ਲੁਧਿਆਣਾ, 26 ਦਸੰਬਰ (ਸਤਪਾਲ ਸੋਨ ) ਸ਼੍ਰੀ ਗੰਗਾ ਧਾਮ ਬਿਰਧ ਆਸ਼ਰਮ ਤੋਂ ਨਵੇਂ ਸਾਲ ਦੇ ਆਗਮਨ ਦੇ ਸੰਬਧ ਵਿੱਚ ਪ੍ਰਭਾਰ ਫੇਤੀ ਦਾ ਆਯੋਜਨ ਆਸ਼ਰਮ ਦੇ ਸੰਚਾਲਕ ਸਵਾਮੀ ਅਨੰਦ ਅੱਤਰੀ ਜੀ ਦੀ ਪ੍ਰਧਾਨਗੀ ਹੇਠ ਕੀਤਾ ਗਿਆ। ਪ੍ਰਭਾਤ ਫੇਰੀ ਸਿਵਲ ਸਿਟੀ ਸਥਿਤ ਸ਼੍ਰੀ ਗੰਗਾ ਧਾਮ ਬਿਰਧ ਆਸ਼ਰਮ ਤੋਂ ਅਰੰਭ ਹੋ ਕੇ ਸਿਵਲ ਸਿਟੀ ਅਤੇ ਚੰਦਰ ਨਗਰ ਦੇ ਰਸਤੇ ਆਸਪਾਸ ਦੇ ਵੱਖ-ਵੱਖ ਖੇਤਰਾਂ ਦੀ ਪਰਿਕ੍ਰਮਾ ਕਰਦੇ ਹੋਏ ਭਗਵਾਨ ਭੋਲੇ ਨਾਥ ਅਤੇ ਮਾਤਾ ਸ੍ਰੀ ਗੰਗਾ ਜੀ ਦੀ ਮਹਿਮਾ ਦਾ ਗੁਣਗਾਣ ਕਰਦੇ ਹੋਏ ਆਸ਼ਰਮ ਵਿੱਚ ਪਰਤ ਕੇ ਆਰਤੀ ਦੇ ਨਾਲ ਸੰਪਨ ਹੋਈ। ਪ੍ਰਭਾਤ ਫੇਰੀ ਦੇ ਰਸਤੇ ਤੇ ਵੱਖ-ਵੱਖ ਥਾਵਾਂ ਤੇ ਸ਼ਰਧਾਲੁਆਂ ਨੇ ਸਵਾਗਤ ਅਤੇ ਸ਼ਲਧਾਲੂਆਂ ਲਈ ਪ੍ਰਸਾਦ ਦੀ ਵਿਵਸਥਾ ਵੀ ਕੀਤੀ। ਇਸ ਮੌਕੇ ਗੁਰੂ ਅਨੰਦ ਅੱਤਰੀ ਜੀ ਨੇ ਹਾਜਰ ਇਕੱਠ ਨੂੰ ਸੰਬੋਧਿਤ ਕਰਤੇ ਹੋਏ ਕਿਹਾ ਕਿ ਪ੍ਰਭਾਤ ਫੇਰੀ ਦੇ ਸਮੇਂ ਸਾਫ ਮਨ ਨਾਲ ਪ੍ਰਭੁ ਨਾਮ ਸਿਮਰਨ ਅਤੇ ਭਗਤੀ ਕਰਨ ਨਾਲ ਇੰਸਾਨ ਦੀ ਬੁੱਧੀ ਨਿਰਮਲ ਹੁੰਦੀ ਹੈ। ਉਥੇ ਨਾਲ ਹੀ ਪ੍ਰਭੁ ਨਾਮ ਦੀ ਮਹਿਮਾ ਦਾ ਉਚਾਰਨ ਕਰਨ, ਸੁਣਨ ਅਤੇ ਸੁਣਾਉਣ ਨਾਲ ਮੁਕਤੀ ਦੇ ਦਰਵਾਜੇ ਮਨੁੱਖ ਲਈ ਖੁਦ-ਬ-ਖੁਦ ਖੁਲ• ਜਾਂਦੇ ਹਨ । ਸ੍ਰੀ ਗੰਗਾ ਧਾਮ ਆਸ਼ਰਮ ਤੋਂ ਨਵੇਂ ਸਾਲ ਦੇ ਆਗਮਨ ਵਿੱਚ ਹਫਤਾ ਭਰ ਚਲਣ ਵਾਲੀਆਂ ਪ੍ਰਭਾਤ ਫੇਰਿਆਂ ਦਾ ਉਦੇਸ਼ ਦੱਸਦੇ ਹੋਏ ਉਨ•ਾਂ ਕਿਹਾ ਕਿ ਇਸ ਆਯੋਜਨ ਦੇ ਰਾਹੀਂ ਸਮਾਜ ਖਾਸ ਕਰਕੇ ਯੂਥ ਵਰਗ ਨੂੰ ਆਪਸੀ ਭਾਈਚਾਰੇ ਦਾ ਸੰਦੇਸ਼ ਦੇਣ ਦੇ ਨਾਲ-ਨਾਲ ਵਿਸ਼ਵ ਵਿੱਚ ਅਮਨ ਅਤੇ ਸ਼ਾਂਤੀ ਦੀ ਕਾਮਨਾ ਕਰਨਾ ਹੈ। ਇਸ ਮੌਕੇ ਰਿਸ਼ੀ ਭਵ, ਧਰਪਾਲ ਸਿੰਘ, ਸੁਰਿੰਦਰ ਡੰਗ, ਸੁਨੀਲ ਕਟਾਰੀਆ, ਇੰਦਰ ਸਿੰਘ, ਗੁਲਸ਼ਨ ਸਿੰਗਲਾ, ਰਾਜ ਗਰਗ, ਅਸ਼ੋਕ ਡੰਗ, ਤ੍ਰਿਪਤ ਪਾਲ, ਮਾਤਾ ਪ੍ਰੋਮਿਲਾ, ਨੈਨਾ ਟੁਟੇਜਾ, ਸੁਨੀਤਾ, ਰੀਟ, ਪੁਸ਼ਪਾ, ਸੰਯੋਗਿਤਾ, ਕੈਲਾਸ਼, ਸੁਮਨ, ਅੰਜੂ ਅਤੇ ਹੋਰ ਵੀ ਹਾਜਰ ਸਨ।
Post a Comment