7 ਬਲਦਾਂ ਦੀ ਹੋਈ ਮੌਕੇ ਤੇ ਮੌਤ
ਨਾਭਾ, 19 ਦਸੰਬਰ (ਜਸਬੀਰ ਸਿੰਘ ਸੇਠੀ)- ਰਾਤ ਤਕਰੀਬਨ 1 ਵਜੇ ਮਲੇਰਕੋਟਲਾ ਸਾਇਡ ਤੋਂ ਆ ਰਿਹਾ ਇੱਕ ਟਰੱਕ ਜਿਸ ਦਾ ਨੰ: ਓ੍ਹ-੍ਹ-12ੳ-5706 ਸੀ, ਇਹ ਟਰੱਕ ਨਾਭਾ ਦੁਲੱਦੀ ਗੇਟ ਚੂੰਗੀ ਦੇ ਮੋੜ ਤੇ ਤੇਜ ਹੋਣ ਕਾਰਨ ਪਲਟ ਗਿਆ, ਜਿਸ ਵਿਚ ਨਜਾਇਜ ਤੌਰ ਤੇ 15 ਬਲਦ ਲੱਦੇ ਹੋਏ ਸਨ, ਟਰੱਕ ਪਲਟਨ ਤੋਂ ਬਾਅਦ ਚਾਲਕ ਟਰੱਕ ਛੱਡ ਕੇ ਮੌਕੇ ਤੋਂ ਫਰਾਰ ਹੋ ਗਏ, ਟਰੱਕ ਪਲਟਣ ਕਾਰਨ ਟਰੱਕ ਵਿਚ ਲੱਦੇ ਹੋਏ ਜਿਨ੍ਹਾਂ ਵਿਚੋਂ 7 ਬਲਦਾਂ ਦੀ ਮੌਤ ਹੋ ਗਈ। ਇਸ ਗੱਲ ਦੀ ਜਾਣਕਾਰੀ ਮਿਲਣ ਸਾਰ ਨਾਭਾ ਪ੍ਰਸਾਸਨ ਮੌਕੇ ਤੇ ਪਹੁੰਚ ਗਿਆ ਜਿਨ੍ਹਾਂ ਨੇ ਵੱਡੀ ਜੱਦੋ ਜਹਿਦ ਨਾਲ ਫਸੇ ਹੋਏ ਬਲਦਾਂ ਨੂੰ ਕੱਢਿਆ ਜਿਨ੍ਹਾਂ ਵਿੱਚੋਂ 7 ਬਲਦਾਂ ਦੀ ਮੌਤ ਹੋ ਗਈ ਅਤੇ 8 ਬਲਦਾਂ ਨੂੰ ਬਚਾਇਆ ਗਿਆ ਜਿਨ੍ਹਾਂ ਨੂੰ ਨਾਲ ਲੱਗਦੀ ਗਊਸ਼ਾਲਾ ਵਿਚ ਪਹੁੰਚਾਇਆ ਗਿਆ। ਜਦੋਂ ਇਸ ਗੱਲ ਦਾ ਪਤਾ ਹਿੰਦੂ ਸੰਗਠਨਾਂ ਨੂੰ ਲੱਗਿਆ ਤਾਂ ਉਨ੍ਹਾਂ ਘਟਨਾਂ ਵਾਲੀ ਥਾਂ ਤੇ ਸਵੇਰ ਸਮੇਂ ਪਹੁੰਚਕੇ ਉਨ੍ਹਾਂ ਨੇ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ, ਨਾਭਾ ਗਊਸ਼ਾਲਾ ਦੇ ਪ੍ਰਧਾਨ ਪਰਾਗ ਰਾਜ ਸਿੰਗਲਾ ਅਤੇ ਸ਼ਿਵ ਸੈਨਾ ਦੇ ਉ¤ਪ ਪ੍ਰਧਾਨ ਹਰੀਸ਼ ਸਿੰਗਲਾ ਅਤੇ ਸਤੀਸ ਕੁਮਾਰ ਸਿੰਗਲਾ ਦੀ ਅਗਵਾਈ ਹੇਠ ਸੜਕ ਤੇ ਜਾਮ ਲਗਾਇਆ ਗਿਆ ਅਤੇ ਆਗੂਆਂ ਨੇ ਮੰਗ ਕੀਤੀ ਕਿ ਮਲੇਰਕੋਟਲਾ ਤੋਂ ਇਹ ਟਰੱਕ ਆ ਰਿਹਾ ਸੀ ਉਨ੍ਹਾਂ ਨੇ ਕਿਹਾ ਕਿ ਪਹਿਲਾਂ ਵੀ ਅਸੀਂ ਕਈ ਵਾਰ ਕਹਿ ਚੁੱਕੇ ਸੀ ਕਿ ਮਲੇਰਕੋਟਲਾ ਤੋਂ ਨਜਾਇਜ ਰੂਪ ਵਿਚ ਬਾਹਰਲੇ ਸੂਬਿਆਂ ਨੂੰ ਗਊਂਆਂ ਅਤੇ ਬਲਦਾਂ ਦਾ ਨਜਾਇਜ ਧੰਦਾਂ ਹੋ ਰਿਹਾ ਹੈ। ਇਸ ਗੱਲ ਤੇ ਪੰਜਾਬ ਸਰਕਾਰ ਨੇ ਕਦੇ ਕੋਈ ਧਿਆਨ ਨਹੀਂ ਦਿੱਤਾ। ਅੱਜ ਆਗੂ ਇਸ ਗੱਲ ਦੀ ਮੰਗ ਕਰ ਰਹੇ ਸਨ ਕਿ ਜਿੰਨ੍ਹਾਂ ਚਿਰ ਕਿਸੇ ਸੀਨੀਅਰ ਪੁਲਿਸ ਅਫਸਰ ਵੱਲੋਂ ਆ ਕੇ ਇਹ ਵਿਸ਼ਵਾਸ ਨਹੀਂ ਦਿਵਾਇਆ ਜਾਂਦਾ ਕਿ ਮਲੇਰਕੋਟਲਾ ਦੇ ਦੋਵੇਂ ਥਾਣਿਆਂ ਦੇ ਮੁੱਖ ਅਫਸਰਾਂ ਨੂੰ ਸਸਪੈਂਡ ਨਹੀਂ ਕੀਤਾ ਜਾਂਦਾ ਉੰਨ੍ਹਾਂ ਚਿਰ ਉਹ ਧਰਨਾਂ ਨਹੀਂ ਚੁੱਕਣਗੇ। ਖਬਰ ਲਿਖੇ ਜਾਣ ਤੱਕ ਧਰਨਾ ਜਾਰੀ ਸੀ ਅਤੇ ਬਲਦਾਂ ਨੂੰ ਦਫਨਾਇਆ ਨਹੀਂ ਗਿਆ ਸੀ। ਵੱਡੀ ਗਿਣਤੀ ਵਿਚ ਲੋਕ ਘਟਨਾਂ ਵਾਲੀ ਥਾਂ ਤੇ ਪਹੁੰਚ ਰਹੇ ਸਨ ਅਤੇ ਭਾਰੀ ਗਿਣਤੀ ਵਿਚ ਪੁਲਿਸ ਫੋਰਸ ਮੌਜੂਦ ਸੀ।
ਨਾਭਾ ਵਿਖੇ ਟਰੱਕ ਪਲਟਨ ਕਾਰਨ ਮਰਨ ਤੋਂ ਬਾਅਦ ਸੜਕ ਤੇ ਪਏ ਅਤੇ ਹੋਏ ਬਲਦ ਅਤੇ ਹਿੰਦੂ ਸੰਗਠਨਾਂ ਵੱਲੋਂ ਲਗਾਇਆ ਗਿਆ ਜਾਮ। ਤਸਵੀਰ : ਜਸਬੀਰ ਸਿੰਘ ਸੇਠੀ
Post a Comment