ਸ਼ਹਿਣਾ/ਭਦੌੜ 24 ਦਸੰਬਰ (ਸਾਹਿਬ ਸੰਧੂ)- ਨਸ਼ੇ ਨੇ ਅਨੇਕਾਂ ਘਰ ਤਬਾਹ ਕਰ ਦਿੱਤੇ ਹਨ ਤੇ ਪੰਜਾਬ ਦੀ ਜਿਆਦਾਤਰ ਨੌਜਵਾਨੀ ਨਸ਼ੇ ਨਾਲ ਗ੍ਰਸਤ ਹੈ ਪਰ ਫਿਰ ਵੀ ਪੰਜਾਬ ਸਰਕਾਰ ਵੱਲੋਂ ਰਾਹੁਲ ਗਾਂਧੀ ਵੱਲੋਂ ਦਿੱਤੇ ਬਿਆਨ ’ਕਿ ਪੰਜਾਬ ਦੇ 70 ਫੀਸਦੀ ਨੌਜਵਾਨ ਨਸ਼ਾ ਕਰਦੇ ਹਨ ਨੂੰ ਗਲਤ ਠਹਿਰਾਉਣ ਲਈ ਲੀਡਰਾਂ ਅਤੇ ਪਾਰਟੀ ਨੁੰਮਦਿਆਂ ਨੇ ਅੱਡੀ ਚੋਟੀ ਦਾ ਜ਼ੋਰ ਲਗਾ ਰੱਖਿਆ ਹੈ ਪਰ ਫਿਰ ਵੀ ਇਹ ਮੰਨਣ ਨੂੰ ਤਿਆਰ ਨਹੀ ਹਨ ਕਿ ਪੰਜਾਬ ਵਿੱਚ ਨਸ਼ਾ ਹੈ। ਇਸ ਦੀ ਇੱਕ ਹੋਰ ਉਦਾਹਾਰਨ ਮਿਲੀ ਹੈ ਕਸ਼ਬਾ ਸ਼ਹਿਣਾ ਵਿਖੇ ਆਪਣੇ ਚਾਰ ਬੱਚਿਆਂ ਨੂੰ ਨਾਲ ਲੈ ਨਹਿਰ ਵਿੱਚ ਛਾਲ ਮਾਰਨ ਜਾ ਰਹੀ ਇੱਕ ਔਰਤ ਤੋਂ ਜਦ ਪੱਤਰਕਾਰਾਂ ਨੇ ਉਕਤ ਔਰਤ ਨਾਲ ਗੱਲ ਕਰੀ ਤਾਂ ਉਸ ਨੇ ਆਖਿਆ ਕਿ ਉਸ ਦਾ ਨਾ ਗੀਤਾ ਹੈ ਓਹ ਰਾਜ਼ਸਥਾਨ ਦੀ ਹੈ ਤੇ ਭਗਤਾ ਭਾਈ ਵਿਖੇ ਰਹਿ ਰਹੀ ਹੈ ਤੇ ਉਸ ਦੇ ਨਸ਼ੇੜੀ ਪਤੀ ਨੇ ਉਸ ਨੂੰ ਘਰੋਂ ਕੱਡ ਦਿੱਤਾ ਤੇ ਓਹ ਇਸ ਕਾਰਨ ਆਪਣੇ ਬੱਚਿਆਂ ਨੂੰ ਨਾਲ ਲੈ ਨਹਿਰ ਵਿੱਚ ਛਾਲ ਮਾਰਨ ਲੱਗੀ ਸੀ ਕਿ ਸ਼ਹਿਣਾ ਥਾਣੇ ਦੇ ਏ. ਐਸ. ਆਈ ਜਰਨੈਲ ਸਿੰਘ, ਹੋਲਦਾਰ ਜਸਵਿੰਦਰ ਸਿੰਘ, ਸੁਖਪਾਲ ਨੇ ਉਸ ਨੂੰ ਬਚਾ ਲਿਆ ਤੇ ਉਸ ਨੂੰ ਥਾਣੇ ਲਿਆਂਦਾ ਤੇ ਉਸ ਦੇ ਪਰਿਵਾਰ ਨੂੰ ਥਾਣੇ ਬੁਲਾਇਆ ਜਾ ਰਿਹਾ ਸੀ।


Post a Comment