ਨਾਭਾ, 7 ਦਸੰਬਰ (ਜਸਬੀਰ ਸਿੰਘ ਸੇਠੀ)-ਜਿਲ ਸਿੱਖਿਆ ਅਫਸਰ ਪਟਿਆਲਾ ਦੇ ਦਿਸ਼ਾ ਨਿਰਦੇਸ਼ਾ ਅਤੇ ਕਿਸ਼ੋਰ ਸਿੱਖਿਆ ਪ੍ਰੋਗਰਾਮ ਅਧੀਨ ਨਸ਼ਿਆ ਵਿਰੁੱਧ ਛੇੜੀ ਮੁਹਿੰਮ ਅਧੀਨ ਸਰਕਾਰੀ ਮਿਡਲ ਸਕੂਲ ਘਨੂੰੜਕੀ ਵਿਖੇ ਇੱਕ ਵਿਸ਼ੇਸ ਰੈਲੀ ਆਯੋਜਿਤ ਕੀਤੀ ਗਈ। ਸਕੂਲੀ ਵਿਦਿਆਰਥੀਆਂ ਵੱਲੋਂ ਹੱਥਾ ਵਿੱਚ ਨਸ਼ਿਆ ਖਿਲਾਫ ਬੈਨਰ ਫੜਕੇ ਪਿੰਡ ਵਿਚੋਂ ਰੈਲੀ ਕੱਢੀ ਗਈ। ਇਸ ਮੌਕੇ ਇੰਚਾਰਜ ਸ੍ਰੀਮਤੀ ਆਸਾ ਬਾਂਸਲ ਨੇ ਨਸ਼ਿਆ ਖਿਲਾਫ ਬੱਚਿਆ ਨੂੰ ਪ੍ਰੇਰਿਆ। ਇਸ ਮੌਕੇ ਵਿਦਿਆਰਥੀਆਂ ਵਿੱਚ ਚਾਰਟ ਅਤੇ ਭਾਸ਼ਣ ਮੁਕਾਬਲੇ ਵੀ ਕਰਵਾਏ ਗਏ। ਰੈਲੀ ਮੋਕੇ ਸ੍ਰੀਮਤੀ ਸੁਨੀਤਾ ਦੇਵੀ, ਸ੍ਰੀਮਤੀ ਜਰਨੈਲ ਕੌਰ , ਗੁਰਦੀਪ ਸਿੰਘ ਤੋਂ ਇਲਾਵਾ ਸਕੂਲ ਮਨੇਜਮੈਂਟ ਕਮੇਟੀ ਦੇ ਮੈਂਬਰ, ਸਮੂਹ ਸਟਾਫ ਅਤੇ ਪਿੰਡ ਵਾਸੀ ਮੌਜੂਦ ਸਨ।

Post a Comment