ਚੰਡੀਗੜ 4 ਦਸੰਬਰ ( ਕੁਲਵੀਰ ਕਲਸੀ ) ਐਗਰੋਟੈਕ 2012 ਚੰਡੀਗੜ ਦੇ ਮੇਲੇ ਦੌਰਾਨ ਸ੍ਰ. ਅਜਮੇਰ ਸਿੰਘ ਲੱਖੋਵਾਲ ਚੇਅਰਮੈਨ ਪੰਜਾਬ ਮੰਡੀ ਬੋਰਡ ਨੇ ਕਿਹਾ ਕਿ ਕਿਸਾਨਾਂ ਕੋਲ ਜ਼ਮੀਨ ਦਿਨੋਂ ਦਿਨ ਘਟ ਰਹੀ ਹੈ ਅਤੇ ਮਸ਼ੀਨਰੀ ਵਧ ਰਹੀ ਹੈ। ਮਸ਼ੀਨਰੀ ਵਿੱਚ ਵੀ ਦਿਨੋ ਦਿਨ ਨਵੀਨਤਾ ਆਉਣ ਕਾਰਨ ਉਨ•ਾਂ ਦੀ ਕੀਮਤ ਵੀ ਵਧ ਰਹੀ ਹੈ। ਉਨ•ਾਂ ਸੁਝਾਅ ਦਿੱਤਾ ਕਿ ਕੋ-ਆਪਰੇਟਿਵ ਸੁਸਾਇਟੀਆਂ ਸਾਂਝੇ ਤੌਰ ਤੇ ਮਸ਼ੀਨਰੀ ਦੀ ਖ੍ਰੀਦ ਕਰਨ ਜਿਸ ਨਾਲ ਛੋਟੇ ਕਿਸਾਨਾਂ ਨੂੰ ਫਾਇਦਾ ਹੋ ਸਕੇ। ਐਗਰੋਟੈਕ ਮੇਲੇ ਵਿੱਚ ਨਵੀਆਂ ਤਕਨੀਕਾਂ ਬਾਰੇ ਉਨ•ਾਂ ਕਿਹਾ ਕਿ ਇਹ ਕਿਸਾਨੀ ਲਈ ਫਾਇਦੇਮੰਦ ਤਾਂ ਜ਼ਰੂਰ ਹਨ ਪਰੰਤੂ ਖੇਤੀ ਖਰਚੇ ਇੰਨੇ ਵਧ ਗਏ ਹਨ ਕਿ ਛੋਟੇ ਕਿਸਾਨ ਇਸ ਦਾ ਲੋੜੀਂਦਾ ਫਾਇਦਾ ਨਹੀਂ ਉਠਾ ਸਕਦੇ। ਉਨ•ਾਂ ਕਿਹਾ ਕਿ ਕਿਸਾਨੀ ਨਾਲ ਸਬੰਧਿਤ ਅਜਿਹੇ ਮੇਲੇ ਵੱਡੇ ਸ਼ਹਿਰਾਂ ਦੇ ਨਾਲ ਨਾਲ ਪੰਜਾਬ ਦੇ ਛੋਟਂੇ ਸ਼ਹਿਰਾਂ ਵਿੱਚ ਵੀ ਲਗਾਏ ਜਾਣੇ ਚਾਹੀਦੇ ਹਨ। ਕੈਨੇਡਾ, ਅਮਰੀਕਾ ਅਤੇ ਤਾਇਵਾਨ ਦੇ ਲੱਗੇ ਸਟਾਲਾਂ ਵਿੱਚ ਉਨ•ਾਂ ਦਿਲਚਸਪੀ ਵੀ ਵਿਖਾਈ ਅਤੇ ਕਿਹਾ ਕਿ ਇਨ•ਾਂ ਤਕਨੀਕਾਂ ਨੂੰ ਪੰਜਾਬ ਵਿੱਚ ਅਪਣਾਇਆ ਜਾਣਾ ਚਾਹੀਦਾ ਹੈ। ਮੱਕੀ ਸੁਕਾਉਣ ਵਾਲੀ ਮਸ਼ੀਨ ‘‘ਮੇਜ਼ ਡਰਾਇਰ’’ ਬਾਰੇ ਉਨ•ਾਂ ਦੱਸਿਆ ਕਿ ਪੰਜ ਪੰਜ ਕਰੋੜ ਰੁਪਏ ਦੀ ਲਾਗਤ ਨਾਲ ਅਜਿਹੀਆਂ ਦੋ ਮਸ਼ੀਨਾਂ ਜਲਦੀ ਹੀ ਨਵਾਂ ਸ਼ਹਿਰ ਅਤੇ ਸੈਲਾ ਖੁਰਦ ਵਿਖੇ ਪੰਜਾਬ ਮੰਡੀ ਬੋਰਡ ਵੱਲੋਂ ਸਥਾਪਿਤ ਕੀਤੀਆਂ ਜਾ ਰਹੀਆਂ ਹਨ, ਜਿਸ ਨਾਲ ਮੱਕੀ ਦੇ ਮੰਡੀਕਰਨ ਵਿੱਚ ਕਿਸਾਨਾਂ ਨੂੰ ਆ ਰਹੀ ਮੁਸ਼ਕਿਲ ਤੋਂ ਨਿਜ਼ਾਤ ਮਿਲੇਗੀ। ਅਜਿਹੀਆਂ ਮਸ਼ੀਨਾਂ ਬਾਅਦ ਵਿੱਚ ਪੰਜਾਬ ਦੀਆਂ ਹੋਰ ਮੰਡੀਆਂ ਵਿੱਚ ਵੀ ਲਗਾਈਆਂ ਜਾਣਗੀਆਂ।
ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸ੍ਰ. ਅਜਮੇਰ ਸਿੰਘ ਲੱਖੋਵਾਲ ਐਗਰੋਟੈਕ ਮੇਲੇ ਵਿੱਚ ਝੋਨੇ ਦੀ ਬਿਜਾਈ ਕਰਨ ਵਾਲੀ ਮਸ਼ੀਨ ਨੂੰ ਵੇਖਦੇ ਹੋਏ।


Post a Comment