ਵੀ ਜਲਦ ਹੀ ਵਤਨ ਪਰਤ ਰਹੇ ਹਾਂ ।

Post a Comment