ਸਵੈ ਸਹਾਇਤਾ ਗਰੁੱਪਾਂ ਦੀ ਜ਼ਿਲਾ ਪ੍ਰਸ਼ਾਸਨ ਹਰ ਸੰਭਵ ਮਦਦ ਕਰੇਗਾ- ਥਿੰਦ

Friday, December 21, 20120 comments


      ਮੋਗਾ ‘ਚ ਜ਼ਿਲਾ ਪੱਧਰੀ ਸਵੈ ਸਹਾਇਤਾ ਗਰੁੱਪਾਂ ਦੀ ਜਾਗਰੂਕਤਾ ਵਰਕਸ਼ਾਪ
ਮੋਗਾ, 21 ਦਸੰਬਰ /  ਡਿਪਟੀ ਕਮਿਸ਼ਨਰ ਸ੍ਰੀ ਅਰਸ਼ਦੀਪ ਸਿੰਘ ਥਿੰਦ ਨੇ ਜ਼ਿਲੇ ‘ਚ ਚੱਲ ਰਹੇ ਸਵੈ ਸਹਾਇਤਾ ਗਰੁੱਪਾਂ ਦੀ ਪ੍ਰਸੰਸਾ ਕਰਦਿਆਂ ਭਰੋਸਾ ਦਿੱਤਾ ਹੈ ਕਿ ਇਨ੍ਹਾਂ ਗਰੁੱਪਾਂ ਨੂੰ ਹਰ ਸੰਭਵ ਮਦਦ ਜ਼ਿਲਾ ਪ੍ਰਸ਼ਾਸਨ ਵੱਲੋਂ ਮੁਹੱਈਆਂ ਕਰਵਾਈ ਜਾਵੇਗੀ। ਸਥਾਨਕ ਮਾਘੀ ਰਿਜੋਰਟਸ ਵਿਖੇ ਲਗਾਈ ਗਈ ਜ਼ਿਲਾ ਪੱਧਰੀ ਸਵੈ ਸਹਾਇਤਾ ਗਰੁੱਪਾਂ ਦੀ ਜਾਗਰੂਕਤਾ ਵਰਕਸ਼ਾਪ ਨੂੰ ਸੰਬੋਧਨ ਕਰਦਿਆਂ ਸ੍ਰੀ ਥਿੰਦ ਨੇ ਕਿਹਾ ਕਿ ਔਰਤਾਂ ਵੱਲੋਂ ਛੋਟੇ-ਛੋਟੇ ਸਮੂਹ ਬਣਾ ਕੇ ਕੀਤੇ ਜਾ ਰਹੇ ਕੰਮ ਪ੍ਰਸੰਸਾਯੋਗ ਹਨ ਅਤੇ ਆਮਦਨ ਦਾ ਵਧੀਆ ਜ਼ਰੀਆ ਹਨ। ਇਸ ਮੌਕੇ ਉਨ੍ਹਾਂ ਬੱਚਤ ਦੀ ਰਕਮ ‘ਚ ਵਾਧਾ ਕਰਨ ਸਬੰਧੀ ਕਈ ਮਹੱਤਵਪੂਰਣ ਸੁਝਾਅ ਵੀ ਦਿੱਤੇ। ਉਨ੍ਹਾਂ ਕਿਹਾ ਕਿ ਸਵੈ ਸਹਾਇਤਾ ਗਰੁੱਪਾਂ ਦੀ ਲਹਿਰ ਨੂੰ ਤਰੱਕੀ ਦੀਆਂ ਹੱਦਾਂ ਤੋਂ ਪਰ੍ਹੇ ਲਿਜਾਇਆ ਜਾ ਸਕਦਾ ਹੈ, ਬਾਸ਼ਰਤੇ ਔਰਤਾਂ ਕੰਮ ਪ੍ਰਤੀ ਆਪਣੀ ਲਗਨ ਤੇ ਜ਼ੋਸ ਬਰਕਰਾਰ ਰੱਖਣ। ਸ੍ਰੀ ਥਿੰਦ ਨੇ ਕਿਹਾ ਕਿ ਪੰਜਾਬ ‘ਚ ਇਸ ਸਮੇਂ 50 ਹਜ਼ਾਰ ਦੇ ਕਰੀਬ ਸਵੈ ਸਹਾਇਤਾ ਗਰੁੱਪ ਵੱਖ-ਵੱਖ ਕੰਮਾਂ ਜਿਵੇਂ ਮਸਾਲੇ-ਦਾਲਾਂ ਦੀ ਪੈਕਿੰਗ, ਕੱਪੜੇ, ਬੁਣਾਈ, ਕਢਾਈ, ਆਚਾਰ ਤੇ ਚਟਨੀ ਆਦਿ ਤਿਆਰ ਕਰਕੇ ਵੇਚਣ ਵਰਗੇ ਕਾਰਜਾਂ ‘ਚ ਲੱਗੇ ਹੋਏ ਹਨ ਪਰ ਹਾਲੇ ਇਸ ਖੇਤਰ ‘ਚ ਹੋਰ ਬਹੁਤ ਸਾਰੀਆਂ ਸੰਭਾਵਨਾਵਾਂ ਬਰਕਰਾਰ ਹਨ। ਉਨ੍ਹਾਂ ਕਿਹਾ ਕਿ ਔਰਤਾਂ ਵੱਲੋਂ ਤਿਆਰ ਕੀਤੇ ਸਾਮਾਨ ਦੀ ਬਰਾਂਡਿੰਗ ਲਈ ਵੀ ਜ਼ਿਲਾ ਪ੍ਰਸ਼ਾਸਨ ਭਰਪੂਰ ਕੋਸ਼ਿਸ਼ ਕਰੇਗਾ।  ਉਨ੍ਹਾਂ ਦੱਸਿਆ ਕਿ ਇਕੱਲੇ ਮੋਗਾ ਜ਼ਿਲੇ ਵਿਚ ਹੀ ਕੰਮ ਕਰਦੇ 700 ਤੋਂ ਵੀ ਜ਼ਿਆਦਾ ਸਵੈ ਸਹਾਇਤਾ ਗਰੁੱਪਾਂ ਨੂੰ ਜ਼ਿਲਾ ਪ੍ਰਸ਼ਾਸਨ ਵੱਲੋਂ 92 ਲੱਖ ਰੁਪਏ ਦੇ ਕਰੀਬ ਸਬਸਿਡੀ ਤੇ ਕਰਜ਼ਾ ਦਿਵਾਇਆ ਜਾ ਚੁੱਕਾ ਹੈ। ਉਨ੍ਹਾਂ ਪਿੰਡਾਂ ‘ਚ ਰਹਿੰਦੇ ਘੱਟ ਆਮਦਨ ਵਾਲੇ ਪਰਿਵਾਰਾਂ ਦੀਆਂ ਔਰਤਾਂ ਨੂੰ ਹੱਲਾਸ਼ੇਰੀ ਦਿੰਦਿਆਂ ਕਿਹਾ ਕਿ ਛੋਟੇ-ਛੋਟੇ ਕੰਮਾਂ ਨੂੰ ਅਪਣਾ ਕੇ ਜਿੱਥੇ ਪਰਿਵਾਰ ਦੀ ਆਮਦਨ ‘ਚ ਵਾਧਾ ਕੀਤਾ ਜਾ ਸਕਦਾ ਹੈ ਉ¤ਥੇ ਹੀ ਇਸ ਨਾਲ ਸਮੇਂ ਦਾ ਵੀ ਸਦਉਪਯੋਗ ਹੁੰਦਾ ਹੈ ਤੇ ਬੱਚਤ ਕਰਨ ਦੀ ਆਦਤ ਵੀ ਪੈਦਾ ਹੁੰਦੀ ਹੈ।  ਇਸ ਤੋਂ ਪਹਿਲਾਂ ਵਧੀਕ ਡਿਪਟੀ ਕਮਿਸ਼ਨਰ ਡਾ. ਜੋਰਾਮ ਬੇਦਾ ਨੇ ਜ਼ਿਲੇ ਭਰ ਤੋਂ ਵੱਡੀ ਗਿਣਤੀ ‘ਚ ਸਵੈ ਸਹਾਇਤਾ ਗਰੁੱਪਾਂ ਦੀਆਂ ਆਈਆਂ ਔਰਤਾਂ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਦੀ ਹੌਂਸਲਾ ਅਫਜਾਈਂ ਕੀਤੀ। ਉਨ੍ਹਾਂ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਉ¤ਦਮੀ ਔਰਤਾਂ ਦੀ ਦ੍ਰਿੜਤਾ ਤੇ ਹਿੰਮਤ ਨੂੰ ਸਲਾਮ ਕਰਦਾ ਹੈ ਤੇ ਹਰ ਪ੍ਰਕਾਰ ਦੀ ਮਦਦ ਦਾ ਭਰੋਸਾ ਵੀ ਦਿੰਦਾ ਹੈ। ਦੇਸ਼ ਦੇ ਵੱਖ-ਵੱਖ ਹਿੱਸਿਆ ‘ਚ ਛੋਟੇ-ਛੋਟੇ ਸਮੂਹਾਂ ‘ਚ ਕੰਮ ਕਰਨ ਵਾਲੀਆਂ ਅਤੇ ਮੋਟਾ ਪੈਸਾ ਕਮਾਉਣ ਵਾਲੀਆਂ ਔਰਤਾਂ ਦੀਆਂ ਉਦਾਹਰਣਾਂ ਦੇ ਕੇ ਉਨ੍ਹਾਂ ਹਾਜ਼ਰ ਔਰਤਾਂ ਨੂੰ ਹੋਰ ਵਧੀਆ ਕੰਮ ਕਰਨ ਲਈ ਉਤਸ਼ਾਹਿਤ ਕੀਤਾ। ਇਸ ਮੌਕੇ ਉਨ੍ਹਾਂ ਸਵੈ ਸਹਾਇਤਾ ਗਰੁੱਪਾਂ ਸਬੰਧੀ ਇਕ ਪਾਵਰ ਪੁਆਇੰਟ ਪੇਸ਼ਕਾਰੀ ਵੀ ਦਿੱਤੀ। ਉਨ੍ਹਾਂ ਦੱਸਿਆ ਕਿ ਜ਼ਿਲਾ ਪ੍ਰਸ਼ਾਸਨ ਵੱਲੋਂ ਸਵੈ ਸਹਾਇਤਾ ਗਰੁੱਪਾਂ ਨੂੰ ਖਾਸ ਸਿਖਲਾਈ ਵੀ ਦਿੱਤੀ ਜਾ ਰਹੀ ਹੈ ਤੇ ਸਬਸਿਡੀਆਂ ਤੇ ਕਰਜ਼ੇ ਵੀ ਦਿਵਾਏ ਜਾਂਦੇ ਹਨ ਤਾਂ ਜੋ ਔਰਤਾਂ ਆਪਣੇ ਕੰਮ ਸ਼ੁਰੂ ਕਰ ਸਕਣ। ਸਮਾਗਮ ਦੌਰਾਨ ਚੰਗਾ ਕੰਮ ਕਰਨ ਵਾਲੀਆਂ ਸਵੈ ਸਹਾਇਤਾ ਗਰੁੱਪਾਂ ਦੀਆਂ ਮੈਂਬਰ ਔਰਤਾਂ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਸੱਭਿਆਚਾਰਕ ਪ੍ਰੋਗਰਾਮ ਵੀ ਕਰਵਾਇਆ ਗਿਆ। ਹੋਰਨਾਂ ਤੋਂ ਇਲਾਵਾ ਵਰਕਸ਼ਾਪ ਦੌਰਾਨ ਜ਼ਿਲਾ ਪ੍ਰੀਸ਼ਦ ਦੇ ਚੇਅਰਮੈਨ ਸ. ਗੁਰਬਖਸ਼ ਸਿੰਘ ਕਪੂਰੇ, ਪੰਜਾਬ ਐਂਡ ਸਿੰਧ ਬੈਂਕ ਤੋਂ ਸ੍ਰੀ ਰਣਜੀਤ ਸਿੰਘ ਵਾਲੀਆ, ਸਹਾਇਕ ਪ੍ਰੋਜੈਕਟ ਅਫਸਰ ਸ੍ਰੀ ਰਾਮ ਪ੍ਰਵੇਸ਼ ਚੌਧਰੀ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ। 




- ਡਿਪਟੀ ਕਮਿਸ਼ਨਰ ਅਰਸ਼ਦੀਪ ਸਿੰਘ ਥਿੰਦ ਜ਼ਿਲਾ ਪੱਧਰੀ ਸਵੈ ਸਹਾਇਤਾ ਗਰੁੱਪਾਂ ਦੀ ਜਾਗਰੂਕਤਾ ਵਰਕਸ਼ਾਪ ਨੂੰ ਸੰਬੋਧਨ ਕਰਦੇ ਹੋਏ।  ਡਿਪਟੀ ਕਮਿਸ਼ਨਰ ਅਰਸ਼ਦੀਪ ਸਿੰਘ ਥਿੰਦ ਜ਼ਿਲਾ ਪੱਧਰੀ ਸਵੈ ਸਹਾਇਤਾ ਗਰੁੱਪਾਂ ਦੀ ਜਾਗਰੂਕਤਾ ਵਰਕਸ਼ਾਪ ਦੌਰਾਨ ਇਕ ਮੈਂਬਰ ਨੂੰ ਸਨਮਾਨਿਤ ਕਰਦੇ ਹੋਏ।
Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger