ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਬਿਨਾਹੇੜੀ ਵਿਖੇ ਕ੍ਰਿਸਮਿਸ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਇਆ ਗਿਆ
Monday, December 24, 20120 comments
ਨਾਭਾ, 24 ਦਸੰਬਰ (ਜਸਬੀਰ ਸਿੰਘ ਸੇਠੀ)-ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਬਿਨਾਹੇੜੀ ਸਕੂਲ ਵਿਚ ਕ੍ਰਿਸਮਿਸ ਦਾ ਤਿਉਹਾਰ ਬੜੀ ਧੂਮ-ਧਾਮ ਅਤੇ ਸ਼ਰਧਾ ਨਾਲ ਮਨਾਇਆ ਗਿਆ। ਸਕੂਲ ਦੇ ਬੱਚਿਆਂ ਵੱਲੋਂ ਇਸ ਤਿਉਹਾਰ ਤੇ ਭਗਵਾਨ ਯਿਸ਼ੂ ਮਸੀਹ ਬਾਰੇ ਕਵਿਤਾਵਾਂ ਤੇ ਭਾਸ਼ਣ ਆਦਿ ਬੜੇ ਸੋਹਣੇ ਢੰਗ ਨਾਲ ਪੇਸ਼ ਕੀਤੇ ਗਏ ਅਤੇ ਸਾਰੇ ਬੱਚਿਆਂ ਨੇ ਰਲਕੇ ਸਮੂਹ ਗੀਤ ਗਾਏ ਅਤੇ ਬਹੁਤ ਹੀ ਉਤਸ਼ਾਹ ਨਾਲ ਰੰਗਾ-ਰੰਗ ਪ੍ਰੋਗਰਾਮ ਪੇਸ਼ ਕੀਤਾ ਨਾਲ ਹੀ ਸ਼ਹੀਦੀ ਜੋੜ ਮੇਲੇ ਨਾਲ ਸੰਬੰਧਿਤ ਕਵਿਤਾਵਾਂ ਅਤੇ ਆਪਣੇ ਵਿਚਾਰ ਪ੍ਰਗਟ ਕੀਤੇ। ਸਕੂਲ ਦੇ ਐਮ.ਡੀ. ਸ. ਭੁਪਿੰਦਰ ਸਿੰਘ ਵੱਲੋਂ ਇਸ ਤਿਉਹਾਰ ਦੀ ਮਹਾਨਤਾ ਤੇ ਸਾਰੇ ਧਰਮਾਂ ਦਾ ਆਦਰ ਕਰਨ ਤੇ ਬਾਰੇ ਕਿਹਾ ਗਿਆ ਅਤੇ ਅੰਤ ਵਿਚ ਸਕੂਲ ਦੇ ਬੱਚਿਆਂ ਵੱਲੋਂ ਸ਼ਾਟਾਂ ਕਲਾਜ਼ ਦੇ ਰੂਪ ਵਿਚ ਟੌਫੀਆਂ ਅਤੇ ਤੌਹਫੇ ਵੰਡੇ ਗਏ।

Post a Comment