ਨਾਭਾ, 4 ਦਸੰਬਰ (ਜਸਬੀਰ ਸਿੰਘ ਸੇਠੀ)-ਹਲਕਾ ਨਾਭਾ ਦੇ ਪਿੰਡ ਅਗੌਲ ਦੇ ਖਰੀਦ ਕੇਦਰ ਦੇ ਫੜ ਨੂੰ ਪੱਕਾ ਕਰਨ ਦਾ ਉਦਘਾਟਨ ਸ੍ਰੋਮਣੀ ਅਕਾਲੀ ਦਲ ਮੀਤ ਪ੍ਰਧਾਨ ਅਤੇ ਹਲਕਾ ਇੰਚਾਰਜ ਨਾਭਾ ਸ: ਮੱਖਣ ਸਿੰਘ ਲਾਲਕਾ, ਸ: ਲਖਬੀਰ ਸਿੰਘ ਲੌਟ ਚੇਅਰਮੈਨ ਮਾਰਕੀਟ ਕਮੇਟੀ ਭਾਦਸੋ ਨੇ ਸਾਂਝੇ ਤੌਰ ਤੇ ਕੀਤਾ। ਇਸ ਮੌਕੇ ਸ: ਲਾਲਕਾ ਅਤੇ ਲੌਟ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ ਸਿੰਘ ਅਤੇ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਵੱਲੋ ਪੰਜਾਬ ਅੰਦਰ ਵਿਕਾਸ ਕਾਰਜਾਂ ਦੀ ਹਨੇਰੀ ਲਿਆਂਦੀ ਹੋਈ ਹੈ ਜਿਸ ਤਹਿਤ ਅੱਜ ਇਸ ਕੇਦਰ ਵਿਖੇ ਉਦਘਾਟਨ ਕੀਤਾ ਗਿਆ ਹੈ। ਉਨ੍ਹਾ ਦੱਸਿਆ ਕਿ ਫੜ ਨੂੰ ਪੱਕਾ ਕਰਨ ਤੇ 10 ਲੱਖ 40 ਹਜਾਰ 400 ਰੁਪਏ ਦੀ ਕੁੱਲ ਲਾਗਤ ਆਈ ਹੈ। ਪਿੰਡ ਵਾਸੀਆਂ ਵੱਲੋ ਬਾਕੀ ਰਹਿੰਦੇ ਕੱਚੇ ਫੜ ਨੂੰ ਪੱਕਾ ਕਰਨ ਦੀ ਮੰਗ ਵੀ ਕੀਤੀ ਗਈ ਜਿਸ ਨੂੰ ਪੂਰਾ ਕਰਵਾਉਣ ਦਾ ਸ: ਲਾਲਕਾ ਨੇ ਅਤੇ ਸ: ਲੌਟ ਵੱਲੋ ਭਰੋਸਾ ਦਿਵਾਇਆ ਗਿਆ। ਇਸ ਮੌਕੇ ਸ੍ਰੋਮਣੀ ਕਮੇਟੀ ਮੈਬਰ ਸਤਵਿੰਦਰ ਸਿੰਘ ਟੌਹੜਾ, ਸਾਬਕਾ ਚੇਅਰਮੈਨ ਧਰਮ ਸਿੰਘ ਧਾਰੋਕੀ, ਮਾਨਵਰਿੰਦਰ ਸਿੰਘ ਲੱਸੀ ਮੀਤ ਪ੍ਰਧਾਨ ਯੂਥ ਅਕਾਲੀ ਦਲ, ਰਾਜਿੰਦਰ ਕੁਮਾਰ ਸੈਕਟਰੀ ਮਾਰਕੀਟ ਕਮੇਟੀ ਭਾਦਸੋ, ਭੋਲਾ ਸਿੰਘ ਸੁਪਰਵਾਈਜਰ, ਕੁਲਦੀਪ ਕੁਮਾਰ ਸਾਰਦਾ ਲੇਖਾਕਾਰ, ਓਕਾਰ ਸਿੰਘ ਜਨਰਲ ਸੈਕਟਰੀ ਭਾਰਤੀ ਕਿਸਾਨ ਯੂਨੀਅਨ, ਪਰਮਜੀਤ ਸਿੰਘ, ਸਰਵਣ ਸਿੰਘ, ਜੀਵਨ ਲਾਲ ਗੁਪਤਾ, ਰਾਮਪਾਲ ਚੰਦ, ਗੁਰਚਰਨ ਸਿੰਘ, ਕੁਲਦੀਪ ਸਿੰਘ, ਪਿਆਰਾ ਸਿੰਘ, ਗੁਰਮੀਤ ਸਿੰਘ ਸਹੌਲੀ, ਜਸਵੀਰ ਸਿੰਘ ਵਜੀਦਪੁਰ ਪੀ ਏ ਲਾਲਕਾ ਅਤੇ ਵੱਡੀ ਗਿਣਤੀ ਵਿਚ ਪਿੰਡ ਵਾਸੀ ਮੌਜੂਦ ਸਨ।
ਪਿੰਡ ਅਗੌਲ ਵਿਖੇ ਖਰੀਦ ਕੇਦਰ ਦੇ ਫੜ ਨੂੰ ਪੱਕਾ ਕਰਨ ਦਾ ਉਦਘਾਟਨ ਕਰਦੇ ਹੋਏ ਹਲਕਾ ਇੰਚਾਰਜ ਸ: ਮੱਖਣ ਸਿੰਘ ਲਾਲਕਾ, ਚੇਅਰਮੈਨ ਸ: ਲਖਬੀਰ ਸਿੰਘ ਲੌਟ ਅਤੇ ਪਿੰਡ ਨਿਵਾਸੀ।

Post a Comment