ਸੰਗਰੂਰ17 ਦਸੰਬਰ (ਸੂਰਜ ਭਾਨ ਗੋਇਲ)6 ਤੋਂ 25 ਜਨਵਰੀ, 2013 ਤੱਕ 18 ਸਾਲ ਤੋਂ ਵੱਧ ਉਮਰ ਦੇ ਨੌਜਵਾਨਾਂ ਅਤੇ ਵੋਟ ਬਣਾਉਣ ਤੋਂ ਵਾਂਝੇ ਰਹਿ ਗਏ ਵਿਅਕਤੀਆਂ ਲਈ ਵੋਟਰ ਸੂਚੀਆਂ ਦੀ ਲਗਾਤਾਰ ਸੁਧਾਈ ਸੰਬੰਧੀ ਡਿਪਟੀ ਕਮਿਸ਼ਨਰ ਕਮ ਜ਼ਿਲ•ਾ ਚੋਣ ਅਫ਼ਸਰ ਸ੍ਰੀ ਕੁਮਾਰ ਰਾਹੁਲ ਦੀ ਪ੍ਰਧਾਨਗੀ ਹੇਠ ਸਥਾਨਕ ਮੀਟਿੰਗ ਹਾਲ ਵਿਖੇ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਅਤੇ ਸਕੂਲ/ਕਾਲਜ ਮੁੱਖੀਆਂ ਨਾਲ ਮੀਟਿੰਗ ਕੀਤੀ ਗਈ। ਸ੍ਰੀ ਕੁਮਾਰ ਰਾਹੁਲ ਨੇ ਸਕੂਲ ਅਤੇ ਕਾਲਜ ਮੁੱਖੀਆਂ ਨੂੰ ਅਪੀਲ ਕੀਤੀ ਕਿ ਉਹ ਯਕੀਨੀ ਬਣਾਉਣ ਕਿ ਜਿਹੜੇ ਵਿਦਿਆਰਥੀ ਦੀ ਉਮਰ ਮਿਤੀ 1 ਜਨਵਰੀ, 2013 ਨੂੰ 18 ਸਾਲ ਪੂਰੀ ਹੋ ਰਹੀ ਹੈ, ਅਜਿਹੇ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਵੋਟਾਂ ਬਣਾਉਣ ਲਈ ਉਤਸ਼ਾਹਿਤ ਕੀਤਾ ਜਾਵੇ। ਉਨ•ਾਂ ਕਿਹਾ ਵੋਟ ਬਣਾਉਣ ਦੇ ਨਾਲ-ਨਾਲ ਨੌਜਵਾਨ ਵਰਗ ਨੂੰ ਵੋਟ ਦੇ ਅਧਿਕਾਰ ਸੰਬੰਧੀ ਜਾਗਰੂਕ ਕੀਤਾ ਜਾਵੇ ਤਾਂ ਜੋ ਕੋਈ ਵੀ 18 ਸਾਲ ਤੋਂ ਵੱਧ ਉਮਰ ਦਾ ਨੌਜਵਾਨ ਵੋਟ ਬਣਾਉਣ ਤੋਂ ਵਾਂਝਾਂ ਨਾ ਰਹਿ ਜਾਵੇ। ਸ੍ਰੀ ਰਾਹੁਲ ਨੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂ ਸਾਹਿਬਾਨ ਤੋਂ ਵੋਟਰ ਸੂਚੀ ਦੇ ਸੁਧਾਈ ਕੰਮ ਨੂੰ ਪੂਰਨ ਰੂਪ ਵਿੱਚ ਨੇਪਰੇ ਚੜਾਉਣ ਲਈ ਸਹਿਯੋਗ ਦੀ ਮੰਗ ਕੀਤੀ। ਉਨ•ਾਂ ਵੋਟਰ ਸੂਚੀਆਂ ਲਈ ਕੰਮ ਕਰ ਰਹੇ ਅਧਿਕਾਰੀਆਂ ਨੂੰ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਕੰਮ ਕਰਨ ਦੀ ਅਪੀਲ ਕੀਤੀ। ਸ੍ਰੀ ਰਾਹੁਲ ਨੇ ਕਿਹਾ ਕਿ ਸਮੂਹ ਐਸ.ਡੀ.ਐਮ. ਸਕੂਲ/ਕਾਲਜ ਮੁੱਖੀਆਂ ਨਾਲ ਮੀਟਿੰਗ ਕਰਕੇ ਵੋਟਰ ਸੂਚੀ ਵਿੱਚ 18 ਸਾਲ ਦੇ ਨੌਜਵਾਨਾਂ ਦੀਆਂ ਨਵੀਆਂ ਵੋਟਾਂ ਸ਼ਾਮਿਲ ਕਰਨ ਲਈ ਲਗਾਤਾਰ ਸੁਧਾਈ ਦੇ ਇਸ ਪ੍ਰੋਗਰਾਮ ਸੰਬੰਧੀ ਜਾਣੂ ਕਰਵਾਉਣ। ਇਸ ਤੋਂ ਪਹਿਲਾ ਤਹਿਸੀਲਦਾਰ ਚੋਣ ਸ. ਜਗਰੂਪ ਸਿੰਘ ਨੇ ਦੱਸਿਆ ਕਿ ਮਿਤੀ 6,12,13,19 ਅਤੇ 20 ਜਨਵਰੀ 2013 ਨੂੰ ਸਮੂਹ ਬੀ.ਐਲ.ਓਜ਼ ਆਪਣੇ ਪੋ¦ਿਗ ਸਟੇਸ਼ਨਾਂ ਤੇ ਸਰਵੇ ਕਰਨਗੇ ਕਿ ਜਿਨ•ਾਂ ਵਿਅਕਤੀਆਂ ਦੇ ਨਾਮ ਵੋਟਰ ਸੂਚੀ ਵਿੱਚ ਦਰਜ ਨਹੀਂ ਹੋਏ, ਉਨ•ਾਂ ਤੋਂ ਫਾਰਮ ਨੰਬਰ 6 ਭਰਵਾਉਣਗੇ। ਵੋਟਰ ਵੱਲੋਂ ਫਾਰਮ ਨੰ: 6 ਦੇ ਨਾਲ ਦੋ ਰੰਗਦਾਰ ਫੋਟੋਆਂ ਅਤੇ ਆਪਣੀ ਰਿਹਾਇਸ਼ ਦਾ ਸਬੂਤ ਜ਼ਰੂਰ ਲਗਾਇਆ ਜਾਵੇ, ਤਾਂ ਜੋ ਸੰਬੰਧਤ ਵੋਟਰ ਨੂੰ ਫੋਟੋ ਵੋਟਰ ਸਨਾਖ਼ਤੀ ਕਾਰਡ ਜਾਰੀ ਕੀਤਾ ਜਾਵੇ। ਇਸ ਮੌਕੇ ਗੁਰਪ੍ਰੀਤ ਸਿੰਘ ਥਿੰਦ ਐਸ.ਡੀ.ਐਮ. ਸੰਗਰੂਰ, ਸ੍ਰੀ ਸੁਭਾਸ਼ ਚੰਦਰ ਐਸ.ਡੀ.ਐਮ ਲਹਿਰਾਗਾਗਾ ਅਤੇ ਹੋਰ ਹਾਜ਼ਰ ਸਨ।
ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਰਾਹੁਲ ਵੱਖ-ਵੱਖ ਰਾਜਨੀਤਿਕ ਪਾਰਟੀ ਦੇ ਨੁਮਾਇੰਦਿਆਂ ਅਤੇ ਅਧਿਕਾਰੀਆਂ ਨਾਲ ਵੋਟਰ ਸੂਚੀਆਂ ਦੀ ਸੁਧਾਈ ਸੰਬੰਧੀ ਮੀਟਿੰਗ ਕਰਦੇ ਹੋਏ।


Post a Comment