ਨਾਭਾ, 19 ਦਸੰਬਰ (ਜਸਬੀਰ ਸਿੰਘ ਸੇਠੀ)- ਬੀਤੇ ਦਿਨੀ ਸਥਾਨਕ ਅਲੌਹਰਾਂ ਗੇਟ ਦੁਕਾਨਦਾਰ ਯੂਨੀਅਨ ਵੱਲੋਂ ਅਲੌਹਰਾਂ ਗੇਟ ਮਾਰਕੀਟ ਵਿੱਚ ਸਰਬੱਤ ਦੇ ਭਲੇ ਲਈ ਸ੍ਰੀ. ਗੁਰੂ ਗ੍ਰੰਥ ਸਾਹਿਬ ਜੀ ਦੀ ਇਲਾਹੀ ਬਾਣੀ ਦੇ ਆਖੰਡ ਪਾਠ ਦੇ ਭੋਗ ਪਾਏ ਗਏ। ਜਿਸ ਵਿੱਚ ਸੰਤ ਹਰਭਜਨ ਸਿੰਘ ਜੀ ਸੁਰਾਜਪੁਰ ਵਾਲਿਆਂ ਵੱਲੋਂ ਕੀਰਤਨ ਤੇ ਗੁਰਬਾਣੀ ਵਿਚਾਰਾਂ ਕੀਤੀਆਂ ਗਈਆਂ। ਇਸ ਮੌਕੇ ਸ. ਹਰਿੰਦਰਪਾਲ ਸਿੰਘ ਟੌਹੜ ਮੈਂਬਰ ਜਿਲ੍ਹਾ ਪ੍ਰੀਸ਼ਦ ਉਚੇਚੇ ਤੌਰ ਤੇ ਹਾਜਰੀ ਲਵਾਉਣ ਲਈ ਪਹੁੰਚੇ ਹਰਮੇਸ਼ ਸਿੰਘ ਚਹਿਲ ਜਨਰਲ ਸਕੱਤਰ ਬੀ.ਸੀ. ਵਿੰਗ ਨੇ ਸਟੇਜ਼ ਦੀ ਸੇਵਾ ਨਿਭਾਈ। ਇਨ੍ਹਾਂ ਤੋਂ ਇਲਾਵਾ ਸ. ਮਾਨਵਰਿੰਦਰ ਸਿੰਘ ਲੱਸੀ ਕੌਮੀ ਜਨਰਲ ਸਕੱਤਰ ਯੂਥ ਅਕਾਲੀ ਦਲ, ਜਿਲ੍ਹਾ ਮੀਤ ਪ੍ਰਧਾਨ ਤੇਜਿੰਦਰ ਸਿੰਘ ਸਿੱਧੂ ਯੂਥ ਅਕਾਲੀ ਦਲ ਪਟਿਆਲਾ ਦਿਹਾਤੀ, ਮੈਂਬਰ ਸ੍ਰੋਮਣੀ ਕਮੇਟੀ ਸਤਵਿੰਦਰ ਸਿੰਘ ਟੌਹੜਾ, ਮਿਸਤਰੀ ਰੂਪ ਵਿਚ ਮੁਖਤਿਆਰ ਸਿੰਘ ਸਾਲੂਵਾਲ,ਰਣਜੀਤ ਸਿੰਘ ਕੁਕੂ, ਦਵਿੰਦਰ ਸਿੰਘ ਕਾਲਾ, ਜਗਜੀਤ ਸਿੰਘ ਖਾਲਸਾ, ਬਚਿੱਤਰ ਸਿੰਘ ਬੋਪਾਰਾਏ, ਤੇਜਪਾਲ ਸਿੰਘ ਮਿੰਟੂ, ਨੀਰਜ ਕੁਮਾਰ ਬੱਬੂ, ਜਗਜੀਤ ਸਿੰਘ, ਲਵਲੀ, ਰਣਜੀਤ ਸਿੰਘ, ਦੀਪਕ ਕੁਮਾਰ, ਸੁਖਵਿੰਦਰ ਸਿੰਘ, ਰਾਜ ਸਿੰਘ ਖਾਲਸਾ, ਕਰਨਵੀਰ ਬਾਲਾ ਜੀ ਸਰਵਿਸ ਸਟੇਸਟ, ਡੀ.ਐਸ.ਸਿੱਧੂ, ਵਿਨੋਦ ਅਗੌਲ। ਇਸ ਮੌਕੇ ਦੁਕਾਨਦਾਰਾਂ ਵੱਲੋਂ ਸੰਤ ਬਾਬਾ ਹਰਭਜਨ ਸਿੰਘ ਦਾ ਸਨਮਾਨ ਕੀਤਾ ਗਿਆ ਅਤੇ ਉਨ੍ਹਾਂ ਵੱਲੋਂ ਸ. ਹਰਿੰਦਰਪਾਲ ਸਿੰਘ ਟੌਹੜਾ ਦਾ ਵਿਸ਼ੇਸ ਤੌਰ ਤੇ ਸਨਮਾਨ ਕੀਤਾ ਗਿਆ।
ਸੰਤ ਬਾਬਾ ਹਰਭਜਨ ਸਿੰਘ ਜੀ ਸਨਮਾਨ ਕਰਦੇ ਹੋਏ। ਤਸਵੀਰ : ਜਸਬੀਰ ਸਿੰਘ ਸੇਠੀ
Post a Comment