ਆਈਡੀਆ ‘ਜੂਨੀਅਰ ਚੈਂਪੀਅਨਜ਼ ਲੀਗ- 2012’ ਦਾ ਜ਼ੋਨਲ ਗਰੈਂਡ ਫਿਨਾਲੇ ਚੰਡੀਗੜ• ਵਿਖੇ ਸੰਪੰਨ
Friday, December 07, 20120 comments
ਚੰਡੀਗੜ, 7 ਦਸੰਬਰ, 2012 ::ਕੁਲਵੀਰ ਕਲਸੀ/ ‘ਆਈਡੀਆ ਜੂਨੀਅਰ ਚੈਂਪੀਅਨਜ਼ ਲੀਗ 2012’, ਜੋ ਇਕ ਅੰਤਰ-ਸਕੂਲ ਖੇਡ ਚੈਂਪੀਅਨਸ਼ਿਪ ਹੈ ਅਤੇ ਜਿਸ ਨੂੰ ਆਈਡੀਆ ਸੈਲੂਲਰ ਨੇ ਸੰਕਲਪਿਆ ਹੈ, ਚੰਡੀਗੜ ਵਿਚ ਗਰੈਂਡ ਫਿਨਾਲੇ ਨਾਲ ਸੰਪੰਨ ਹੋ ਗਈ। ਇਸ ਨਿਵੇਕਲੀ ਚੈਂਪੀਅਨਸ਼ਿਪ ਦਾ ਮਕਸਦ ਪੰਜਾਬ ਭਰ ਦੇ 180 ਸਕੂਲਾਂ ਵਿਚਲੀ ਬਿਹਤਰੀਨ ਖੇਡ ਪ੍ਰਤਿਭਾ ਨੂੰ ਪਛਾਨਣਾ ਅਤੇ ਮਾਨਤਾ ਦੇਣਾ ਸੀ, ਜਿਸ ਦਾ ਅੱਜ ਇਥੇ ਸ਼ਾਨਦਾਰ ਢੰਗ ਨਾਲ ਸਮਾਪਨ ਹੋ ਗਿਆ।ਚੰਡੀਗੜ ਜ਼ੋਨਲ ਫਾਈਨਲ ਸਪੋਰਟਸ ਕਾੱਮਪਲੇਕਸ, ਸੈਕਟਰ 46, ਚੰਡੀਗੜ ਵਿੱਚ ਹੋਇਆ, ਜਿਸ ਵਿੱਚ 33 ਸਕੂਲਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ ਅਤੇ ਦੌੜਾਂ, ¦ਬੀ ਛਾਲ, ਗੋਲਾ ਸੁੱਟਣ, ਨੇਜ਼ਾ ਸੁੱਟਣ, ਵਾਲੀਬਾਲ, ਹਾਕੀ ਅਤੇ ਜੂਡੋ ਵਰਗੀਆਂ ਖੇਡਾਂ ਉਤੇ ਆਧਾਰਤ 7 ਖੇਡ ਵਰਗਾਂ ਵਿਚ ਜ਼ੋਰ ਅਜ਼ਮਾਈ ਕੀਤੀ।
ਪਿਛਲੇ ਸਾਲ ਵਾਂਗ ਹੀ ਇਸ ਸਾਲ ਵੀ ਗਰੈਂਡ ਫਿਨਾਲੇ ਨੂੰ ਭਾਗੀਦਾਰਾਂ ਅਤੇ ਉਨ•ਾਂ ਦੇ ਕੋਚਾਂ, ਮਾਪਿਆਂ ਤੇ ਸਕੂਲਾਂ ਨੇ ਜ਼ੋਰਦਾਰ ਹੁੰਗਾਰਾ ਦਿੱਤਾ। ਫਾਈਨਲਿਸਟਾਂ ਨੇ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਇਕ-ਦੂਜੇ ਦਾ ਮੁਕਾਬਲਾ ਕੀਤਾ। ਸੈਂਟ ਸੋਲਜ਼ਰ ਸਕੂਲ ਚੰਡੀਗੜ ਨੂੰ ਆਈਡੀਆ ਜੂਨੀਅਰ ਚੈਂਪੀਅਨਜ਼ ਲੀਗ ਦੇ ਇਸ ਐਡੀਸ਼ਨ ਦਾ ਜੇਤੂ ਕਰਾਰ ਦਿੱਤਾ ਗਿਆ ਅਤੇ ਉਸ ਨੇ 20,000 ਰੁਪਏ ਦਾ ਇਨਾਮ ਜਿੱਤਿਆ। ਹੁਣ ਸਾਰੇ 7 ਵਰਗਾਂ ਵਿਚ ਸੋਨ ਤਗ਼ਮੇ ਜਿੱਤਣ ਵਾਲੇ ਖਿਡਾਰੀਆਂ ਨੂੰ 6 ਮਹੀਨਿਆਂ ਲਈ ਪੰਜਾਬ ਖੇਡ ਵਿਭਾਗ ਦੇ ਸੀਨੀਅਰ ਕੋਚਾਂ ਵੱਲੋਂ ਟਰੇਨਿੰਗ ਦਿੱਤੀ ਜਾਵੇਗੀ। ਕੋਈ ਵੀ ਆਈਜੇਸੀਐਲ 2012 ਜੇਤੂ ਜੋ ਕੋਈ ਵੀ ਕੌਮੀ ਪੱਧਰ ਦਾ ਟੂਰਨਾਮੈਂਟ ਜਿੱਤਦਾ ਹੈ, ਉਸ ਨੂੰ ਆਈਡੀਆ ਵੱਲੋਂ 10,000 ਰੁਪਏ ਕੀਮਤ ਵਾਲੀ ਬਰਾਂਡਿਡ ਸਪੋਰਟਸ ਕਿੱਟ ਜਿੱਤਣ ਦਾ ਨਿਵੇਕਲਾ ਮੌਕਾ ਵੀ ਹਾਸਲ ਹੋਵੇਗਾ। ਇਹ ਸਾਰਿਆਂ ਚੀਜਾ ਇਸ ਸਾਲ ਨਵੀਆਂ ਸ਼ਾਮਿਲ ਕੀਤੀਆਂ ਗਈਆਂ ਹਨ। ਹਿੱਸਾ ਲੈਣ ਵਾਲੇ ਹੋਰ ਸਾਰੇ ਵਿਦਿਆਰਥੀਆਂ ਨੂੰ ਵੀ ਆਈਡੀਆ ਵੱਲੋਂ ਸਰਟੀਫ਼ਿਕੇਟ ਦਿੱਤੇ ਗਏ।ਜੇਤੂਆਂ ਦਾ ਸਨਮਾਨ ਕਰਦਿਆਂ, ਸ੍ਰੀ ਅਨੀਸ਼ ਰਾਏ, ਚੀਫ਼ ਅਪਰੇਟਿੰਗ ਅਫ਼ਸਰ, ਪੰਜਾਬ, ਜੰਮੂ ਅਤੇ ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼, ਆਈਡੀਆ ਸੈਲੂਲਰ ਨੇ ਕਿਹਾ, ‘‘ਮੈਂ ਜੇਤੂਆਂ ਅਤੇ ਸ਼ਹਿਰ ਭਰ ਦੇ ਸਾਰੇ ਸਕੂਲਾਂ ਦੇ ਬੱਚਿਆਂ ਨੂੰ ਮੁਬਾਰਕਬਾਦ ਦਿੰਦਾਹਾਂ, ਜਿਨ•ਾਂ ਨੇ ‘ਆਈਡੀਆ ਜੂਨੀਅਰ ਚੈਂਪੀਅਨਜ਼ ਲੀਗ- 2012’ ਵਿਚ ਹਿੱਸਾ ਲਿਆ। ਇਸ ਨਿਵੇਕਲੀ ਮੁਹਿੰਮ ਰਾਹੀਂ ਸਾਨੂੰ ਪੰਜਾਬ ਦੇ ਉਭਰਦੇ ਖਿਡਾਰੀਆਂ ਨੂੰ ਮਿਲ ਕੇ ਬਹੁਤ ਖ਼ੁਸ਼ੀ ਹੋ ਰਹੀ ਹੈ। ਇਸ ਮੁਹਿੰਮ ਨੇ ਉਨ•ਾਂ ਨੂੰ ਆਪਣੀਆਂ ਖੇਡ ਯੋਗਤਾਵਾਂ ਵਧਾਉਣ ਅਤੇ ਇਕ ਵੱਡੇ ਮੰਚ ਉਤੇ ਆਪਣੀ ਪ੍ਰਤਿਭਾ ਦਿਖਾਉਣ ਲਈ ਮੰਚ ਮੁਹੱਈਆ ਕਰਵਾਇਆ ਹੈ। ਆਈਡੀਆ ਅਜਿਹਾ ਪਹਿਲਾ ਬਰਾਂਡ ਹੈ ਜਿਸ ਨੇ ਜੂਨੀਅਰ ਚੈਂਪੀਅਨਜ਼ ਲੀਗ ਰਾਹੀਂ ਬੱਚਿਆਂ ਤੱਕ ਪਹੁੰਚ ਕੀਤੀ ਹੈ ਅਤੇ ਸਾਨੂੰ ਉਮੀਦ ਹੈ ਕਿ ਅਸੀਂ ਇਸ ਰਵਾਇਤ ਨੂੰ ਆਗਾਮੀ ਸਾਲਾਂ ਦੌਰਾਨ ਵੀ ਜਾਰੀ ਰੱਖ ਸਕਾਂਗੇ।’’
ਇਸ ਮੋਹਰੀ ਉਪਰਾਲੇ ਨਾਲ ਆਈਡੀਆ, ਟੈਲੀਕਾਮ ਵਰਗ ਦਾ ਅਜਿਹਾ ਪਹਿਲਾ ਬਰਾਂਡ ਬਣ ਗਿਆ ਹੈ ਜਿਸ ਨੇ ਇਸ ਬਹੁਤ ਹੀ ਹੋਣਹਾਰ ਅਤੇ ਉਚ ਸਮਰੱਥਾ ਵਾਲੇ ਵਰਗ ਵਿਚ ਬਰਾਂਡ ਜਾਗਰੂਕਤਾ ਪੈਦਾ ਕਰਨ ਵੱਲ ਤਵੱਜੋ ਦਿੱਤੀ ਹੈ।
ਆਈਡੀਆ ਹਮੇਸ਼ਾ ਹੀ ਇਸ ਦੇਸ਼ ਅਤੇ ਖ਼ਾਸਕਰ ਪੰਜਾਬ ਦੇ ਨੌਜਵਾਨਾਂ ਵਿਚ ਸੰਗੀਤ ਅਤੇ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ ਰਿਹਾ ਹੈ। ਇਹ ਵੀ ਬਰਾਂਡ ਆਈਡੀਆ ਦੀ ਇਕ ਹੋਰ ਪਹਿਲਕਦਮੀ ਹੈ ਤਾਂ ਕਿ ਸਕੂਲ ਪੱਧਰ ਉਤੇ ਖੇਡਾਂ ਨੂੰ ਉਤਸ਼ਾਹਿਤ ਕੀਤਾ ਜਾ ਸਕੇ ਅਤੇ ਯੁਵਾ ਪ੍ਰਤਿਭਾਵਾਂ ਨੂੰ ਆਪਣੀਆਂ ਖੇਡ ਖ਼ਾਹਿਸ਼ਾਂ ਪੂਰੀਆਂ ਕਰਨ ਲਈ ਮਾਨਤਾ ਦਿੱਤੀ ਜਾ ਸਕੇ।
ਆਈਡੀਆ ਸੈਲੂਲਰ ਲਿਮਟਿਡ ਬਾਰੇ
