ਨਾਭਾ, 19 ਦਸੰਬਰ ( ਜਸਬੀਰ ਸਿੰਘ ਸੇਠੀ )-ਬੇਰੁਜ਼ਗਾਰ ਲਾਈਨਮੈਨ ਯੂਨੀਅਨ (ਪੰਜਾਬ) ਦੇ ਸੂਬਾ ਮੁੱਖ ਸਲਾਹਕਾਰ ਸੋਮਾ ਸਿੰਘ ਭੜੋ ਅਤੇ ਜ਼ਿਲ•ਾ ਖਜਾਨਚੀ ਤੇਜਿੰਦਰ ਸਿੰਘ ਨਾਭਾ ਨੇ ਸਾਂਝੇ ਤੌਰ ’ਤੇ ਪ੍ਰੈਸ ਨੋਟ ਜਾਰੀ ਕਰਦਿਆਂ ਆਖਿਆ ਕਿ ਬੇਰੁਜ਼ਗਾਰ ਲਾਇਨਮੈਨ ਪਿਛਲੇ 16 ਸਾਲਾਂ ਤੋਂ ਪਾਵਰ ਕਾਮ ਦੇ ਅੰਦਰ ਰੁਜਗਾਰ ਦੀ ਮੰਗ ਨੂੰ ਲੈ ਕੇ ਖੂਨ ਡੋਲਵਾਂ ਸੰਘਰਸ ਕਰਦੇ ਆ ਰਹੇ ਹਨ। ਮੌਜ਼ੂਦਾ ਹਾਕਮ ਸਰਕਾਰ (ਅਕਾਲੀ ਭਾਜਪਾ) ਆਪਣੇ ਪਿਛਲੇ ਕਾਰਜ ਕਾਲ ਦੌਰਾਨ 5000 ਲਾਇਨਮੈਨ ਕੈਟਾਗਰੀ ਦੀ ਭਰਤੀ ਦਾ ਇਸ਼ਤਿਹਾਰ ਜਾਰੀ ਕੀਤਾ ਸੀ ਪਰ ਸਰਕਾਰ ਨੇ 1000 ਲਾਇਨਮੈਨਾਂ ਨੂੰ ਨਿਯੁਕਤੀ ਪੱਤਰ ਜਾਰੀ ਕਰ ਦਿੱਤੇ ਅਤੇ ਬਾਕੀ 4000 ਨੂੰ ਸੜਕਾਂ ਤੇ ਰੁਲਨ ਲਈ ਛੱਡ ਦਿੱਤਾ ਜਦੋਂ ਕਿ ਕੋਸਲਿੰਗ ਹੋਈ ਨੂੰ ਵੀ ਡੇਢ ਸਾਲ ਤੋਂ ਵਧੇਰੇ ਦਾ ਸਮਾਂ ਬੀਤ ਚੁੱਕਿਆ ਹੈ। ਹਾਕਮ ਸਰਕਾਰ ਦੇ ਨਵੇਂ ਕਾਰਜ ਕਾਲ ਦੌਰਾਨ ਵੀ ਬੇਰੁਜ਼ਗਾਰ ਲਾਇਨਮੈਨ ਯੂਨੀਅਨ (ਪੰਜਾਬ) ਦੀਆਂ 12 ਦੇ ਕਰੀਬ ਮੁੱਖ ਮੰਤਰੀ ਪੰਜਾਬ ਪ੍ਰਕਾਸ ਸਿੰਘ ਬਾਦਲ, ਗ੍ਰਹਿ ਸਕੱਤਰ ਡੀ.ਐਸ. ਬੈਂਸ, ਅਤੇ ਪ੍ਰਿੰਸੀਪਲ ਸੈਕਟਰੀ ਐਸ.ਕੇ ਸੰਧੂ ਨਾਲ ਮੀਟਿੰਗਾਂ ਹੋ ਚੁੱਕੀਆਂ ਹਨ। ਪਰ ਅਜੇ ਤੱਕ ਸਰਕਾਰ ਨੇ ਰਹਿੰਦੀ ਭਰਤੀ ਨੂੰ ਪੂਰਾ ਕਰਨ ਲਈ ਕੋਈ ਠੋਸ ਜਾਂ ਸਾਰਥਿਕ ਕਦਮ ਨਹੀਂ ਉਠਾਇਆ। ਸਿੱਟੇ ਵਜੋਂ ਪੂਰੇ ਪੰਜਾਬ ਦੇ ਬੇਰੁਜ਼ਗਾਰਾਂ ਵਿਚ ਗੁੱਸੇ ਦੀ ਲਹਿਰ ਦੌੜ ਰਹੀ ਹੈ ਅਤੇ ਉਨ•ਾਂ ਦੇ ਪਰਿਵਾਰਕ ਮੈਬਰਾਂ ਅਤੇ ਮਾਤਾ ਪਿਤਾ ਨੇ ਲੜਾਈ ਨੂੰ ਅੱਗੇ ਹੋ ਕੇ ਲੜਨ ਦਾ ਵਾਇਦਾ ਕੀਤਾ ਹੈ। ਇਸ ਮੌਕੇ ਬੋਲਦਿਆਂ ਬਲਾਕ ਪ੍ਰਧਾਨ ਕੁਲਜਿੰਦਰ ਸਿੰਘ ਨੇ ਆਖਿਆ ਕਿ ਫਤਿਹਗੜ• ਸਾਹਿਬ ਵਿਖੇ ਸ਼ਹੀਦੀ ਜੋੜ ਮੇਲੇ ਤੇ ਹੋਣ ਵਾਲੀ ਅਕਾਲੀ ਦਲ ਦੀ ਕਾਨਫਰੰਸ ਵਿੱਚ ਬੇਰੁਜਗਾਰ ਲਾਇਨਮੈਨ ਆਪਣੇ ਮਾਪਿਆਂ ਅਤੇ ਪਰਿਵਾਰਾਂ ਸਮੇਤ ਰੋਸ ਪ੍ਰਦਰਸ਼ਨ ਕਰਨਗੇ। ਇਸ ਵਿਚ ਹੋਣ ਵਾਲੇ ਕਿਸੇ ਵੀ ਜਾਨੀ ਜਾਂ ਮਾਲੀ ਨੁਕਸਾਨ ਦੀ ਜਿੰਮੇਵਾਰ ਪੰਜਾਬ ਸਰਕਾਰ ਅਤੇ ਪਾਵਰ ਕਾਮ ਹੋਵੇਗੀ। ਇਸ ਦੇ ਸੰਬੰਧ ਵਿਚ ਪੂਰੇ ਪੰਜਾਬ ਦੇ ਜ਼ਿਲਿ•ਆਂ ਦੀਆਂ ਮੀਟਿੰਗ ਪਰਿਵਾਰਾਂ ਸਮੇਤ ਜ਼ੋਰ ਸ਼ੋਰ ਨਾਲ ਚੱਲ ਰਹੀਆਂ ਹਨ ਅਤੇ ਸਹੀਦੀ ਜੋੜ ਮੇਲੇ ਤੇ ਹੋਣ ਵਾਲੇ ਰੋਸ ਪ੍ਰਦਰਸਨ ਦੀ ਤਿਆਰੀ ਲਈ ਜ਼ਿਲ•ਾ ਪਟਿਆਲਾ ਦੀ ਮੀਟਿੰਗ 23 ਦਸੰਬਰ ਦਿਨ ਐਤਵਾਰ ਨੂੰ ਨਹਿਰੂ ਪਾਰਕ ਨਜ਼ਦੀਕ ਬੱਸ ਸਟੈਂਡ, ਪਟਿਆਲਾ ਵਿਖੇ ਹੋਵੇਗੀ। ਇਸ ਵਿਚ ਬੇਰੁਜਗਾਰ ਲਾਇਨਮੈਨਾਂ ਤੋਂ ਇਲਾਵਾ ਉਨ•ਾਂ ਦੇ ਮਾਤਾ ਪਿਤਾ ਅਤੇ ਪਰਿਵਾਰਕ ਮੈਂਬਰ ਸਾਮਲ ਹੋਣਗੇ। ਇਸ ਮੌਕੇ ਰਾਜੇਸ ਬਾਂਸਲ, ਮਨਦੀਪ ਧੀਮਾਨ, ਤੇਜਦੀਪ ਸਿੰਘ, ਹਰਜੀਤ ਸਿੰਘ, ਹਰਬੰਸ ਸਿੰਘ, ਗੁਰਜੀਤ ਸਿੰਘ, ਲਖਵੀਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਬੇਰੁਜਗਾਰ ਲਾਇਨਮੈਨ ਹਾਜ਼ਰ ਸਨ।
Post a Comment