ਸਰਦੂਲਗੜ੍ਹ 5 ਦਸੰਬਰ (ਸੁਰਜੀਤ ਸਿੰਘ ਮੋਗਾ) ਪਿਛਲੇ ਦਿਨੀ ਸਾਬਕਾ ਮੁੱਖ ਮੰਤਰੀ ਉੱਤਰ ਪ੍ਰਦੇਸ ਕੌਮੀ ਬਹੁਜਨ ਸਮਾਜ ਪਾਰਟੀ ਦੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਵੱਲੋ ਲੋਕ ਸਭਾ ਬਠਿੰਡਾ ਦੇ ਇੰਜਾਰਜ ਕੁਲਦੀਪ ਸਿੰਘ ਸਰਦੂਲਗੜ੍ਹ ਨੂੰ ਨਿਯਕਤ ਕੀਤਾ ਗਿਆ। ਇਸ ਨਿਯੁਕਤੀ ਨਾਲ ਬਠਿੰਡਾ ਲੋਕ ਸਭਾ ਵਿੱਚ ਬਸਪਾ ਨੂੰ ਹੋਰ ਮਜਬੂਤੀ ਮਿਲੇਗੀ। ਇਸ ਨਿਯਕੁਤੀ ਕਰਨ ਤੇ ਭੈਣ ਕੁਮਾਰੀ ਮਾਇਆਵਤੀ ਜੀ ਤੇ ਨਰਿੰਦਰ ਕਸਪਪ ਦਾ ਧੰਨਵਾਦ ਕੀਤਾ। ਮਾਨਸਾ ਦੇ ਜਿਲ੍ਹਾਂ ਪ੍ਰਧਾਨ ਬੱਗਾ ਸਿੰਘ ਨੂੰ ਜਿਲ੍ਹਾ ਬਠਿੰਡਾ ਦੇ ਪ੍ਰਧਾਨ, ਮੇਜਰ ਸਿੰਘ ਬੀ.ਏ. ਰਾਜਪਾਲ ਸਿੰਘ ਭੁਪਾਲ, ਦਫਤਰ ਸਕੱਤਰ ਅਮਰੀਕ ਸਿੰਘ ਮਾਲ ਜਿਲ੍ਹਾਂ ਇੰਚਾਰਜ ਮਾਨਸਾ, ਐਡਵੋਕੇਟ ਕੇ.ਐਸ. ਮਾਠੜੂ, ਭੁਪਿੰਦਰ ਸਿੰਘ ਬੀਰਬਲ ਮੀਤ ਪ੍ਰਧਾਨ, ਦਰਸਨ ਸਿੰਘ ਹਲਕਾ ਪ੍ਰਧਾਨ ਮਾਨਸਾ, ਗੁਰਦੀਪ ਸਿੰਘ ਹਲਕਾ ਪ੍ਰਧਾਂਨ ਸਰਦੂਲਗੜ੍ਹ, ਸੁਖਦੇਵ ਸਿੰਘ ਹਾਕਮਵਾਲਾ ਹਲਕਾ ਪ੍ਰਧਾਨ ਬੁਢਲਾਡਾ, ਦੁਸਹਿਰਾ ਸਿੰਘ ਮੌੜ ਆਦਿ ਨੂੰ ਨਿਯੁਕਤ ਕੀਤਾ ਗਿਆ। ਉਹਨਾ ਕਿਹਾ ਬਠਿੰਡਾ ਲੋਕ ਸਭਾ 'ਚ ਦਿਨ ਰਾਤ ਇੱਕ ਕਰ ਦੇਵਾਗਾ, ਕਿਉਕਿ ਲੋਕ ਅਕਾਲੀ-ਬੀਜੇਪੀ ਤੇ ਕਾਗਰਸ ਪਾਰਟੀ ਤੋ ਪੂਰੀ ਤਰ੍ਹਾਂ ਅੱਕ ਚੁੱਕੇ ਹਨ। ਹੁਣ ਲੋਕ ਤੀਸਰੇ ਬਦਲਾਅ ਵੱਲ ਦੇਖ ਰਹੇ ਹਨ। ਆਉਣ ਵਾਲੀ ਲੋਕ ਸਭਾ ਚੋਣਾ ਤੋ ਬਾਦ ਸੱਤਾ ਦੀ ਚਾਬੀ ਭੈਣ ਕੁਮਾਰੀ ਮਾਇਆਵਤੀ ਦੇ ਹੱਥ ਵਿੱਚ ਹੋਵੇਗੀ। ਉਨ੍ਹਾਂ ਕਿਹਾ ਕੱਲ ਨੂੰ ਪਾਰਟੀ ਜਲੰਧਰ ਵਿਖੇ ਇੱਕ ਵਿਸਾਲ ਕਾਨਫੰਰਸ ਕਰ ਰਹੀ ਹੈ, ਜਿਸ ਵਿੱਚ ਲੋਕ ਸਭਾ ਬਠਿੰਡਾ ਦੇ ਹਜਾਰਾ ਵਰਕਰ ਭਾਗ ਲੈਣਗੇ।

Post a Comment