ਦਰਸਤਾਰ ਮੁਕਾਬਲੇ ਦੇ ਤਿੰਨ ਗਰੁੱਪਾਂ ‘ਚ 66 ਬੱਚਿਆ ਅਤੇ ਨੌਜਵਾਨਾਂ ਨੇ ਲਿਆ ਹਿੱਸਾ
ਛੋਟੇ-ਛੋਟੇ ਬੱਚਿਆ ਅਤੇ ਨੌਜਾਵਨਾਂ ਨੇ ਸੁੰਦਰ ਦਸਤਾਰਾਂ ਸਜਾ ਕੇ ਦਿਖਾਇਆ ਭਾਰੀ ਉਤਸ਼ਾਹ
ਸ਼ਾਹਕੋਟ, 26 ਦਸੰਬਰ (ਸਚਦੇਵਾ) ਨਜ਼ਦੀਕੀ ਪਿੰਡ ਕੋਟਲਾ ਸੂਰਜ ਮੱਲ ਵਿਖੇ ਛੋਟੇ ਸਾਹਿਬਜਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਬਾਬਾ ਨਿਹਾਲ ਦਾਸ ਜੀ ਵਿਖੇ ਬੁੱਧਵਾਰ ਨੂੰ ਬਾਬਾ ਜਸਵੰਤ ਸਿੰਘ ਕੋਟਲਾ ਦੀ ਅਗਵਾਈ ‘ਚ ਗੁਰਮੁੱਖ ਸਿੰਘ ਕੋਟਲਾ ਦੀ ਦੇਖ-ਰੇਖ ਹੇਠ ਦੂਸਰਾ ਦਸਤਾਰ ਮੁਕਾਬਲਾ ਕਰਵਾਇਆ ਗਿਆ, ਜਿਸ ਵਿੱਚ 66 ਬੱਚਿਆ ਅਤੇ ਨੌਜਵਾਨਾਂ ਨੇ ਹਿੱਸਾ ਲਿਆ । ਇਸ ਮੌਕੇ ਸਵੇਰ ਸਮੇਂ ਗੁਰਦੁਆਰਾ ਸਾਹਿਬ ਵਿਖੇ ਸ਼੍ਰੀ ਸਹਿਜ ਪਾਠ ਦੇ ਭੋਗ ਪਾਏ ਗਏ, ਉਪਰੰਤ ਮੁਕਾਬਲੇ ‘ਚ ਭਾਗ ਲੈਣ ਵਾਲੇ ਸਿੰਘਾਂ ਨੂੰ ਤਿੰਨ ਗਰੁੱਪਾ ਵਿੱਚ ਵੰਡਿਆ ਗਿਆ । ਜਿਸ ਵਿੱਚ ਪਹਿਲੇ ਗਰੁੱਪ ‘ਚ 3 ਤੋਂ 11 ਸਾਲ ਦੀ ਉਮਰ ਤੱਕ, ਦੂਸਰੇ ਗਰੁੱਪ ‘ਚ 11 ਤੋਂ 16 ਸਾਲ ਦੀ ਉਮਰ ਤੱਕ ਅਤੇ ਤੀਸਰੇ ਗਰੁੱਪ ‘ਚ 16 ਸਾਲ ਤੋਂ ਉੱਪਰ ਦੀ ਉਮਰ ਦੇ ਬੱਿਚਆ ਅਤੇ ਨੌਜਵਾਨ ਨੇ ਹਿੱਸਾ ਲਿਆ । ਇਨ•ਾਂ ਮੁਕਾਬਲਿਆ ‘ਚ ਛੋਟੇ-ਛੋਟੇ ਬੱਚਿਆ ਅਤੇ ਨੌਜਵਾਨਾ ਨੇ ਸੁੰਦਰ ਦਸਤਾਰਾ ਸਜਾਕੇ ਭਾਰੀ ਉਤਸ਼ਾਹ ਵਿਖਾਇਆ । ਇਸ ਮੌਕੇ ਸ੍ਰ. ਚਰਨ ਸਿੰਘ ਖਾਲਸਾ ਸੁਲਤਾਨਪੁਰ ਲੋਧੀ ਵਾਲਿਆ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ । ਉਨ•ਾਂ ਕਿਹਾ ਕਿ ਨੌਜਵਾਨਾਂ ਨੂੰ ਸੁੰਦਰ ਦਸਤਾਰ ਸਜਾਉਣ ਲਈ ਪਿੰਡ ਕੋਟਲਾ ਸੂਰਜ ਮੱਲ ਦੇ ਨੌਜਵਾਨਾਂ ਵੱਲੋਂ ਜੋ ਉਪਰਾਲਾ ਹਰ ਸਾਲ ਕੀਤਾ ਜਾਂਦਾ ਹੈ, ਉਸ ਨਾਲ ਵੱਡੀ ਗਿਣਤੀ ‘ਚ ਨੌਜਵਾਨ ਪੀੜ•ੀ ਨੂੰ ਉਤਸ਼ਾਹ ਮਿਲਿਆ ਹੈ । ਉਨ•ਾਂ ਇਸ ਉਪਰਾਲੇ ਲਈ ਪਿੰਡ ਦੇ ਨੌਜਵਾਨ ਆਗੂ ਗੁਰਮੁੱਖ ਸਿੰਘ ਕੋਟਲਾ ਨੂੰ ਵਧਾਈ ਦਿੱਤੀ ਅਤੇ ਇਸ ਕੰਮ ਨੂੰ ਨੇਪੜੇ ਚਾੜ•ਨ ਲਈ ਪਿੰਡ ਵਾਸੀਆਂ ਅਤੇ ਇਲਾਕੇ ਦੇ ਲੋਕਾਂ ਦਾ ਧੰਨਵਾਦ ਕੀਤਾ । ਇਨ•ਾਂ ਮੁਕਾਬਲਿਆ ‘ਚ ਸਿਮਰਨਜੀਤ ਸਿੰਘ ਲਵਲੀ, ਮਨਜੀਤ ਸਿੰਘ ਸੈਦਪੁਰੀ, ਪ੍ਰਿਤਪਾਲ ਸਿੰਘ, ਜਸਪਾਲ ਸਿੰਘ ਅਤੇ ਨਿਰਮਲ ਸਿੰਘ ਨੇ ਜੱਜ ਦੀ ਭੂਮਿਕਾ ਨਿਭਾਈ । ਇਨ•ਾਂ ਮੁਕਾਬਲਿਆ ‘ਚ ਪਹਿਲੇ ਗਰੁੱਪ ਚੋਂ ਮੇਹਰ ਜੋਤ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ । ਦੂਸਰੇ ਗਰੁੱਪ ਚੋਂ ਰਣਜੋਧ ਸਿੰਘ, ਬ੍ਰਿਕਮਜੀਤ ਸਿੰਘ ਅਤੇ ਗੁਰਸੰਗ ਸਿੰਘ ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾਂ ਸਥਾਨ ਹਾਸਲ ਕੀਤਾ । ਤੀਸਰੇ ਗਰੁੱਪ ਚੋਂ ਸੁਖਜੀਤ ਸਿੰਘ, ਗਗਨਦੀਪ ਸਿੰਘ ਅਤੇ ਸੁਖਜਿੰਦਰ ਸਿੰਘ ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਲ ਕੀਤਾ । ਇਸ ਮੌਕੇ ਪ੍ਰਬੰਧਕ ਕਮੇਟੀ ਵੱਲੋਂ ਮੁਕਾਬਲਿਆ ‘ਚ ਭਾਗ ਲੈਣ ਵਾਲਿਆ ਨੂੰ ਯਾਦਗਾਰੀ ਚਿੰਨ• ਅਤੇ ਜੇਤੂਆਂ ਨੂੰ ਨਗਦ ਰਾਸ਼ੀ ‘ਤੇ ਯਾਦਗਾਰੀ ਚਿੰਨ• ਭੇਟ ਕਰਕੇ ਸਨਮਾਨਤ ਕੀਤਾ ਗਿਆ । ਇਨ•ਾਂ ਮੁਕਾਬਲਿਆ ‘ਚ ਸੁਖਵਿੰਦਰ ਸਿੰਘ ਹਾਜੀਪੁਰ, ਸੁਖਵਿੰਦਰ ਸਿੰਘ ਪਰਜੀਆ, ਅਜੀਤ ਸਿੰਘ ਖਹਿਰਾ, ਜਸਵਿੰਦਰ ਸਿੰਘ ਚੱਠਾ, ਸੁਖਵਿੰਦਰ ਸਿੰਘ ਧਨੋਆ ਆਦਿ ਨੇ ਵਿਸ਼ੇਸ਼ ਸਹਿਯੋਗ ਦਿੱਤਾ । ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਮੁੱਖ ਸਿੰਘ ਕੋਟਲਾ, ਬਾਬਾ ਜਸਵੰਤ ਸਿੰਘ ਕੋਟਲਾ, ਜਗਤਾਰ ਸਿੰਘ ਖਾਲਸਾ, ਗੁਰਮੇਜ ਸਿੰਘ ਖਾਲਸਾ, ਅੱਛਰ ਸਿੰਘ ਖਾਲਸਾ, ਜਸਪਾਲ ਸਿੰਘ ਖਾਲਸਾ, ਦਰਸ਼ਨ ਸਿੰਘ ਬਿੱਲੂ, ਗੁਰਦੇਵ ਸਿੰਘ, ਅਜੀਤ ਸਿੰਘ ਬਿਜਲੀ ਵਾਲੇ, ਪਲਵਿੰਦਰ ਸਿੰਘ ਪਿੰਦਾ, ਬੂਟਾ, ਭਜਨ ਸਿੰਘ ਫੱਕਰ ਆਦਿ ਹਾਜ਼ਰ ਸਨ ।
Post a Comment