ਭਦੌੜ 16 ਦਸੰਬਰ (ਸਾਹਿਬ ਸੰਧੂ)- ਪਿੰਡ ਭੋਤਨਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿਦਿਆਰਥੀ ਪ੍ਰਦੀਪ ਸਿੰਘ ਪੁ¤ਤਰ ਗੁਰਚਰਨ ਸਿੰਘ ਨੇ ਸੜਕ ਤੋਂ ਲ¤ਭਿਆ ਮਹਿੰਗਾ ਨੋਕੀਆ ਕੰਪਨੀ ਦਾ ਮੋਬਾਈਲ ਮਾਡਲ ਸੀ 6 ਜਿਸ ਦੀ ਕੀਮਤ ਤਕਰੀਬਨ 9 ਹਜ਼ਾਰ ਦੇ ਕਰੀਬ ਹੈ ਵਾਪਸ ਕਰ ਕੇ ਇਮਾਨਦਾਰੀ ਦਾ ਸਬੂਤ ਦਿ¤ਤਾ। ਬੀਤੇ ਦਿਨੀਂ ਸੁਨਾਮ ਵਾਸੀ ਅਰੁਣ ਆਪਣਾ ਕੋਈ ਨਿ¤ਜੀ ਕੰਮ ਕਰਕੇ ਨਿਹਾਲ ਸਿੰਘ ਵਾਲਾ ਤੋਂ ਵਾਪਸ ਸੁਨਾਮ ਆ ਰਿਹਾ ਸੀ। ਉਸ ਦਾ ਇਹ ਫ਼ੋਨ ਸੈ¤ਟ ਮੋਗਾ ਮੇਨ ਸੜਕ ‘ਤੇ ਡਿਗ ਪਿਆ। ਬ¤ਚਾ ਸਕੂਲ ਤੋਂ ਪੜ• ਕੇ ਘਰ ਜਾ ਰਿਹਾ ਸੀ ਤਾਂ ਰਸਤੇ ‘ਚ ਉਸ ਨੂੰ ਇਹ ਮੋਬਾਈਲ ਫ਼ੋਨ ਲ¤ਭ ਗਿਆ ਤੇ ਉਸ ਨੇ ਇਹ ਫ਼ੋਨ ਆਪਣੇ ਸਕੂਲ ਸਟਾਫ਼ ਨੂੰ ਦੇ ਦਿ¤ਤਾ। ਸਕੂਲ ਸਟਾਫ਼ ਨੇ ਦੂਜੇ ਦਿਨ ਸਵੇਰ ਦੀ ਸਭਾ ‘ਚ ਅਰੁਣ ਸੁਨਾਮ ਨੂੰ ਬੁਲਾ ਕੇ ਫ਼ੋਨ ਵਾਪਸ ਕਰ ਦਿ¤ਤਾ ਅਤੇ ਸਕੂਲ ਸਟਾਫ਼ ਤੇ ਅਰੁਣ ਵ¤ਲੋਂ ਪ੍ਰਦੀਪ ਸਿੰਘ ਨੂੰ ਵਿਸ਼ੇਸ਼ ਸਨਮਾਨ ਦੇ ਕੇ ਸਨਮਾਨਿਤ ਕੀਤਾ ਗਿਆ।

Post a Comment