ਨਾਭਾ, 4 ਦਸੰਬਰ (ਜਸਬੀਰ ਸਿੰਘ ਸੇਠੀ)-ਸਰਕਾਰੀ ਹਾਈ ਸਕੂਲ ਦਿੱਤੁਪੁਰਾ, ਨਾਭਾ ਦੇ 120 ਬੱਚਿਆਂ ਅਤੇ ਅਧਿਆਪਕਾਂ ਨੇ ਆਰ.ਐਮ.ਐਸ.ਏ. ਸਕੀਮ ਤਹਿਤ ਦੋ ਬੱਸਾਂ ਰਾਹੀਂ ਸਾਇੰਸ ਸਿਟੀ ਕਪੂਰਥਲਾ ਦਾ ਟੂਰ ਲਗਾਇਆ। ਸਵੇਰੇ 6 ਵਜੇ ਮੁੱਖ ਅਧਿਆਪਕ ਅਮਰ ਸਿੰਘ ਨੇ ਟੂਰ ਸਬੰਧੀ ਹਦਾਇਤਾਂ ਦੇ ਕੇ ਟੂਰ ਰਵਾਨਾ ਕੀਤਾ। ਟੂਰ ਦਾ ਸਭ ਤੋਂ ਵਧੀਆ ਹਾਲ ਲਿਖਣ ਅਤੇ ਬੋਲਣ ਵਾਲੇ ਬੱਚਿਆਂ ਨੂੰ ਇਨਾਮ ਦੇਣ ਦਾ ਐਲਾਨ ਵੀ ਕੀਤਾ। ਬੱਚੇ ਰਸਤੇ ਵਿਚ ਆਲੇ-ਦੁਆਲੇ ਦਾ ਅਨੰਦ ਲੈਂਦੇ 11 ਵਜੇ ਵਾਲੇ ਸ਼ੋਅ ਵਿਚ ਸ਼ਾਮਲ ਹੋ ਗਏ। ਲੇਜਰ ਸ਼ੋਅ, ਰੋਕ ਫਲਾਇੰਟਿੰਗ, ਥ੍ਰੀ-ਡੀ, ਬ੍ਰਹਿਮੰਡ ਦੇ ਨਜ਼ਾਰਿਆਂ ਦਾ ਆਨੰਦ ਲੈਂਦੇ ਹੋਏ, ਹੋਰ ਬਹੁਤ ਸਾਰੀਆਂ ਆਇਟਮਾਂ ਵੇਖੀਆਂ। ਇਸ ਮੌਕੇ ਗੁਰਮੀਤ ਸਿੰਘ ਨੇ ਬਾਖੂਬੀ ਨਿਭਾਈ, ਜਤਿੰਦਰ ਕੁਮਾਰ, ਜਗੀਰ ਸਿੰਘ, ਹਰਜੀਤ ਸਿੰਘ, ਚਰਨਜੀਤ ਸਿੰਘ, ਅਵਤਾਰ ਸਿੰਘ, ਲਖਵੀਰ ਸਿੰਘ, ਸ੍ਰੀਮਤੀ ਸ਼ਿਮਲਾ ਦੇਵੀ, ਸਿੰਪਲ ਰਾਣੀ, ਹਰਪ੍ਰੀਤ ਕੌਰ, ਨੀਲਮ ਵਰਮਾ ਵੀ ਟੂਰ ਵਿਚ ਸ਼ਾਮਲ ਸਨ। ਜਿਨ ਨੇ ਟੂਰ ਦੌਰਾਨ ਬੱਚਿਆਂ ਦੀ ਹਰ ਤਰ ਨਾਲ ਸਾਂਭ ਸੰਭਾਲ ਕੀਤੀ।
ਸਰਕਾਰੀ ਹਾਈ ਸਕੂਲ ਦਿੱਤੂਪੁਰਾ ਦੇ ਮੁੱਖ ਅਧਿਆਪਕ ਸ੍ਰੀ ਅਮਰ ਸਿੰਘ ਹਦਾਇਤਾਂ ਦੇਣ ਉਪਰੰਤ ਟੂਰ ਨੂੰ ਰਵਾਨਾ ਕਰਦੇ ਹੋਏ।


Post a Comment