ਸੰਗਰੂਰ, 17 ਦਸੰਬਰ (ਸੂਰਜ ਭਾਨ ਗੋਇਲ)-ਜ਼ਿਲ•ਾ ਰੈ¤ਡ ਕਰਾਸ ਸੁਸਾਇਟੀ ਅਤੇ ਹਸਪਤਾਲ ਭਲਾਈ ਸ਼ਾਖਾ, ਸੰਗਰੂਰ ਵੱਲੋਂ ਗਰੀਬ/ਲੋੜਵੰਦ ਲੋਕਾਂ ਅਤੇ ਗਰੀਬ ਮਰੀਜ਼ਾਂ ਦੀ ਸਹਾਇਤਾ ਲਈ ਮਿਤੀ 23 ਦਸੰਬਰ, 2012 ਦਿਨ ਐਤਵਾਰ ਨੂੰ ਸਥਾਨਕ ਵਾਰ ਹੀਰੋਜ਼ ਸਟੇਡੀਅਮ, ਬਨਾਸਰ ਬਾਗ ਵਿਖੇ ਲੱਗਣ ਵਾਲੇ ਰੈ¤ਡ ਕਰਾਸ ਮੇਲੇ ਸੰਬੰਧੀ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀ ਡਿਊਟੀਆਂ ਲਗਾਉਣ ਲਈ ਜ਼ਿਲ•ਾ ਪ੍ਰਬੰਧਕੀ ਕੰਪਲੈਕਸ਼ ਵਿਖੇ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਰਾਹੁਲ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ। ਮੀਟਿੰਗ ਵਿੱਚ ਪਹੁੰਚੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਰੈ¤ਡ ਕਰਾਸ ਮੇਲੇ ਵਾਲੇ ਦਿਨ ਲਗਾਈਆਂ ਡਿਊਟੀਆਂ ਤੋਂ ਜਾਣੂ ਕਰਵਾਇਆ ਗਿਆ। ਸ੍ਰੀ ਰਾਹੁਲ ਨੇ ਸੰਬੰਧਤ ਅਧਿਕਾਰੀਆਂ ਨੂੰ ਬਿਜਲੀ, ਪਾਣੀ, ਆਰਜ਼ੀ ਟੋਆਇਲਟ, ਸਿਹਤ ਸੇਵਾਵਾਂ ਅਤੇ ਸੁਰੱਖਿਆ ਪ੍ਰਬੰਧਾਂ ਲਈ ਪੂਰੀ ਲਗਨ ਅਤੇ ਮਿਹਨਤ ਨਾਲ ਡਿਊਟੀ ਕਰਨ ਦੀ ਅਪੀਲ ਕੀਤੀ। ਉਨ•ਾਂ ਸਮੂਹ ਅਧਿਕਾਰੀਆਂ ਨੂੰ ਦੱਸਿਆ ਕਿ ਮੇਲੇ ਵਿੱਚ ਆਉਣ ਵਾਲੇ ਦਰਸ਼ਕਾਂ ਦੀ ਐਂਟਰੀ ਬਿਲਕੁਲ ਮੁਫ਼ਤ ਰੱਖੀ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਕੁਮਾਰ ਰਾਹੁਲ ਨੇ ਦੱਸਿਆ ਕਿ ਮਹਾਰਾਜਾ ਰਣਬੀਰ ਲੇਡੀਜ਼ ਕਲੱਬ, ਸੰਗਰੂਰ ਦੇ ਵਿਸ਼ੇਸ਼ ਸਹਿਯੋਗ ਨਾਲ ਕਰਵਾਏ ਜਾ ਰਹੇ ਇਸ ਮੇਲੇ ਦਾ ਸਮਾਂ ਸਵੇਰ ਦੇ 10 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਹੋਵੇਗਾ। ਪੂਰੇ ਦਿਨ ਦੇ ਮੇਲੇ ਦੌਰਾਨ ਤੰਬੋਲਾ, ਬੇਬੀ ਸ਼ੋਅ, ਫੈਂਸੀ ਡਰੈ¤ਸ ਸ਼ੋਅ, ਖਾਣ ਪੀਣ ਦੀਆਂ ਸਟਾਲਾਂ, ਕਰਾਫਟ ਆਈਟਮਾਂ, ਮਨੋਰੰਜਨ ਲਈ ਝੂਲੇ, ਸੱਭਿਆਚਾਰਕ ਪ੍ਰੋਗਰਾਮ ਦੇ ਅਨੇਕਾਂ ਰੰਗ ਦੇਖਣ ਅਤੇ ਮਾਨਣ ਨੂੰ ਮਿਲਣਗੇ। ਸੱਭਿਆਚਾਰਕ ਪ੍ਰੋਗਰਾਮ ਤਹਿਤ ਰਾਜਸਥਾਨ ਦਾ ਕਾਲ ਬੇਲੀਆ, ਹਰਿਆਣਾ ਦਾ ਘੂੰਮਰ, ਹਿਮਾਚਲ ਪ੍ਰਦੇਸ਼ ਦੀ ਨਾਟੀ ਅਤੇ ਮਨੀਪੁਰ ਦਾ ਨਾਚ ਵਿਸ਼ੇਸ਼ ਆਕਰਸ਼ਣ ਹੋਣਗੇ। ਰੈਫਲ ਡਰਾਅ ਸ਼ਾਮ ਨੂੰ 4 ਵਜੇ ਕੱਢਿਆ ਜਾਵੇਗਾ, ਜਿਸ ਦੀ ਟਿਕਟ 100 ਰੁਪਏ ਰੱਖੀ ਗਈ ਹੈ। ਵੱਖ-ਵੱਖ ਮੁਕਾਬਲਿਆਂ ਦੇ ਜੇਤੂਆਂ ਨੂੰ ਦਿੱਲ ਖਿੱਚਵੇਂ ਇਨਾਮਾਂ ਨਾਲ ਨਿਵਾਜ਼ਿਆ ਜਾਵੇਗਾ। ਸ੍ਰੀ ਰਾਹੁਲ ਨੇ ਸਮੂਹ ਲੋਕਾਂ ਨੂੰ ਆਪਣੇ ਪੂਰੇ ਪਰਿਵਾਰਾਂ ਸਮੇਤ ਇਸ ਮੇਲੇ ਵਿੱਚ ਸਿਰਕਤ ਕਰਨ ਅਤੇ ਆਨੰਦ ਮਾਨਣ ਦੀ ਅਪੀਲ ਕੀਤੀ ਹੈ।

Post a Comment