ਨਾਭਾ, 7 ਦਸੰਬਰ (ਜਸਬੀਰ ਸਿੰਘ ਸੇਠੀ)-ਪੈਰਾ ਮੈਡੀਕਲ ਅਤੇ ਸਿਹਤ ਕਰਮਚਾਰੀ ਯੂਨੀਅਨ ਪੰਜਾਬ ਦੇ ਸੂਬਾਈ ਪ੍ਰਧਾਨ ਸ਼ਾਮ ਲਾਲ ਸ਼ਰਮਾਂ ਨੇ ਗਤ?; ਡਪਨਕ2 ਕਿੋਹ ੲੋਡਦਨਖ ਦੱਸਿਆ ਕਿ ਪੰਜਾਬ ਸਰਕਾਰ ਨੇ ਫਾਰਮਾਂਸਿਸਟਾਂ ਅਤੇ ਚੀਫ ਫਾਰਮਾਸਿਸਟਾਂ ਦੀਆਂ 2975 ਮਨਜ਼ੂਰਸੁਦਾ ਆਸਾਮੀਆਂ ਵਿਚੋਂ ਆਪਣੇ ਪੱਤਰ ਨੰ: 4/4/2006-3 ਐਚ.ਬੀ.29493 ਮਿਤੀ 29-12-2006 ਰਾਂਹੀ 906 ਆਸਾਮੀਆਂ ਡਿਮੀਨਿਸਿੰਗ ਕੇਡਰ ਘੋਸ਼ਿਤ ਕਰ ਦਿੱਤੀਆਂ ਸਨ। ਇਸ ਤਰ•ਾਂ ਕੇਡਰ ਘਟ ਕੇ 2069 ਰਹਿ ਗਿਆ ਸੀ। ਇਸ ਤੋਂ ਬਾਅਦ ਸਰਕਾਰ ਨੇ ਆਪਣੀ ਮੀਮੋ ਨੰ: 2/111/11-4ਸਿ6/4261 ਮਿਤੀ 09-08-2011 ਰਾਂਹੀਂ 72 ਆਸਾਮੀਆਂ ਜ਼ਿਲ•ਾ ਹਸਪਤਾਲਾਂ, ਸਬਡਿਵੀਜ਼ਨ ਹਸਪਤਾਲਾਂ ਆਦਿ ਵਿੱਚ, ਮੀਮੋ ਨੰ: 1/3/280-4-ਸਿ6/012 ਮਿਤੀ 19-11-10 ਰਾਂਹੀਂ 27 ਆਸਾਮੀਆਂ ਸੈਟਲਾਇਟ ਹਸਪਤਾਲਾਂ, ਇਸ ਤੋਂ ਬਿਨ•ਾਂ 22 ਅਤੇ 14 ਹੋਰ ਆਸਾਮੀਆਂ ਜ਼ੇਲ• ਹਸਪਤਾਲਾਂ ਲਈ ਨਵੀਂ ਰਚਨਾ ਕੀਤੀ ਹੈ। ਜਿਸ ਨਾਲ ਇਹ ਕੇਡਰ ਵਧ ਕੇ 2204 ਹੋ ਗਿਆ ਹੈ। ਹੁਣ ਪੰਜਾਬ ਸਰਕਾਰ ਨੇ ਆਪਣੇ 8-10-12 ਦੇ ਫੈਸਲੇ ਰਾਹੀਂ ਪੰਜਾਬ ਸਰਕਾਰ ਅਧੀਨ ਸਮੂਹ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਇੱਕ ਸਾਲ ਦੀ ਰਟਾਇਰਮੈਂਟ ਦੀ ਉਮਰ ਵਿੱਚ ਵਾਧੇ ਲਈ ਆਪਸ਼ਨ ਦੇ ਅਧਿਕਾਰ ਦਿੱਤੇ ਹਨ ਪਰ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਨੇ ਆਪਣੇ ਪੱਤਰ ਨੰ: ਈ(5) ਪੰ: 12/2650-2655 ਮਿਤੀ 31-10-12 ਰਾਹੀਂ ਫਾਰਮਾਸਿਸਟਾਂ ਦੀ ਰਿਟਾਇਰਮੈਂਟ ਉਮਰ ਵਿੱਚ ਇੱਕ ਸਾਲ ਦੇ ਵਾਧਾ ਕਰਨ ’ਤੇ ਰੋਕ ਲਗਾ ਦਿੱਤੀ ਹੈ। ਵਰਣਨਯੋਗ ਹੈ ਕਿ 29-12-2006 ਨੂੰ ਸਥਾਪਤ 2975 ਆਸਾਮੀਆਂ ਵਿਚੋਂ 326 ਆਸਾਮੀਆਂ ਉਸ ਵੇਲੇ ਖਾਲੀ ਸਨ (ਸੀਨੀਅਰਤਾ ਸੂਚੀ ਮਿਤੀ 1-1-2007 ਅਨੁਸਾਰ ਕੁੱਲ ਗਿਣਤੀ ਫਾਰਮਾਸਿਸਟ ਅਤੇ ਚੀਫ ਫਾਰਮਾਸਿਸਟ 2649), 29-12-2006 ਤੋਂ 31-10-12 ਤੱਕ 431 ਫਾਰਮਾਸਿਸਟ ਰਟਾਇਰ ਹੋ ਚੁੱਕੇ ਹਨ। 25 ਆਸਾਮੀਆਂ ਵਾਲੇ ਮੁਲਾਜ਼ਮਾਂ ਦੀ ਮੌਤ ਹੋ ਜਾਣ ਕਾਰਨ ਅਤੇ 27 ਆਸਾਮੀਆਂ ਪ੍ਰੀ-ਮੈਚਿਉਰ ਰਟਾਇਰਮੈਂਟ ਕਾਰਨ ਖਾਲੀ ਹੋ ਗਈਆਂ ਹਨ। ਇਸ ਤਰ•ਾਂ 31-10-2012 ਨੂੰ ਕੇਵਲ 2166 ਫਾਰਮਾਸਿਸਟ ਅਤੇ ਚੀਫ ਫਾਰਮਾਂ ਸਿਸਟ ਸੇਵਾ ਨਿਭਾ ਰਹੇ ਹਨ ਜਦ ਕਿ ਇਨ•ਾਂ ਦਾ ਕੁੱਲ ਕੇਡਰ 2204 ਹੈ, ਸਪੱਸ਼ਟ ਹੈ ਕਿ 38 ਆਸਾਮੀਆਂ ਅਜੇ ਵੀ ਖਾਲੀ ਹਨ ਅਤੇ ਇਨ•ਾਂ ਨੂੰ ਤਰੁੰਤ ਭਰਨਾ ਬਣਦਾ ਹੈ। ਸਾਥੀ ਸ਼ਰਮਾਂ ਨੇ ਮੰਗ ਕੀਤੀ ਕਿ ਖਾਲੀ ਆਸਾਮੀਆਂ ਨੂੰ ਭਰਨ ਦੇ ਨਾਲ ਨਾਲ 31-10-12 ਅਤੇ 30-11-12 ਨੂੰ ਰਟਾਇਰ ਕੀਤੇ ਗਏ ਫਾਰਮਾਸਿਸਟ ਅਤੇ ਚੀਫ ਫਾਰਮਾਸਿਸਟਾਂ ਨੂੰ ਤਰੁੰਤ ਵਾਪਸ ਬੁਲਾਇਆ ਜਾਵੇ।

Post a Comment