ਬਰਸਾਲ ਕਬੱਡੀ ਟੂਰਨਾਮੈਂਟ ਲਈ ਸੋਨੀ ਛੱਜਾਵਾਲ ਪੂਰੀ ਤਰਾਂ ਸਰਗਰਮ –ਢਿੱਲੋਂ,ਘੁਮਾਣ

Wednesday, December 19, 20120 comments


ਬਿਰਕ ਬਰਸਾਲ(ਨਸੀਬ ਸਿੰਘ ਬਿਰਕ,ਬਲਜਿੰਦਰ ਸਿੰਘ ਬਿਰਕ)ਮਾਲਵੇ ਦੇ ਮਸ਼ਹੂਰ ਪਿੰਡ ਬਰਸਾਲ ਵਿਖੇ ਯੂਨਾਈਟਿਡ ਐਂਡ ਸਪੋਰਟਸ ਕਲੱਬ ਵੱਲੋਂ ਕਬੱਡੀ ਕੱਪ ਇਸ ਵਾਰ 30,31 ਜਨਵਰੀ ਤੇ ਇੱਕ ਫਰਵਰੀ ਨੂੰ ਕਰਵਾਇਆਂ ਜਾਵੇਗਾ ।ਇੰਨਾ ਸਬਦਾ ਦਾ ਪ੍ਰਗਟਾਵਾ ਕੱਲਬ ਪ੍ਰਧਾਨ ਚਰਨਜੀਤ ਸਿੰਘ ਘੁਮਾਣ ਤੇ ਚੇਅਰਮੈਨ ਗੁਰਸੇਵਕ ਸਿੰਘ ਬਰਸਾਲ ਨੇ ਸ਼ਾਝੇ ਤੌਰ ਤੇ  ਪੱਤਰਕਾਰਾ ਨਾਲ ਇੱਕ ਫੋਨ ਕਾਲ ਦੁਆਰਾ ਕੀਤਾ ।ਤੇ ਉਹਨਾ ਜਾਣਕਾਰੀ ਦਿੰਦੇ ਦੱਸਿਆ ਕਿ ਇਸ ਕਬੱਡੀ ਟੂਰਨਾਂਮੈਂਟ ਲਈ ਸਾਡੇ ਵੀਰ ਸੋਨੀ ਛੱਜਾਵਾਲ ਮਾਂ ਖੇਡ ਕਬੱਡੀ ਲਈ ਪੂਰੀ ਤਰ੍ਹਾਂ ਸਰਗਰਮ ਹਨ ਤੇ ਆਪਣੇ ਵੱਲੋਂ ਇਸ ਖੇਡ ਮੇਲੇ ਵਿੱਚ ਬਣਦਾ ਪੂਰਾ ਯੋਗਦਾਨ ਪਾ ਰਹੇ ਹਨ ਅਜਿਹੇ ਉਦਮੀ ਵੀਰਾ ਦੀ ਮਦਦ ਸਦਕਾ ਹੀ ਖੇਡ ਮੇਲੇ ਸਦਾ ਨੇਪਰੇ ਚੜ੍ਹਦੇ ਆਏ ਹਨ ।ਤੇ ਉਹਨਾ ਕਿਹਾ ਕਿ ਇਸ ਵਾਰ ਕਬੱਡੀ ਉਪਨ ਵਿੱਚ ਦੋ ਖਿਡਾਰੀ ਬਾਹਰੋ ਖੇਡ ਸਕਦੇ ਹਨ,ਉਪਨ ਦੇ ਮੈਚ ਇੱਕ ਫਰਵਰੀ ਨੂੰ ਕਰਵਾਏ ਜਾਣੇ,ਪਹਿਲੇ ਦਿਨ ਬੈਲ ਗੱਡੀਆ ਦੀਆ ਦੌੜਾ ਹੋਣਗੀਆਂ ਤੇ ਫਸਟ ਆਉਣ ਵਾਲੇ ਚਾਬਕ ਨੂੰ ਖੁੰਡੇ ਤੇ ਪੰਚੀ ਹਜਾਰ ਦੇ ਇਨਾਮ ਨਾਲ ਸਨਮਾਨਿਆ ਜਾਵੇਗਾ,ਦੂਸਰੇ ਦਿਨ ਛੋਟੇ ਬੱਚਿਆ ਦੀਆਂ ਦੌੜਾ ਕਰਵਾਈਆਂ ਜਾਣਗੀਆ ਤੇ ਦਰਜਾ ਪ੍ਰਾਪਤ ਬੱਚਿਆਂ ਨੂੰ ਹੌੋਸਲਾ ਅਫਜਾਈ ਲਈ ਦਿਲ ਖਿੱਚਵੇਂ ਇਨਾਮ ਤਕਸੀਮ ਕੀਤੀ ਜਾਣਗੇ।ਇਸ ਖੇਡ ਮੇਲੇ ਵਿੱਚ ਪਹਿਲਾ ਇਨਾਮ ਨੈਨੋ ਕਾਰ ਓਮ ਪ੍ਰਕਾਸ਼ ਪੋਨੇ ਵਾਲਿਆ ਵੱਲੋਂ ਦਿੱਤਾ ਜਾਵੇਗਾ ਤੇ ਸੈਕਿੰਡ ਆਉਣ ਵਾਲੀ ਟੀਮ ਨੂੰ ਮੋਟਰਸਾਈਕਲ ਦਿੱਤਾ ਜਾਵੇਗਾ ।ਇੱਕ ਫਰਵਰੀ ਦੀ ਸ਼ਾਮ ਨੂੰ ਸਮਾਪਤੀ ਸਮਾਰੋਹ ਤੇ ਸੱਭਿਆਚਾਰ ਪਰੋਗਰਾਮ ਵੀ ਖੇਡ ਪ੍ਰੇਮੀਆਂ ਦੇ ਰੂਬਰੂ ਕੀਤਾ ਜਾਵੇਗਾ।ਇਸ ਖੇਡ ਮੇਲੇ ਦੀ ਰੌਣਕ ਨੂੰ ਦੁਗਣਾ ਕਰਨ ਲਈ  ਸੋਨੀ ਸੱਜਾਵਾਲ ਵਿਸ਼ੇਸ ਤੌਰ ਤੇ ਸਿਰਕਤ ਕਰਨਗੇ।

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger