ਸਰਦੂਲਗੜ੍ਹ 5 ਦਸੰਬਰ (ਸੁਰਜੀਤ ਸਿੰਘ ਮੋਗਾ)ਅੱਜਕਲ ਭਾਵੇ ਮੰਨੋਰੰਜਨ ਦੀਆ ਕਿੰਨੇ ਹੀ ਸਾਧਨ ਹਨ। ਪਰ ਅੱਜ ਵੀ ਪੁਰਣੇ ਸਮੇ ਵਾਗ ਸਾਇਕਲ ਕਲਾਕਾਰਾ ਵੱਲੋ ਸਰਕਸਾ ਲਾ ਕੇ ਲੋਕਾ ਦਾ ਮੰਨੋਰੰਜਨ ਕੀਤਾ ਜਾਦਾ ਹੈ।ਇਸੇ ਤਰ੍ਹਾ ਪਿੰਡ ਫੱਤਾ ਮਾਲੋਕਾ ਵਿਖੇ ਕੁਝ ਦਿਨਾ ਤੋ ਸਾਇਕਲ ਕਲਾਕਾਰਾ ਵੱਲੋ ਖੇਡ ਸਰਕਸ ਲਗਾ ਕੇ ਪਿੰਡ ਵਾਸੀਆ ਦਾ ਮੰਨੋਰੰਜਨ ਕੀਤਾ ਜਾ ਰਿਹਾ ਹੈ। ਸਰਕਸ ਸਾਮ ਨੂੰ 7:30 ਵਜੇ ਤੋ ਸੁਰੂ ਹੋ ਕੇ 9:30 ਵਜੇ ਤੱਕ ਲੋਕਾ ਨੂੰ ਦਿਖਾਈ ਜਾਦੀ ਹੈ। ਇਸ ਸਰਕਸ ਵਿੱਚ 5 ਕਲਾਕਾਰਾ ਵੱਲੋ ਪਿੰਡ ਵਾਸੀਆ ਨੂੰ ਵੱਖ-ਵੱਖ ਤਰੀਕਿਆ ਨਾਲ ਆਈਟਮਾ ਦਿਖਾਈਆ ਜਾਦੀਆ ਹਨ, ਜਿਸ ਵਿਚ ਸਰਕਸ ਕਲਾਕਾਰ ਆਪਣੇ ਸਰੀਰ ਨੂੰ ਸੂਈਆ ਨਾਲ ਵਿੰਨਣਾ, ਸਾਇਕਲ ਤੇ ਵੱਖ-ਵੱਖ ਕਰੱਤਬ ਦਿਖਾਉਣੇ, ਸਰੀਰ ਤੇ ਬੋਤਲਾ, ਬਲਬ, ਟਿਊਬਾ ਆਦਿ ਭੰਨਣੀਆ, ਜੀਭ ਨਾਲ ਮੋਟਰਸਾਇਕਲ ਖਿੱਚਣਾ, ਆਦਿ ਤੋ ਇਲਾਵਾ ਹੋਰ ਵੀ ਕਈ ਆਈਟਮਾ ਦਿਖਾਈਆ ਜਾਦੀਆ ਹਨ। ਕਲਾਕਾਰ ਵੱਲੋ ਸਰਕਸ ਦੇ ਲਾਸਟ ਦਿਨ ਇੱਕ ਕਲਾਕਾਰ ਨੂੰ 24 ਘੰਟੇ ਧਰਤੀ ਹੇਠਾਂ ਦੱਬਦੇ ਹਨ। ਇਸ ਸਾਇਕਲ ਕਲਾਕਾਰ ਵਿਚ ਮੇਨ ਕਲਾਕਾਰ ਸੁੱਖਾ ਸਿੰਘ, ਨਿੱਕਾ (ਗੱਭਰ), ਕਾਲੀ, ਸੰਦੀਪ ਸਿੰਘ ਅਤੇ ਅਮਰਜੀਤ ਆਦਿ ਕਲਾਕਾਰਾ ਵੱਲੋ ਪਿੰਡ ਵਾਸੀਆ ਨੂੰ ਆਪਣੇ ਰੋਜਾਨਾ ਨਵੇ ਡਰਾਮਾ ਨਾਲ ਹੱਸਾਉਦੇ ਹਨ। ਇਸ ਖੇਡ ਸਰਕਸ ਵਿਚ ਪੂਰਾ ਪਿੰਡ ਦੇ ਲੋਕ ਜਿਸ ਵਿਚ ਮਰਦ, ਔਰਤਾ, ਬੱਚੇ, ਬੁੱਢੇ ਸਭ ਆਉਦੇ ਹਨ। ਪਿੰਡ ਵਾਸੀਆ ਵੱਲੋ ਆਪਣੀ ਸਰਧਾਂ ਅਨੁਸਾਰ ਇਹਨਾ ਗਰੀਬ ਕਲਾਕਾਰਾ ਨੂੰ ਪੈਸੇ ਦੇ ਕੇ ਸਹਾਇਤਾ ਕੀਤੀ ਜਾਦੀ ਹੈ।ਇਸ ਮੌਕੇ ਸਾਇਕਲ ਸਰਕਸ ਦੇ ਮੇਨ ਕਲਾਕਾਰ ਨੇ ਕਿਹਾ ਕਿ ਉਹਨਾ ਵੱਲੋ ਇਹ ਸਰਕਸ 12 ਸਾਲਾ ਤੋ ਕਰਦੇ ਆ ਰਹੇ ਹਨ। ਉਨ੍ਹਾਂ ਕਿਹਾ ਉਹ ਵੱਖ-ਵੱਖ ਪਿੰਡਾ ਵਿੱਚ ਜਾ ਕੇ ਇੱਕ-ਇੱਕ ਹਫਤੇ ਦੀਆ ਸਰਕਸਾ ਲਾਉਦੇ ਹਨ। ਇਸ ਮੌਕੇ ਈਸ਼ਰ ਸਿੰਘ ਕਲੱਬ ਪ੍ਰਧਾਨ, ਗੁਰਸ਼ਰਨਜੀਤ ਸਿੰਘ ਭੁੱਲਰ, ਗੋਰਾ ਸੰਧੂ, ਹਰਚਰਨਜੀਤ ਸਿੰਘ ਭੁੱਲਰ, ਰਵਿੰਦਰ ਗਰੇਵਾਲ ਤੋ ਇਲਾਵਾ ਹੋਰ ਵੀ ਕਈ ਜਣੇ ਵਿਸ਼ੇਸ ਤੌਰ ਤੇ ਸਾਇਕਲ ਕਲਾਕਾਰਾ ਨੂੰ ਹੱਲਾਸੇਰੀ ਦੇਣ ਪਹੁੰਚੇ।

Post a Comment