ਨਾਭਾ, 19 ਦਸੰਬਰ (ਜਸਬੀਰ ਸਿੰਘ ਸੇਠੀ)- ਅੱਜ ਇੱਥੇ ਦੁਲੱਦੀ ਗੇਟ ਨਹਿਰੂ ਪਾਰਕ ਨਾਭਾ ਵਿਖੇ ਜਬਰ ਜੁਲਮ ਵਿਰੋਧੀ ਫਰੰਟ ਰਜਿ: ਪੰਜਾਬ ਦੀ ਮੀਟਿੰਗ ਫਰੰਟ ਦੇ ਸੂਬਾ ਪ੍ਰਧਾਨ ਸ੍ਰੀ. ਰਾਜ ਸਿੰਘ ਟੋਡਰਵਾਲ ਦੀ ਪ੍ਰਧਾਨਗੀ ਹੇਠ ਹੋਈ। ਉਨ੍ਹਾਂ ਪ੍ਰੈ¤ਸ ਬਿਆਨ ਰਾਹੀਂ ਦੱਸਿਆ ਕਿ 27 ਦਸੰਬਰ ਨੂੰ ਫਰੰਟ ਵੱਲੋਂ ਸ਼ਹੀਦੀ ਜੋੜ ਮੇਲ ਫਤਿਹਗੜ੍ਹ ਸਾਹਿਬ ਵਿਖੇ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ, ਮਾਤਾ ਗੁਜਰੀ ਕੌਰ ਅਤੇ ਬਾਬਾ ਮੌਤੀ ਮਹਿਰਾ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਦਿਨ ਅਤੇ ਰਾਤ ਲਈ ਕਾਨਫਰੰਸ ਕਰਕੇ ਮਹਾਨ ਸ਼ਹੀਦਾਂ ਨੂੰ ਸਰਧਾਂਜਲੀ ਅਰਪਤ ਕੀਤੀ ਜਾਵੇਗੀ। ਇਸ ਉਪਰੰਤ ਮਿਸ਼ਨਰੀ ਅਤੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਣਗੇ ਅਤੇ ਨਾਟਕ ਵੀ ਖੇਡੇ ਜਾਣਗੇ ਅਤੇ ਲੈਕਚਰ ਹੋਣਗੇ ਤਾਂ ਜੋ ਸ਼ਹੀਦਾਂ ਦੀ ਸੋਚ ਨੂੰ ਪੂਰਾ ਕਰਨ ਲਈ ਸਮਾਜ ਪ੍ਰੇਰਿਤ ਹੋ ਸਕੇ। ਹੋਰਨਾਂ ਤੋਂ ਇਲਾਵਾ ਇਸ ਮੀਟਿੰਗ ਨੂੰ ਫਰੰਟ ਦੇ ਚੇਅਰਮੈਨ ਰਾਮ ਕ੍ਰਿਸ਼ਨ ਸਿੰਘ ਮਾਨਸਾ, ਪਾਲ ਸਿੰਘ ਭੱਦਲਥੂਹਾ, ਸੁਰਜੀਤ ਸਿੰਘ ਗੁਰਦਿੱਤਪੁਰਾ, ਇਕਬਾਲ ਸਿੰਘ ਰਸੂਲਪੁਰ, ਰਿੰਕੂ ਧੂਰੀ, ਮਲਕੀਤ ਸਿੰਘ ਸੰਗਰੂਰ, ਸੁਰਿੰਦਰ ਸਿੰਘ ਖਾਲਸਾ ਤੋਂ ਇਲਾਵਾ ਹੋਰ ਕਈ ਆਗੂਆਂ ਨੇ ਸੰਬੋਧਨ ਕੀਤਾ। ਉਨ੍ਹਾਂ ਵਰਕਰਾਂ ਨੂੰ ਅਪੀਲ ਕੀਤੀ ਕਿ ਇਸ ਕਾਨਫਰੰਸ ਵਿਚ ਹੁੰਮ-ਹੁੰਮਾ ਕੇ ਪਹੁੰਚਣ ਤਾਂ ਜੋ ਸ਼ਹੀਦਾਂ ਦੀ ਕੁਰਬਾਨੀ ਤੋਂ ਸੇਧ ਲੈ ਕੇ ਸਮਾਜ ਵਿਚ ਫੈਲ ਰਹੀਆਂ ਸਮਾਜਿਕ ਬੁਰਾਈਆਂ ਅਤੇ ਜਬਰ ਜੁਰਮ ਵਿਰੁੱਧ ਅਵਾਜ ਉ¤ਠ ਸਕੇ ਅਤੇ ਇਨ੍ਹਾਂ ਨੂੰ ਖਤਮ ਕੀਤਾ ਜਾ ਸਕੇ।
Post a Comment