ਨਾਭਾ, 24 ਦਸੰਬਰ (ਜਸਬੀਰ ਸਿੰਘ ਸੇਠੀ)-ਇਸਤਰੀ ਜਾਗਰਤੀ ਮੰਚ ਪੰਜਾਬ ਅਤੇ ਪੰਜਾਬ ਸਟੂਡੈਂਟ ਜੂਨੀਅਨ ਦੇ ਵੱਲੋਂ ਅੱਜ ਨਾਭਾ ਵਿਖੇ ਗੁੰਡਾਗਰਦੀ ਦੇ ਖਿਲਾਫ ਅਰਥੀ ਫੂਕ ਮੁਜਾਹਰਾ ਅਤੇ ਰੋਸ਼ ਪ੍ਰਦਰਸ਼ਨ ਕੀਤਾ ਗਿਆ। ਇਸ ਵਿਰੋਧੀ ਪ੍ਰਦਰਸਨ ਵਿਚ ਸੈਂਕੜੇ ਦੀ ਗਿਣਤੀ ਵਿਚ ਔਰਤਾਂ, ਲੜਕੀਆਂ ਅਤੇ ਵਿਦਿਆਰਥੀਆਂ ਨੇ ਰਿਪੁਦਮਨ ਕਾਲਜ ਦੇ ਸਟੇਡੀਅਮ ਤੋਂ ਮੁਜਾਹਰਾ ਸ਼ੁਰੂ ਕਰਕੇ ਬਜਾਰ ਵਿਚ ਦੀ ਹੁੰਦੇ ਹੋਏ ਸਥਾਨਕ ਭਿੱਖੀ ਮੋੜ ਉ¤ਤੇ ਆ ਕੇ ਪੁਤਲਾ ਫੂਕਿਆ। ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦੇ ਹੋਏ ਇਸਤਰੀ ਜਾਗਰਤੀ ਮੰਚ ਦੇ ਸੂਬਾ ਜਨਰਲ ਸਕੱਤਰ ਅਮਨਦੀਪ ਕੌਰ ਦਿਓਲ ਅਤੇ ਪੰਜਾਬ ਸਟੂਡੈਂਟ ਜੂਨੀਅਨ ਦੇ ਪ੍ਰੈ¤ਸ ਸਕੱਤਰ ਬੇਅੰਤ ਸਿੰਘ ਨੇ ਕਿਹਾ ਕਿ ਅੱਜ ਪੰਜਾਬ ਵਿਚ ਔਰਤਾਂ ਦੀ ਸੁਰੱਖਿਆ ਪ੍ਰਤੀ ਪੰਜਾਬ ਸਰਕਾਰ ਦੇ ਪ੍ਰਸ਼ਾਸਨ ਤੇ ਸਵਾਲੀਆ ਚਿੰਨ੍ਹ ਖੜੇ ਹੋ ਰਹੇ ਹਨ ਔਰਤਾਂ ਨਾਲ ਛੇੜ-ਛਾੜ, ਬਲਾਤਕਾਰ ਵਰਗੀਆ ਘਟਨਾਵਾਂ ਲਗਾਤਾਰ ਵੱਧ ਰਹੀਆਂ ਹਨ ਜਿਵੇਂ ਫਰੀਦਕੋਟ ਸਰੂਤੀ ਕਾਂਡ, ਅੰਮ੍ਰਿਤਸਰ ਵਿਖੇ ਏ.ਐਸ.ਆਈ ਦਾ ਕਤਲ ਅਤੇ ਨਾਭਾ ਵਿਚ ਲੜਕੀਆਂ ਦੀ ਬੱਸ ਘੇਰਨਾਂ ਇੱਕ ਬੇਖੋਫ ਵਰਤਾਰਾ ਬਣ ਚੁੱਕਿਆ ਹੈ। ਦੋਸ਼ੀ ਸਿਆਸੀ ਸਹਿ ਵਾਲੇ ਹਨ, ਸਰਕਾਰ ਇਨ੍ਹਾਂ ਸਾਰੀਆਂ ਘਟਨਾਵਾਂ ਨੂੰ ਰੋਕਣ ਦੀ ਬਜਾਏ ਲਗਾਤਾਰ ਗੁੰਡਾਗਰਦੀ ਨੂੰ ਸਹਿ ਦੇ ਰਹੀ ਹੈ। ਇਸਤਰੀ ਜਾਗਤਰੀ ਮੰਚ ਦੇ ਜਿਲ੍ਹਾ ਖਜਾਨਚੀ ਪਰਦੀਪ ਕੌਰ ਊਧਾ ਅਤੇ ਪੰਜਾਬ ਸਟੂਡੈਂਟਸ ਜੂਨੀਅਨ ਪਰਮਜੀਤ ਕੌਰ ਨਾਭਾ ਨੇ ਕਿਹਾ ਕਿ ਅੱਜ ਗੀਤਾਂ ਤੇ ਫਿਲਮਾਂ ਵਿਚ ਸਾਡੀ ਔਰਤ ਨੂੰ ਇੱਕ ਲਿੰਗ-ਵਸਤੂ ਦੇ ਤੌਰ ਤੇ ਪੇਸ਼ ਕੀਤਾ ਜਾ ਰਿਹਾ ਹੈ ਜਿਸ ਕਰਕੇ ਔਰਤ ਵਿਰੋਧੀ ਮਾਨਸਿਕਤਾ ਵਿੱਚ ਲਗਾਤਾਰ ਵਾਧਾ ਇਨ੍ਹਾਂ ਘਟਨਾਵਾਂ ਦੁਆਰਾ ਸਾਹਮਣੇ ਆ ਰਹੀ ਹੈ। ਉਨ੍ਰਾਂ ਮੰਗ ਕੀਤੀ ਕਿ ਔਰਤਾਂ ਦੀ ਸੁਰੱਖਿਆ ਨੂੰ ਸਮਾਜ ਵਿੱਚ ਯਕੀਨੀ ਬਣਾਇਆ ਜਾਵੇ ਅੰਤ ਵਿੱਚ ਇਸ ਮੁਜਾਹਰੇ ਵਿੱਚ ਸਭ ਤੋਂ ਛੋਟੀ ਬੱਚੀ ਨੇ ਗੁੰਡਾਗਰਦੀ ਦੇ ਪੁਤਲੇ ਨੂੰ ਅੱਗ ਲਾਈ। ਹਰਜੀਤ ਸੁੱਖੇਵਾਲ ਨੇ ਸਟੇਜ ਦੀ ਕਾਰਵਾਈ ਨਿਭਾਈ। ਇਸ ਤੋਂ ਇਲਾਵਾ ਟੈਕਨੀਕਲ ਸਰਵਿਸ ਯੂਨੀਅਨ ਦੇ ਸਰਕਲ ਸਕੱਤਰ ਗੁਰਚਰਨ ਸਿੰਘ ਅਤੇ ਵਿਕਰਮਜੀਤ ਸਿੰਘ ਚੀਨੂ ਇਸ ਮੁਜਾਹਰੇ ਵਿਚ ਸ਼ਾਮਲ ਸਨ।
ਨਾਭਾ ਵਿਖੇ ਇਸਤਰੀ ਜਾਗਰਤੀ ਮੰਚ ਪੰਜਾਬ ਅਤੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਕਾਰਕੁਨ ਗੁੰਡਾਗਰਦੀ ਦੇ ਖਿਲਾਫ ਰੋਸ ਪ੍ਰਦਰਸ਼ਨ ਕਰਦੇ ਹੋਏ।

Post a Comment