ਸਾਦਿਕ, 23 ਦਸੰਬਰ (ਪਰਮਜੀਤ)-ਥਾਣਾ ਸਾਦਿਕ ਦੇ ਪਹਿਲੇ ਮੁਖੀ ਸੰਜੀਵ ਕੁਮਾਰ ਦੀ ਬਦਲੀ ਹੋਣ ਉਪਰੰਤ ਕੁਝ ਸਮੇਂ ਤੋਂ ਇਹ ਅਹੁਦਾ ਖਾਲੀ ਪਿਆ ਸੀ ਤੇ ਐਸ.ਐਚ.ਓ ਦਾ ਐਡੀਸ਼ਨਲ ਚਾਰਜ ਵੇਦ ਪ੍ਰਕਾਸ਼ ਐਸ.ਆਈ ਨੂੰ ਦਿੱਤਾ ਹੋਇਆ ਸੀ। ਪਰ ਬੀਤੀ ਰਾਤ ਇੰਸਪੈਕਟਰ ਗੁਰਸੇਵਕ ਸਿੰਘ ਬਰਾੜ ਨੇ ਥਾਣਾ ਸਾਦਿਕ ਵਿਖੇ ਬਤੌਰ ਮੁੱਖ ਅਫਸਰ ਆਪਣਾ ਅਹੁਦਾ ਸੰਭਾਲ ਲਿਆ। ਜਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ ਵੀ ਸ: ਬਰਾੜ ਨੇ ਆਪਣੀਆਂ ਸੇਵਾਵਾਂ ਸਾਦਿਕ ਵਿਖੇ ਉਸਾਰੂ ਢੰਗ ਨਾਲ ਨਿਭਾਈਆਂ ਸਨ।


Post a Comment