ਸੇਵਾ ਤੇ ਸਿਮਰਨ ਨੂੰ ਜਿੰਦਗੀ ਦਾ ਸਰਮਾਇਆ ਸਮਝਣਾ ਚਾਹੀਦਾ : ਵਿਸ਼ੇਸ਼ਪਾਲ, ਚਾਵਲਾ

Sunday, December 23, 20120 comments


ਸਾਦਿਕ, 23 ਦਸੰਬਰ (ਪਰਮਜੀਤ)-ਜੋ ਜੀਵ ਪਰਮ ਪਿਤਾ ਪ੍ਰਮਾਤਮਾ ਨਾਲ ਮਿਲਣ ਦੀ ਤੜਫ ਰੱਖਦਾ ਹੋਵੇ ਮਾਲਕ ਉਸ ਨੂੰ ਅਵੱਸ਼ ਮਿਲਦਾ ਹੈ ਤੇ ਜੀਵ ਆਤਮਾ ਅੰਦਰ ਸੇਵਾ, ਸਿਮਰਨ ਅਤੇ ਭਰ ਦਿੰਦਾ ਹੈ। ਸੇਵਾ ਦਾ ਦਰਖਤ ਜਿਸ ਘਰ ਵਿੱਚ ਲੱਗ ਜਾਵੇ ਬੇਅੰਤ ਖੁਸ਼ੀਆਂ ਤੇ ਫਲ ਪ੍ਰਾਪਤ ਹੁੰਦਾ ਹੈ। ਇਹ ਸ਼ਬਦ ਸ਼੍ਰੀ ਵਿਸ਼ੇਸ਼ਪਾਲ ਸਿੰਘ ਸੰਯੋਜਕ ਫਰੀਦਕੋਟ ਨੇ ਨਿਰੰਕਾਰੀ ਭਵਨ ਸਾਦਿਕ ਵਿਖੇ ਖਿਮਾ ਜਾਚਨਾ ਦਿਵਸ ਮੌਕੇ ਜੁੜੀਆਂ ਸੰਗਤਾਂ ਨੂੰ ਸੰਬੋਧਨ ਹੁੰਦਿਆਂ ਕਹੇ। ਉਨਾਂ ਕਿਹਾ ਕਿ ਸੇਵਾ ਕਿਥੇ ਤੇ ਕਿਵੇਂ ਕਰਨੀ ਹੈ ਮਾਲਕ ਆਪ ਜਾਣਦਾ ਹੈ, ਪਰ ਕਿਸੇ ਵਿਸ਼ੇਸ਼ ਜਗ•ਾ ਲਈ ਮੰਗ ਕੇ ਲਈ ਗਈ ਸੇਵਾ ਪ੍ਰਵਾਨ ਨਹੀਂ ਹੁੰਦੀ। ਜਿਸ ਅੰਦਰ ਮੈਂ ਆ ਗਈ ਉਸ ਮਨ ਅੰਦਰ ਮਾਲਕ ਦਾ ਵਾਸ ਨਹੀਂ ਹੁੰਦਾ। ਸੰਤ ਬਾਬਾ ਹਰਦੇਵ ਸਿੰਘ ਜੀ ਮਹਾਰਾਜ ਪਾਸੋਂ ਗਿਆਨ ਦੀ ਦਾਤ ਪ੍ਰਾਪਤ ਕਰਨ ਵਾਲੇ ਜੀਵ ਹਮੇਸ਼ਾ ਜਿਥੇ ਸਭ ਧਰਮਾਂ ਦਾ ਸਤਿਕਾਰ ਕਰਦੇ ਹੋਏ ਚੜ•ਦੀ ਕਲਾ ਵਿੱਚ ਰਹਿੰਦੇ ਹਨ ਉਥੇ ਹੀ ਮਾਨਵਤਾ ਦੀ ਸੇਵਾ ਲਈ ਵੀ ਦਿਨ ਰਾਤ ਇੱਕ ਕਰਦੇ ਹਨ। ਸ਼੍ਰੀ ਮਦਨ ਲਾਲ ਚਾਵਲਾ ਖੇਤਰੀ ਸੰਚਾਲਕ ਨੇ ਕਿਹਾ ਕਿ ਸੇਵਾ ਤੇ ਸਿਮਰਨ ਨੂੰ ਜਿੰਦਗੀ ਦਾ ਸਰਮਾਇਆ ਸਮਝਣਾ ਚਾਹੀਦਾ ਹੈ ਤੇ ਆਪਣੇ ਕੁੱਲ ਮਾਲਕ ਦੀ ਦਿਆਲਤਾ ਕਾਰਨ ਸੇਵਾ ਨਾਲ ਸਭ ਕੁੱਝ ਪ੍ਰਾਪਤ ਹੋ ਜਾਂਦਾ ਹੈ। ਮੰਚ ਸੰਚਾਲਨ ਚਰਨਜੀਤ ਕੁਮਾਰ ਨੇ ਕੀਤਾ। ਇਸ ਮੌਕੇ ਸ਼ਿੰਦਰਪਾਲ ਨਰੂਲਾ, ਅਸ਼ੋਕ ਕੁਮਾਰ, ਦੇਵ ਰਾਜ, ਵਿਸ਼ਾਲ ਵਰਮਾ, ਵਿਜੇ ਕੁਮਰ ਵੀ ਹਾਜਰ ਸਨ।

 ਸਾਦਿਕ ਵਿਖੇ ਨਿੰਰਕਾਰੀ ਭਵਨ ਵਿਖੇ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਵਿਸ਼ੇਸਪਾਲ ਸਿੰਘ ਤੇ ਮਦਨ ਲਾਲ ਚਾਵਲਾ। ਫੋਟੋ: ਤਾਜਪ੍ਰੀਤ ਸੋਨੀ

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger