ਦੇਸ਼ ਭਗਤ ਯੂਨੀਵਰਸਿਟੀ ਅਤੇ ਚੀਨੀ ਵਿਦਿਅਕ ਡੈਲੀਗੇਸ਼ਨਾਂ ਦਰਮਿਆਨ ਆਪਸੀ ਸਹਿਯੋਗ ਬਾਰੇ ਮੁਲਾਕਾਤ
Tuesday, December 04, 20120 comments
ਕੁਲਵੀਰ ਕਲਸੀ/ਚੀਨ ਦੇ ਜ਼ਿਆਂਗਸੂ ਪ੍ਰਾਂਤ ਦੀਆਂ ਵੱਖ-ਵੱਖ ਸੰਸਥਾਵਾਂ ਦੇ ਅਧਿਕਾਰੀਆਂ ਤੇ ਪ੍ਰਤੀਨਿਧੀਆਂ ਦੇ ਡੈਲੀਗੇਸ਼ਨ ਅਤੇ ਦੇਸ਼ ਭਗਤ ਯੂਨੀਵਰਸਿਟੀ ਦੇ ਚਾਂਸਲਰ ਡਾ. ਜ਼ੋਰਾ ਸਿੰਘ ਤੇ ਦੇਸ਼ ਭਗਤ ਗਰੁੱਪ ਆਫ਼ ਇੰਸਟੀਚਿਊਟਸ ਦੀ ਡਾਇਰੈਕਟਰ ਜਨਰਲ ਡਾ. ਸ਼ਾਲਿਨੀ ਗੁਪਤਾ ਦਰਮਿਆਨ ਇਕ ਮੁਲਾਕਾਤ ਹੋਈ। ਚੀਨੀ ਡੈਲੀਗੇਸ਼ਨ ਵਿਚ ਸ਼ਾਮਿਲ ਵਿਅਕਤੀਆਂ ਦਾ ਵੇਰਵਾ ਇਸ ਪ੍ਰਕਾਰ ਹੈ: ਡਿਪਟੀ ਡਾਇਰੈਕਟਰ ਜਨਰਲ ਰਿਸਰਚਰ, ਵੀਗੋਅ ਜ਼ਹੂ; ਟਰਾਂਸਲੇਟਰ ਡਿਪਟੀ ਡਾਇਰੈਕਟਰ, ਯੂ ਕਿਆਓਨਾਨ; ਡਾਇਰੈਕਟਰ ਕਾਲਜ ਡਿਵੈਲਪਿੰਗ ਕੌਂਸਲ, ਜ਼ਿਆਂਗ ਯੁਨੇਰ ਅਤੇ ਪ੍ਰੋ. ਯਿਨ ਏਈਸਨ।
ਦੋਨੋ ਡੈਲੀਗੇਸ਼ਨ ਨੇ ਆਪਣੇ-ਆਪਣੇ ਖੇਤਰਾਂ ਦੀਆਂ ਵਿਦਿਅਕ ਪ੍ਰਣਾਲੀਆਂ ਬਾਰੇ ਵਿਚਾਰ ਵਟਾਂਦਰਾ ਕੀਤਾ ਅਤੇ ਵਿਦਿਅਕ ਖੇਤਰ ਵਿਚ ਇਕ ਦੂਜੇ ਨਾਲ ਸਹਿਯੋਗ ਕਰਨ ਬਾਰੇ ਸਿਧਾਂਤਕ ਤੌਰ ਤੇ ਸਹਿਮਤੀ ਪ੍ਰਗਟਾਈ। ਦੇਸ਼ ਭਗਤ ਯੂਨੀਵਰਸਿਟੀ ਦੇ ਅਧਿਕਾਰੀਆਂ ਨੇ ਹੇਠ ਲਿਖੇ ਪ੍ਰੋਗਰਾਮ ਸਾਂਝੇ ਤੌਰ ਤੇ ਸ਼ੁਰੂ ਕੀਤੇ ਜਾਣ ਬਾਰੇ ਪ੍ਰਸਤਾਵ ਰੱਖਿਆ।
1 ਦੂਹਰਾ/ਗਲੋਬਲ ਡਿਗਰੀ ਪ੍ਰੋਗਰਾਮ ਜਿਸ ਵਿਚ ਦੇਸ਼ ਭਗਤ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਸਿਲੇਬਸ ਦਾ ਕੁਝ ਹਿੱਸਾ ਚੀਨ ਵਿਚ ਪੜਇਆ ਜਾਵੇਗਾ।
2 ਚੀਨੀ ਵਿਦਿਆਰਥੀਆਂ ਲਈ ਦੇਸ਼ ਭਗਤ ਯੂਨੀਵਰਸਿਟੀ ਵਿਖੇ ਅੰਗਰੇਜ਼ੀ ਬੋਲਣ ਸਬੰਧੀ ਯੋਗਤਾ ਕੋਰਸ ਕਰਵਾਏ ਜਾ ਸਕਣਗੇ।
3 ਵਿਦਿਆਰਥੀ ਵਟਾਂਦਰਾ ਪ੍ਰੋਗਰਾਮ ਜਿਸ ਤਹਿਤ ਚੀਨੀ ਅਤੇ ਭਾਰਤੀ ਵਿਦਿਆਰਥੀ ਅਕਾਦਮਿਕ ਅਤੇ ਸਹਿ-ਵਿਦਿਅਕ ਅਦਾਨ-ਪ੍ਰਦਾਨ ਲਈ ਇਕ ਦੂਜੇ ਦੇਸ਼ਾਂ ਦੀ ਯਾਤਰਾ ਕਰ ਸਕਣਗੇ।
4 ਟੈਕਨੀਕਲ ਅਤੇ ਅਕਾਦਮਿਕ ਖੇਤਰਾਂ ਵਿਚ ਹੁਨਰ ਅਤੇ ਅਨੁਭਵ ਸਾਂਝੇ ਕਰਨ ਲਈ ਦੋਨੋ ਦੇਸ਼ਾਂ ਦੇ ਫੈਕਲਿਟੀ ਮੈਂਬਰ ਇਕ-ਦੂਜੇ ਦੇਸ਼ ਦੀ ਯਾਤਰਾ ਕਰ ਸਕਣਗੇ।
ਦੋਨੋ ਦੇਸ਼ਾਂ ਦੇ ਡੈਲੀਗੇਟਾਂ ਨੇ ਇਸ ਮੁਲਾਕਾਤ ਦੇ ਸਿੱਟਿਆਂ ਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਅਤੇ ਉਮੀਦ ਪ੍ਰਗਟ ਕੀਤੀ ਕਿ ਵਿਦਿਅਕ ਖੇਤਰ ਵਿਚ ਆਪਸੀ ਸਹਿਯੋਗ ਦੋਹਾਂ ਦੇਸ਼ਾਂ ਦੇ ਵਿਦਿਆਰਥੀਆਂ ਲਈ ਬਹੁਤ ਲਾਭਕਾਰੀ ਸਿੱਧ ਹੋਵੇਗਾ।

Post a Comment