ਘਰ ਦੇ ਦੋਨੋ ਕਮਾਊ ਮਰਦ ਮੈਂਬਰ ਅਧਰੰਗ ਨੇ ਮੰਜੇ ਤੇ ਪਾਏ
ਬਿਪਤਾ ਮਾਰੀ ਸਾਜ਼ੀਆ ਸਹੁਰੇ ਅਤੇ ਪਤੀ ਦਾ ਨੰਗ ਧੋਣ ਲਈ ਮਜਬੂਰ
ਭਦੌੜ 16 ਦਸੰਬਰ (ਸਾਹਿਬ ਸੰਧੂ)- ਇਹ ਕਹਾਣੀ ਪਾਲੋ ਉਰਫ਼ ਸਾਜ਼ੀਆ ਦੀ ਹੈ ਜਿਸ ਨੇ ਸਾਰੀ ਉਮਰ ਕਦੇ ‘ਸੁਖ ਦਾ ਸਾਹ‘ ਨਹੀਂ ਲਿਆ। ਪਿੰਡ ਧੌਲਾ ਜ਼ਿਲ•ਾ ਬਰਨਾਲਾ ਦੀ ਸਾਜ਼ੀਆ ਜਦੋਂ ਆਪਣੇ ਸਹੁਰੇ ਪਿੰਡ ਵਿਆਹੀ ਆਈ ਤਾਂ ਲੋਹੜੇ ਦੀ ਹੌਂਸਲੇ ਵਾਲੀ ਸੀ ਪਰ ਅ¤ਜ ਦੁ¤ਖ ਦਰ ਦੁ¤ਖ ਉਹ ਜ਼ਿੰਦਗੀ ਤੋਂ ਹੰਭ ਚੁ¤ਕੀ ਹੈ। ਆਪਣੀਆਂ ਚਾਰ ਨਣਦਾਂ ਨਾਲ ਰਲ ਮਿਲ ਕੇ ਉਸ ਨੇ ਆਪਣੇ ਘਰ ਨੂੰ ਹੌਂਸਲੇ ਨਾਲ ਲੋਰੀ ਦੇਣੀ ਚਾਹੀ ਸੀ। ਨਣਦਾਂ ਦਾ ਵਿਆਹ ਕਰਨ ਤੋਂ ਬਾਅਦ ਉਸ ਨੂੰ ਆਪਣੀ ਕਬੀਲਦਾਰੀ ਨੇ ਘੇਰ ਲਿਆ। ਉਪਰ-ਥਲੀ ਛੇ ਕੁੜੀਆਂ ਪੈਦਾ ਹੋਈਆਂ। ਮੁੰਡੇ ਦੀ ਆਸ ਨੇ ਵ¤ਡਾ ਪਰਿਵਾਰ ਪੈਦਾ ਕਰ ਲਿਆ। ਕਮਾਉਣ ਵਾਲੇ ਸਿਰਫ਼ ਦੋ ਜਾਣੇ ਸਨ। ਇਕ ਉਸ ਦਾ ਸਹੁਰਾ ਲੋਦੀ ਖਾਨ ਅਤੇ ਉਸ ਦਾ ਪਤੀ ਸ¤ਤੂ ਖਾਨ। ਘਰ ਦੀ ਕੋਈ ਜ¤ਦੀ ਜ਼ਮੀਨ ਜਾਂ ਕੋਈ ਹੋਰ ਜਾਇਦਾਦ ਨਹੀਂ ਸੀ। ਸਾਜ਼ੀਆ ਦਾ ਪਤੀ ਸ¤ਤੂ ਖਾਨ ਹ¤ਥ ਰੇਹੜੀ ਨਾਲ ਪਿੰਡ ਵਿਚ ਸਬਜ਼ੀ ਆਦਿ ਵੇਚ ਕੇ ਗੁਜ਼ਾਰਾ ਕਰ ਰਿਹਾ ਸੀ ਇਸ ਸਮੇਂ ਹੀ ਉਸ ਦੇ ਬਾਪ (ਲੋਦੀ ਖਾਨ) ਨੂੰ ਅਧਰੰਗ ਦਾ ਦੌਰਾ ਪੈ ਗਿਆ। ਪਿੰਡ ਵਾਲਿਆਂ ਅਤੇ ਰਿਸ਼ਤੇਦਾਰਾਂ ਤੋਂ ਰੁਪਏ ਫੜ ਕੇ ਇਲਾਜ਼ ਕਰਵਾਇਆ ਗਿਆ ਪਰ ਲੋਦੀ ਖਾਨ ਤੁਰਦਾ-ਫਿਰਦਾ ਨਾ ਹੋ ਸਕਿਆ। ਉਸ ਨੇ ਪ¤ਕੇ ਤੌਰ ‘ਤੇ ਮੰਜਾ ਮ¤ਲ ਲਿਆ। ਸਬਜ਼ੀ ਵੇਚ ਕੇ ਕਮਾਏ ਪੈਸੇ ਲੋਦੀ ਖਾਨ ਦੇ ਇਲਾਜ ‘ਤੇ ਚ¤ਲ ਜਾਂਦੇ। ਸਕੂਲ ਪੜ• ਰਹੀਆਂ ਪੰਜ ਕੁੜੀਆਂ ਨੂੰ ਵਾਰੋ ਵਾਰੀ ਪੜ•ਨੋ ਹਟਾ ਕੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਵਿਆਹ ਦਿ¤ਤਾ ਗਿਆ। ਇਸ ਮੌਕੇ ਹੀ ਪਰਿਵਾਰ ਨੂੰ ਵ¤ਡਾ ਝਟਕਾ ਉਸ ਸਮੇਂ ਲ¤ਗਿਆ ਜਦੋਂ ਪਰਿਵਾਰ ਦੇ ਇਕੋ ਇਕ ਕਮਾਊ ਮੈਂਬਰ ਸ¤ਤੂ ਖਾਨ ਨੂੰ ਵੀ ਅਧਰੰਗ ਹੋ ਗਿਆ। ਹੁਣ ਇਲਾਜ ਲਈ ਪਿੰਡ ਵਾਲਿਆਂ ਨੇ ਕੁਝ ਕੁ ਮ¤ਦਦ ਜ਼ਰੂਰ ਕੀਤੀ ਪਰ ਹਰ ਰੋਜ਼ ਦਵਾਈ ਅਤੇ ਚੁਲ•ੇ ਦੇ ਖਰਚ ਲਈ ਪੈਸੇ ਦੀ ਜ਼ਰੂਰਤ ਸੀ। ਘਰ ਵਿਚ ਦੋ ਜਾਣੇ ਅਧਰੰਗ ਦੇ ਮਰੀਜ਼ ਮੰਜੇ ‘ਤੇ ਪਏ ਸਨ। ਘਰ ਦੇ ਹਾਲਾਤ ਦੇਖ ਕੇ ਹੁਣ ਸਾਜ਼ੀਆ ਆਪ ਵੀ ਬੀਮਾਰ ਰਹਿਣ ਲ¤ਗ ਪਈ ਹੈ। ਡਾਕਟਰਾਂ ਨੇ ਇਸ ਦੇ ਪਤੀ ਅਤੇ ਸਹੁਰੇ ਦਾ ਹੋਰ ਇਲਾਜ਼ ਹੋਣ ਤੋਂ ਜਵਾਬ ਦੇ ਦਿ¤ਤਾ ਹੈ। ਆਪਣੀ ਬੀਮਾਰੀ ਦੀ ਹਾਲਤ ਵਿਚ ਵੀ ਸਾਜ਼ੀਆ ਨੂੰ ਆਪਣੇ ਸਹੁਰੇ ਤ¤ਕ ਦੀ ਸਾਂਭ ਸੰਭਾਲ ਕਰਨੀ ਪੈਂਦੀ ਹੈ। ਇਥੋਂ ਤ¤ਕ ਕਿ ਦੋਨਾਂ ਨੂੰ ਟੁਆਇਲਟ ਤੋਂ ਬਾਅਦ ਦੋਨਾਂ ਦੀ ਸਫਾਈ ਦਾ ਕੰਮ ਵੀ ਆਪ ਕਰਨਾ ਪੈਂਦਾ ਹੈ। ਛੋਟੀ ਧੀ (15 ਸਾਲ), ਪੁ¤ਤਰ (12 ਸਾਲ) ਅਜੇ ਪੜ•ਦੇ ਹਨ। ਸਾਰਾ ਘਰ ਪੁਰਾਣਾ ਹੈ। ਪਰਿਵਾਰ ਨੂੰ ਜਿ¤ਥੇ ਘਰ ਵਿਚ ਆਧੁਨਿਕ ਸੀਟ ਵਾਲੀ ਟੁਆਇਲਟ ਦੀ ਬਹੁਤ ਜ਼ਰੂਰਤ ਹੈ ਉਥੇ ਆਪਣੇ ਸਹੁਰੇ ਅਤੇ ਪਤੀ ਦੇ ਇਲਾਜ ਵਾਸਤੇ ਪੈਸਿਆਂ ਦੀ ਬਹੁਤ ਜ਼ਰੂਰਤ ਹੈ। ਇਸ ਪਰਿਵਾਰ ਦੀ ਆਰਥਿਕ ਮਦਦ ਲਈ ਪਹਿਲਾਂ ਵੀ ਅਨੇਕਾਂ ਲੋੜਵੰਦ ਪਰਿਵਾਰਾਂ ਦੀ ਮਦਦ ਕਰ ਰਹੇ ਪਿੰਡ ਮੌੜ ਨਾਭਾ ਦੇ ਜਗਸੀਰ ਸਿੰਘ ਖਾਲਸਾ ਨੇ ਅਪੀਲ ਕੀਤੀ ਹੈ ਕਿ ਪਰਿਵਾਰ ਦੀ ਸਹਾਇਤਾ ਲਈ ਗੁਰਮਤਿ ਸੇਵਾ ਲਹਿਰ ਦੇ ਬੈਂਕ ਅਕਾਊਂਟ ਨੰਬਰ 2564000100495273 (ਪੀ.ਐਨ.ਬੀ.) ਵਿਚ ਸਿ¤ਧੇ ਪੈਸੇ ਜਮਾਂ ਕਰਵਾ ਸਕਦੇ ਹਨ। ਹੋਰ ਵਧੇਰੇ ਜਾਣਕਾਰੀ ਲਈ ਜਗਸੀਰ ਸਿੰਘ ਖਾਲਸਾ ਦੇ ਮੋਬਾਇਲ ਨੰਬਰ 94645-12670 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।


Post a Comment