ਆਈਡੀਆ ਸੈਲੂਲਰ ਭਾਰਤ ਦਾ ਤੀਜਾ ਸਭ ਤੋਂ ਵੱਡਾ ਕੌਮੀ ਮੋਬਾਈਲ ਅਪਰੇਟਰ ਹੈ, ਜਿਸ ਦੇ 115 ਮਿਲੀਅਨ ਤੋਂ ਵੱਧ ਗਾਹਕ ਹਨ। ਇਕ ਦਿਨ ਵਿਚ ਇਕ ਬਿਲੀਅਨ ਮਿੰਟ ਟਰੈਫ਼ਿਕ ਪਹੁੰਚ ਸਦਕਾ, ਆਈਡੀਆ ਸੰਸਾਰ ਵਿਚ ਚੋਟੀ ਦੇ 10 ਅਪਰੇਟਰਾਂ ਵਿਚ ਸ਼ਾਮਲ ਹੈ। ਆਧੁਨਿਕ ਤਕਨਾਲੋਜੀ ਦੀ ਵਰਤੋਂ ਨਾਲ ਅਤੇ ਆਪਣੇ ਗਾਹਕ ਸੇਵਾ ਕੇਂਦਰਾਂ ਦੇ ਜ਼ੋਰਦਾਰ ਨੈਟਵਰਕ ਰਾਹੀਂ ਆਈਡੀਆ ਵੱਲੋਂ ਵਿਸ਼ਵ ਪੱਧਰ ਦੀ ਸੇਵਾ ਮੁਹੱਈਆ ਕਰਵਾਈ ਜਾਂਦੀ ਹੈ। ਆਈਡੀਆ ਭਾਰਤ ਵਿਚ ਨੈਸ਼ਨਲ ਸਟਾਕ ਐਕਸਚੇਂਜ (ਐਨ.ਐਸ.ਈ.) ਅਤੇ ਬੰਬਈ ਸਟਾਕ ਐਕਸਚੇਂਜ (ਬੀ.ਐਸ.ਈ.) ਉ¤ਤੇ ਲਿਸਟਿਡ ਹੈ।
ਆਈਡੀਆ ਸੈਲੂਲਰ ਇਕ ਅਦਿੱਤਿਆ ਬਿਰਲਾ ਗਰੁੱਪ ਕੰਪਨੀ ਹੈ, ਜਿਹੜੀ ਭਾਰਤ ਦੀ ਪਹਿਲੀ ਸੱਚਮੁੱਚ ਦੀ ਬਹੁਕੌਮੀ ਕਾਰਪੋਰੇਸ਼ਨ ਹੈ। ਇਹ ਗਰੁੱਪ ਏਓਨ ਹਿਊਇਟ, ਫਾਰਚੁਨ (ਗਲੋਬਲ ਬਿਜ਼ਨਸ ਮੈਗਜ਼ੀਨ) ਅਤੇ ਆਰਬੀਐਲ ਗਰੁੱਪ ਵੱਲੋਂ ਕਰਵਾਏ ਗਏ ਅਧਿਐਨ ਵਿਚ ਦਿ 2011 ਟੌਪ ਕੰਪਨੀਜ਼ ਫ਼ਾਰ ਲੀਡਰਜ਼ (ਟੀਸੀਐਫ਼ਐਲ) ਵਿਚ ਆਲਮੀ ਪੱਧਰ ਉਤੇ ਨੰਬਰ 4 ਅਤੇ ਏਸ਼ੀਆ ਪੈਸਿਫ਼ਿਕ ਵਿਚ ਨੰਬਰ 1 ਰੈਂਕ ਵਿਚ ਰਿਹਾ। ਗਰੁੱਪ 36 ਮੁਲਕਾਂ ਵਿਚ ਕੰਮ ਕਰ ਰਿਹਾ ਹੈ ਜਿਸ ਦੇ 136,000 ਤੋਂ ਵੱਧ ਮੁਲਾਜ਼ਮ ਹਨ ਜਿਹੜੇ 42 ਵੱਖੋ-ਵੱਖ ਕੌਮੀਅਤਾਂ ਨਾਲ ਸਬੰਧ ਰੱਖਦੇ ਹਨ। ਕੰਪਨੀ ਬਾਰੇ ਹੋਰ
ਜਾਣਕਾਰੀ ਾ.ਦਿੲੳਚੲਲਲੁਲੳਰ.ਚੋਮ ਅਤੇ ਗਰੁੱਪ ਬਾਰੇ ਹੋਰ ਜਾਣਕਾਰੀ .ਚੋਮ ਵੈਬਸਾਈਟਾਂ ਉਤੇ ਉਪਲਬਧ ਹੈ।

Post a Comment