ਲੁਧਿਆਣਾ 23 ਦਸੰਬਰ ( ਸਤਪਾਲ ਸੋਨ ) ਪ੍ਰਭੁ ਮਸੀਹ ਦੇ ਜਨਮ ਦਿਹਾੜੇ ਤੇ ਸਲਾਮਤੀ ਦਾ ਸ਼ਹਿਜਾਦਾ ਨਾਟਕ ਦਾ ਮੰਚਨ ਸਥਾਨਕ ਸੀਐਨਆਈ ਕੈਲਵਰੀ ਚਰਚ ਕੀਤਾ ਗਿਆ। ਨਾਟਕ ਵਿ¤ਚ ਸਕੂਲੀ ਬੱਚਿਆਂ ਪ੍ਰਭੂ ਯੀਸ਼ੂ ਮਸੀਹ ਵਲੋਂ ਵਿਸ਼ਵ ਵਿ¤ਚ ਅਮਨ ਭਾਈਚਾਰੇ ਦੇ ਦਿ¤ਤੇ ਪੈਗਾਮ ਦਾ ਸੰਦੇਸ਼ ਦਿੰਦੇ ਹੋਏ ਆਪਸੀ ਭਾਈਚਾਰਾ ਬਣਾਈ ਰ¤ਖਣ ਦੀ ਸ¤ਮੁਚੇ ਦੁਨੀਆਂ ਨੂੰ ਅਪੀਲ ਕੀਤੀ। ਇਸ ਮੋਕੇ ਵਿਸ਼ੇਸ਼ ਮਹਿਮਾਨ ਦੇ ਤੋਰ ਤੇ ਪੁ¤ਜੇ ਨਗਰ ਨਿਗਮ ਮੇਅਰ ਗੁਰਚਰਨ ਸਿੰਘ ਗੋਹਲਵੜੀਆ,ਡਾ. ਜਾਨ ਪ੍ਰਮੋਦ,ਅਜਮੇਰ ਸਿੰਘ ਭਾਗਪੁਰ ਤੇ ਯੂਥ ਅਕਾਲੀ ਆਗੂ ਗੁਰਦੀਪ ਸਿੰਘ ਗੋਸ਼ਾ ਨੇ ਸ਼ਲਾਮਤੀ ਦਾ ਸ਼ਹਿਜਾਦਾ ਰਾਹੀਂ ਪੇਸ਼ ਕੀਤੇ ਅਮਨ ਤੇ ਭਾਈਚਾਰੇ ਦੇ ਸੰਦੇਸ਼ ਦੀ ਸ਼ਲਾਗਾ ਕਰਦੇ ਹੋਏ ਕਿਹਾ ਕਿ ਕਿ ਜੇਕਰ ਸ¤ਮੁਚਾ ਸਮਾਜ ਖਾਸ ਕਰ ਅਧਿਆਪਕ ਵਰਗ ਦੇਸ਼ ਦੀ ਨੌਜਵਾਨ ਪੀੜੀ ਨੂੰ ਆਪਸੀ ਭਾਈਚਾਰਾ ਵਧਾਉਣ ਲਈ ਇਸੇ ਤਰ•ਾਂ ਤਿਆਰ ਕਰੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਦੁਨੀਆਂ ਵਿਚੋਂ ਨਫਰਤ ਦੀ ਬੀਜ ਤ¤ਕ ਨੂੰ ਖਤਮ ਕੀਤਾ ਜਾ ਸਕਦਾ ਹੈ। ਪ੍ਰੋਗਾਮ ਦੇ ਅਖੀਰ ਤੇ ਮੇਅਰ ਗੁਰਚਰਨ ਸਿੰਘ ਗੋਹਲਵੜੀਆ,ਡਾ. ਜਾਨ ਪ੍ਰਮੋਦ,ਅਜਮੇਰ ਸਿੰਘ ਭਾਗਪੁਰ ਤੇ ਯੂਥ ਅਕਾਲੀ ਆਗੂ ਗੁਰਦੀਪ ਸਿੰਘ ਗੋਸ਼ਾ ਨੇ ਸਲਾਮਤੀ ਦਾ ਸ਼ਹਿਜਾਦਾ ਨਾਟਕ ਪ੍ਰਸਤੁਤ ਕਰਨ ਵਾਲੇ ਸਕੂਲੀ ਬ¤ਚਿਆਂ ਨੂੰ ਸਨਮਾਨ ਨਿਸ਼ਾਨੀਆਂ ਭੇਂਟ ਕਰਕੇ ਸਨਮਾਨਿਤ ਕੀਤਾ। ਸਟੀਫਨ ਸੈਮਸੰਗ, ਅਰੁਣ ਹੈਨਰੀ,ਵਿਵੇਕ ਵਿਲਿਅਮ,ਵਰੁਣ ਹੈਨਰੀ,ਜਸਪ੍ਰੀਤ ਸਿੰਘ ਕਾਕਾ,ਚਰਨਪ੍ਰੀਤ ਸਿੰਘ ਮਿ¤ਕੀ,ਕਵਲਪ੍ਰੀਤ ਸਿੰਘ ਬੰਟੀ,ਸਰਵਜੀਤ ਸਿੰਘ ਹੰਨੀ,ਤਰਨਦੀਪ ਸਿੰਘ ਤਜਿੰਦਰ ਰੂਬਲ,ਐਸ ਐਚ ਉ ਸੁਰਿੰਦਰ ਮੋਹਣ,ਐਸਐਚਉ ਰਾਜ ਕੁਮਾਰ ਤੇ ਹੋਰ ਵੀ ਹਾਜਰ ਸਨ।


Post a Comment