‑ਕੈਂਸਰ ਮਰੀਜਾਂ ਨੂੰ ਦਿੱਤੀ ਜਾਵੇਗੀ ਮੁੱਖ ਮੰਤਰੀ ਕੈਂਸਰ ਰਾਹਤ ਫੰਡ ਵਿਚੋਂ ਮਦਦ
ਸ੍ਰੀ ਮੁਕਤਸਰ ਸਾਹਿਬ 19 ਦਸੰਬਰ: ( ) ਪੰਜਾਬ ਸਰਕਾਰ ਵੱਲੋਂ ਕੈਂਸਰ ਮਰੀਜਾਂ ਦੀ ਅਸਲ ਗਿਣਤੀ ਦਾ ਪਤਾ ਲਗਾਉਣ ਅਤੇ ਉਨ੍ਹਾਂ ਦੀ ਪ੍ਰਭਾਵੀ ਮਦਦ ਲਈ ਸਾਰਥਕ ਕਦਮ ਚੁੱਕਣ ਲਈ ਚਲਾਈ ਜਾ ਰਹੇ ਕੈਂਸਰ ਚੇਤਨਾ ਅਤੇ ਸਰਵੇਖਣ ਮੁਹਿੰਮ ਨੂੰ ਤਨਦੇਹੀ ਨਾਲ ਨੇਪਰੇ ਚਾੜਨ ਦੀ ਤਾਕੀਦ ਅੱਜ ਇੱਥੇ ਡਿਪਟੀ ਕਮਿਸ਼ਨਰ ਸ੍ਰੀ ਪਰਮਜੀਤ ਸਿੰਘ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਕੀਤੀ। 1 ਦਸੰਬਰ ਤੋਂ ਜ਼ਿਲ੍ਹੇ ਵਿਚ ਸ਼ੁਰੂ ਹੋਈ ਇਸ ਮੁਹਿੰਮ ਤਹਿਤ ਹੁਣ ਤੱਕ ਹੋਈ ਪ੍ਰਗਤੀ ਦੀ ਸਮੀਖਿਆ ਕਰਦਿਆਂ ਉਨ੍ਹਾਂ ਨੇ ਦੱਸਿਆ ਕਿ ਜ਼ਿਲ੍ਹੇ ਦੀ 9.25 ਲੱਖ ਦੀ ਅਬਾਦੀ ਵਿਚੋਂ 762831 ਲੋਕਾਂ ਦਾ ਸਰਵੇਖਣ ਕੀਤਾ ਜਾ ਚੁੱਕਾ ਹੈ। ਇਹ ਮੁਹਿੰਮ 31 ਦਸੰਬਰ 2012 ਤੱਕ ਮੁਕੰਮਲ ਹੋਣੀ ਹੈ।ਡਿਪਟੀ ਕਮਿਸ਼ਨਰ ਸ੍ਰੀ ਪਰਮਜੀਤ ਸਿੰਘ ਨੇ ਦੱਸਿਆ ਕਿ ਹੁਣ ਤੱਕ ਹੋਏ ਸਰਵੇਖਣ ਅਨੁਸਾਰ 1021 ਕੈਂਸਰ ਮਰੀਜਾਂ ਦਾ ਪਤਾ ਲੱਗਿਆ ਹੈ ਜਦ ਕਿ 3795 ਅਜਿਹੇ ਮਰੀਜਾਂ ਦੀ ਪਹਿਚਾਣ ਕੀਤੀ ਗਈ ਹੈ ਜ਼ਿਨ੍ਹਾਂ ਦੀ ਅਗਲੇਰੀ ਜਾਂਚ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਨ੍ਹਾਂ 3795 ਨੂੰ ਲੱਛਣਾ ਦੇ ਅਧਾਰ ਤੇ ਅਗਲੇਰੀ ਜਾਂਚ ਲਈ ਚੁਣਿਆ ਗਿਆ ਹੈ ਅਤੇ ਕਿਹਾ ਕਿ ਫਿਲਹਾਲ ਇਹ ਨਹੀਂ ਕਿਹਾ ਜਾ ਸਕਦਾ ਕਿ ਇੰਨ੍ਹਾਂ ਨੂੰ ਕੈਂਸਰ ਹੈ। ਇਸ ਤੋਂ ਬਿਨ੍ਹਾਂ ਹੁਣ ਤੱਕ ਜ਼ਿਲ੍ਹੇ ਵਿਚ 1665 ਮੌਤਾ ਕੈਂਸਰ ਨਾਲ ਹੋਈਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕੈਂਸਰ ਦੇ ਮਰੀਜਾਂ ਦੇ ਇਲਾਜ ਲਈ 1.5 ਲੱਖ ਰੁਪਏ ਦੀ ਆਰਥਿਕ ਮਦਦ ਕਰਦੀ ਹੈ। ਉਨ੍ਹਾਂ ਦੱਸਿਆ ਕਿ ਇਹ ਰਕਮ ਸਿੱਧੇ ਉਸ ਹਸਪਤਾਲ ਨੂੰ ਦਿੱਤੀ ਜਾਂਦੀ ਹੈ ਜਿੱਥੋਂ ਮਰੀਜ ਦਾ ਇਲਾਜ ਚਲਦਾ ਹੈ। ਮਦਦ ਲੈਣ ਲਈ ਦਫ਼ਤਰ ਸਿਵਲ ਸਰਜਨ ਵਿਖੇ ਅਰਜੀ ਦਿੱਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਸਰਵੇਖਣ ਦੌਰਾਨ ਜ਼ਿਨ੍ਹਾਂ ਮਰੀਜਾਂ ਦੀ ਪਹਿਚਾਣ ਹੋਵੇਗੀ ਉਨ੍ਹਾਂ ਨੂੰ ਵੀ ਕੈਂਸਰ ਰਾਹਤ ਫੰਡ ਵਿਚੋਂ ਮਦਦ ਕੀਤੀ ਜਾਵੇਗੀ। ਬੈਠਕ ਦੌਰਾਨ ਜ਼ਿਲ੍ਹਾ ਸਿਹਤ ਸੁਸਾਇਟੀ ਅਤੇ ਤੰਬਾਕੂ ਕੰਟਰੋਲ ਕਮੇਟੀ ਦੇ ਮਹੀਨਾ ਨੰਵਬਰ ਦੌਰਾਨ ਕੀਤੇ ਕੰਮਾਂ ਦੀ ਸਮੀਖਿਆ ਵੀ ਕੀਤੀ ਗਈ।ਇਸ ਮੌਕੇ ਹੋਰਨਾਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਐਨ.ਐਸ.ਬਾਠ, ਐਸ.ਡੀ.ਐਮ. ਸ੍ਰੀ ਮੁਕਤਸਰ ਸਾਹਿਬ ਸ੍ਰੀ ਵੀ.ਪੀ.ਐਸ. ਬਾਜਵਾ, ਐਸ.ਡੀ.ਐਮ. ਮਲੋਟ ਸ੍ਰੀ ਅਮਨਦੀਪ ਬਾਂਸਲ, ਐਸ.ਡੀ.ਐਮ.ਗਿੱਦੜਬਾਹਾ ਸ੍ਰੀ ਕੁਮਾਰ ਅਮਿਤ, ਏ.ਸੀ.ਯੂ.ਟੀ. ਸ੍ਰੀ ਕੇ.ਐਸ.ਰਾਜ, ਸਿਵਲ ਸਰਜਨ ਡਾ: ਚਰਨਜੀਤ ਸਿੰਘ, ਜ਼ਿਲ੍ਹਾ ਸਿਹਤ ਅਫ਼ਸਰ ਸ੍ਰੀ ਏ.ਕੇ.ਝਾਂਜੀ, ਸ: ਚਰਨਦੀਪ ਸਿੰਘ ਅਤੇ ਮੈਡਮ ਰਾਜਦੀਪ ਕੌਰ ਦੋਨੋਂ ਪੀ.ਸੀ.ਐਸ. ਅੰਡਰ ਟ੍ਰੇਨੀ ਵੀ ਹਾਜਰ ਸਨ।

Post a Comment