ਸ਼ਹਿਣਾ/ਭਦੌੜ 24 ਦਸੰਬਰ (ਸਾਹਿਬ ਸੰਧੂ)-ਅਦਾਰਾ ਅਦਬੀ ਸਾਂਝ ਦੀ ਦੂਸਰੀ ਵਰ•ੇਗੰਢ ‘ਤੇ ਗ਼ਦਰ ਲਹਿਰ ਦੀ ਜਨਮ ਸ਼ਤਾਬਦੀ ਨੂੰ ਸਮਰਪਿਤ ਸਹਿਤਕ ਤੇ ਸਨਮਾਨ ਸਮਾਰੋਹ ਵੈਦ ਹਰੀ ਸਿੰਘ ਪ¤ਖੋਂ ਕਲਾਂ ਤੇ ਅਵਤਾਰ ਸਿੰਘ ਬ¤ਬੀ ਰਾਏਸਰ ਦੀ ਦੇਖ-ਰੇਖ ਹੇਠ ਮੈਰਿਜ ਪੈਲੇਸ ਰੂੜੇਕੇ ਕਲਾਂ ਵਿਖੇ ਕਰਵਾਇਆ ਗਿਆ। ਇਸ ਵਿੱਚ ਮੁ¤ਖ ਮਹਿਮਾਨ ਪ੍ਰੋ: ਗੁਰਵਿੰਦਰ ਸਿੰਘ ਧਾਲੀਵਾਲ, ਡਰਾਇਕੈਟਰ ਰੇਡੀਉ ਆਵਾਜ਼ ਏ ਪੰਜਾਬ ਕੈਨੇਡਾ, ਸੁਖਮੰਦਰ ਸਿੰਘ ਬਰਾੜ ਭਗਤਾ ਭਾਈਕਾ ਸੀਨੀਅਰ ਪ¤ਤਰਕਾਰ ਬੀ.ਸੀ.ਏਰੀਆ ਕਨੇਡਾਂ ਵਿਸ਼ੇਸ ਤੌਰ ‘ਤੇ ਹਾਜ਼ਰ ਹੋਏ। ਇਸ ਸਮਾਗਮ ਦੌਰਾਨ ਲੋਕ ਸੇਵਾ ਯੂਥ ਕਲੱਬ ਧੌਲਾ ਵੱਲੋਂ ਗੁਰਮਿਤ ਸੇਵਾ ਲਹਿਰ ਦੇ ਮੈਂਬਰ ਪ੍ਰਚਾਰਿਕ ਭਾਈ ਜਗਸੀਰ ਸਿੰਘ ਖਾਲਸਾ ਨੂੰ ਲੋਕ ਸੇਵਾ ਵਿੱਚ ਵੱਧ ਚੜ• ਹਿੱਸਾ ਲੈ ਲੌੜਵੰਦ ਵਿਅਕਤੀਆਂ ਦੀ ਮਦਦ ਵਿੱਚ ਅੱਗੇ ਰਹਿਣ ਲਈ ਕਲੱਬ ਵੱਲੋਂ ਸਨਮਾਨਿਤ ਕੀਤਾ ਗਿਆ।


Post a Comment