ਪੰਜਾਬ ਸਰਕਾਰ ਵੱਲੋਂ ਇਲਾਜ ਲਈ ਭੇਜੀ ਰਾਸ਼ੀ ਦੇਣ ਲਈ ਮਰੀਜਾਂ ਨੂੰ ਕੀਤਾ ਜਾਂਦਾ ਖੱਜਲ ਖੁਆਰ
3000ਞ- ਰੁਪੈ ਵਾਲਾ ਕੈਂਸਰ ਦਾ ਟੀਕਾ ਵੇਚਿਆ ਜਾ ਰਿਹਾ ਹੈ 10470ਞ- ਰੁਪੈ ਦਾ
ਡੀ ਸੀ ਨੇ ਦਿੱਤਾ ਜਾਂਚ ਦਾ ਭਰੋਸਾ
ਕੋਟਕਪੂਰਾ/ 7ਦਸੰਬਰ/ਜੇ.ਆਰ.ਅਸੋਕ/ਪੰਜਾਬ ਸਰਕਾਰ ਵੱਲੋਂ ਕੈਂਸਰ ਪੀੜਤਾਂ ਲਈ ਚਲਾਈ ਜਾ ਰਹੀ ਸਕੀਮ ਨੂੰ ਨੇਪਰੇ ਚਾੜ•ਨ ਅਤੇ ਕੈਂਸਰ ਪੀੜਤਾਂ ਨੂੰ ਇਲਾਜ ਲਈ ਹਰ ਰਾਹਤ ਪਹੁੰਚਾਣ ਲਈ ਅੱਡੀ ਚੋਟੀ ਦਾ ਜੋਰ ਲਗਾਇਆ ਜਾ ਰਿਹਾ ਹੈ ਜੋ ਸਰਕਾਰ ਦਾ ਵਧੀਆ ਤੇ ਸਲਾਘਾ ਯੋਗ ਕਦਮ ਹੈ ਪਰ ਸ਼ਾਇਦ ਗੁਰੂ ਗੁਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਵਿਖੇ ਹੋ ਰਹੇ ਕੈਂਸਰ ਪੀਡਤਾਂ ਦੇ ਸੋਸ਼ਣ ਤੋਂ ਸਰਕਾਰ ਬੇਖਬਰ ਹੈ ਜਾਂ ਜਾਣ ਬੁੱਝ ਕੇ ਅੱਖਾਂ ਮੀਟੀ ਬੈਠੀ ਹੈ । ਆਰ ਟੀ ਆਈ ਰਾਂਹੀ ਮੰਗੀ ਗਈ ਸੂਚਨਾਂ ਮੁਤਾਬਕ ਪੰਜਾਬ ਸਰਕਾਰ ਵੱਲੋਂ ਮਿਤੀ 1 ਜੂਨ 2011 ਤੋਂ ਲੈ ਕੇ 5 ਸਤੰਬਰ 2012 ਤੱਕ ਕਰੀਬ 217 ਕੈਂਸਰ ਪੀੜਤਾਂ ਦੇ ਇਲਾਜ ਲਈ 2,33,35,154 ( ਦੋ ਕਰੋੜ ਤੇਤੀ ਲੱਖ ਪੈਂਤੀ ਹਜਾਰ ਇੱਕ ਸੌ ਚਰਵੰਜਾ ) ਰੁਪੈ ਦੀ ਰਾਸ਼ੀ ਇਸ ਕਰਕੇ ਰਿਲੀਜ ਕੀਤੀ ਗਈ ਕਿ ਇਨਾਂ ਮਰੀਜਾਂ ਦੇ ਕੇਸ ਕੰਪਲੀਟ ਹਨ ਤੇ ਵਿਤੀ ਸਹਾਇਤਾ ਦੇਣੀ ਬਣਦੀ ਹੈ ਤੇ ਇਹ ਸਾਰੀ ਰਾਸ਼ੀ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਨੂੰ ਜਾਰੀ ਕਰ ਦਿੱਤੀ ਗਈ ਇਹ ਰਕਮ ਉਨਾਂ ਮਰੀਜਾਂ ਲਈ ਜਾਰੀ ਕੀਤੀ ਗਈ ਸੀ ਜਿਨਾਂ ਦੀ ਸਿਫਾਰਸ਼ ਸਿਵਲ ਸਰਜਨ ਤੇ ਜਿਲ•ੇ ਦੇ ਡਿਪਟੀ ਕਮਿਸ਼ਨਰ ਜਿਲ•ੇ ਨੇ ਆਪਣੀ ਜਾਂਚ ਪੜਤਾਲ ਕਰਨ ਤੋਂ ਬਾਅਦ ਸਿਫਾਰਸ਼ ਕੀਤੀ ਸੀ । ਪਰ ਗੁਰੂ ਗੁਬਿੰਦ ਸਿੰਘ ਮੈਡੀਕਲ ਕਾਲਜ ਦੇ ਸਟਾਫ ਵੱਲੋਂ ਮਰੀਜਾਂ ਦਾ ਰੱਜ ਕੇ ਸੋਸਣ ਕੀਤਾ ਗਿਆ ਤੇ ਦੋ ਸਾਲ ਬੀਤਣ ਦੇ ਬਾਵਜੂਦ ਵੀ ਕਈ ਮਰੀਜਾਂ ਨੂੰ ਇਹ ਸਹਾਇਤਾ ਨਹੀਂ ਦਿੱਤੀ ਗਈ ਤੇ ਉਹ ਇਲਾਜ ਨਾ ਕਰਵਾਉਣ ਦੀ ਸਮਰੱਥਾ ਦੌਰਾਨ ਕੈਂਸਰ ਦੀ ਬਿਮਾਰੀ ਦਾ ਮੁਕਾਬਲਾ ਨਹੀਂ ਕਰ ਸਕੇ ਤੇ ਇਸ ਫਾਨੀ ਸੰਸਾਰ ਨੂੰ ਅਲਵਿੱਦਾ ਕਹਿ ਗਏ । ਪਿੰਡ ਸੰਧਵਾਂ ਦੀ ਕੈਂਸਰ ਪੀੜ•ਤ ਔਰਤ ਦਲਜੀਤ ਕੌਰ ਨੇ ਦੱਸਿਆ ਕਿ ਉਨਾਂ ਦੇ ਪਤੀ ਦੀ ਮੌਤ ਚਾਰ ਸਾਲ ਪਹਿਲਾਂ ਹੋ ਗਈ ਸੀ ਤੇ ਉਹ ਆਪਣੇ ਘਰ ਵਿੱਚ ਆਪਣੇ ਨਬਾਲਗ ਬੇਟੇ ਨਾਲ ਰਹਿ ਰਹੀ ਹੇ ਤੇ ਪਿਛਲੇ ਤਿੰਨ ਸਾਲ ਤੋਂ ਕੈਂਸਰ ਪੀੜਤ ਹੈ ਉਨਾਂ ਨੇ ਦੱਸਿਆ ਕਿ ਉਨਾਂ ਆਪਣੀ ਸਰਜਰੀ ਮੈਡੀਕਲ ਕਾਲਜ ਫਰੀਦਕੋਟ ਤੋਂ ਹੀ ਕਰਵਾਈ ਸੀ ਜਿਸ ਤੋਂ ਉਹ ਸੰਤੁਸ਼ਟ ਨਹੀਂ ਹੈ ਤੇ ਕਲਰਕਾਂ ਵੱਲੋਂ ਕੀਤੀ ਜਾਂਦੀ ਮਰੀਜਾਂ ਦੀ ਬੇਚਤੀ ਦੇ ਚਿੱਠੇ ਵੀ ਉਸ ਨੇ ਖੋਲੇ ਉਨਾਂ ਕਿਹਾ ਕਿ ਸਰਕਾਰ ਵਲੋਂ ਉਸ ਨੂੰ ਇਲਾਜ ਲਈ 1,20000ਞ- ਰੁਪੈ ਦੀ ਰਾਸ਼ੀ ਪਾਸ ਕੀਤੀ ਗਈ ਸੀ ਪਰ ਜੋ ਅਜੇ ਤੱਕ ਨਹੀਂ ਮਿਲ ਸਕੀ ਤੇ ਉਹ ਦਫਤਰਾਂ ਦੇ ਚੱਕਰ ਮਾਰ ਮਾਰ ਕੇ ਥਕ ਚੁੱਕੀ ਹੈ ਇਸੇ ਤਰ•ਾਂ ਹੀ ਪੰਜਗਰਾਂਈ ਦੇ ਮਾਤਾ ਗੁਰਮੇਲ ਕੌਰ ਵੀ ਪ੍ਰੇਸ਼ਾਨੀ ਦੇ ਆਲਮ ਵਿੱਚ ਦਿਨ ਬਤੀਤ ਕਰਦੀ ਹੋਈ ਗੁਰੂ ਗੁਬਿੰਦ ਮੈਡੀਕਲ ਦੇ ਡਾਕਟਰ ਦੀ ਕ੍ਰਿਪਾ ਦੀ ਉਡੀਕ ਕਰ ਰਹੀ ਹੈ ਕਿ ਕਦੋਂ ਉਸ ਦੇ ਪਾਸ ਹੋਏ ਪੈਸੇ ਦਿੰਦੇ ਹਨ । ਪਿੰਡ ਮੁਮਾਰਾ ਦੀ ਬਲਜੀਤ ਕੌਰ ਪਤਨੀ ਰੇਸ਼ਮ ਸਿੰਘ ਪਿਛਲੇ ਦੋ ਸਾਲ ਤੋਂ ਕੇਂਸਰ ਦੀ ਪੀੜਤ ਹੈ ਤੇ ਆਪਣੀ ਛੋਟੀ ਬੇਟੀ ਨਾਲ ਘਰ ਵਿੱਚ ਰਹੀ ਹੈ ਉਸ ਦੇ ਪਤੀ ਦੇ ਮੌਤ ਹੋ ਚੁੱਕੀ ਹੈ ਪੰਜਾਬ ਸਰਕਾਰ ਵੱਲੋਂ 12 ਜਨਵਰੀ 2012 ਨੂੰ 60,000ਞ- ਰੁਪੈ ਦੀ ਰਾਸ਼ੀ ਮਨਜੂਰ ਕੀਤੀ ਗਈ ਸੀ ਪਰ ਅੱਜ ਤੱਕ ਇੱਕ ਵੀ ਪੈਸਾ ਉਸ ਨੂੰ ਨਹੀਂ ਮਿਲਿਆ ਸਗੋਂ ਦਫਤਰੀ ਬਾਬੂਆਂ ਦੀ ਝਿੜਕਾਂ ਖਾਂਦੀ ਹੋਈ ਵਿਚਾਰੀ ਵਾਪਸ ਚਲੀ ਜਾਂਦੀ ਹੈ । ਇਸ ਤਰ•ਾਂ ਦੇ ਹੋਰ ਸੈਂਕੜੇ ਕੇਸ ਹਨ ਜਿਨਾਂ ਨੂੰ ਅੱਜ ਤੱਕ ਇਲਾਜ ਲਈ ਪਾਸ ਹੋਈ ਰਾਸ਼ੀ ਵੀ ਨਹੀਂ ਮਿਲੀ ਜਿਲ•ੇ ਦੀ ਪਿੰਡ ਠਾੜ•ਾ ਵਿਖੇ ਜਗਵਿੰਦਰ ਸਿੰਘ ਨਾਮੀ ਵਿਅਕਤੀ ਦੇ ਇਲਾਜ ਲਈ ਸਰਕਾਰ ਨੇ 150000ਞ- ਰੁਪੈ ਦੀ ਰਾਸ਼ੀ ਪਾਸ ਕੀਤੀ ਸੀ ਪਰ ਮਹਿਕਮੇ ਦੀ ਅਣਗਹਿਲੀ ਕਾਰਨ ਉਹ ਮੌਤ ਦੇ ਮੂੰਹ ਵਿੱਚ ਚਲੇ ਗਏ । ਪਰ ਰਾਸ਼ੀ ਪ੍ਰਾਪਤ ਨਹੀ ਹੋ ਸਕੀ ।ਇਥੇ ਹੀ ਬੱਸ ਨਹੀਂ ਭਰੋਸੇ ਯੋਗ ਵਸੀਲਿਆਂ ਤੋਂ ਇਹ ਵੀ ਪਤਾ ਲੱਗਾ ਕਿ ਕੈਂਸਰ ਪੀੜਤਾਂ ਦੇ ਲਗਣ ਵਾਲਾ ਟੀਕਾ ਇਨਟੈਕਸਲ ਦਾ ਐਮ ਆਰ ਪੀ ਰੇਟ 10203 ਰੁਪੈ 12 ਪੈਸੇ ਜਦੋਂ ਕਿ ਇਸ ਦਾ ਹੋਲ ਸੇਲ ਰੇਟ 2500ਞ- ਸਮੇਤ ਟੈਕਸ ਹੈ ਤੇ ਇਸ ਵਿੱਚ ਇੱਕ ਇੰਜੈਕਸ਼ਨ ਪਿੱਛੇ 7703ਞ- ਸਿੱਧੇ ਤੌਰ ਤੇ ਮਰੀਜਾਂ ਲੁੱਟ ਹੋ ਰਹੀ ਹੈ । ਇਸ ਤਰ•ਾਂ ਹੀ ਡੈਕਸੋਟਿਲ ਟੀਕਾ ਜਿਸ ਦਾ ਐਮ ਆਰ ਪੀ ਰੇਟ 10476ਞ- ਰੁਪੈ ਹੈ ਤੇ ਇਸ ਦਾ ਹੋਲ ਸੇਲ ਰੇਟ ਸਿਰਫ 2987ਞ- ਰੁਪੈ ਹੈ ਤੇ ਇਸ ਵਿੱਚ 7489ਞ- ਰੁਪੈ ਇੱਕ ਟੀਕੇ ਪਿਛੇ ਕੈਂਸਰ ਪੀੜਤ ਦੀ ਲੁੱਟ ਹੋ ਰਹੀ ਹੈ । ਤੇ ਜੋ ਵਿਅਕਤੀ ਮੈਡੀਕਲ ਸਟੋਰ ਦੇ ਅੰਦਰੋਂ ਦਵਾਈ ਲੈਂਦਾ ਹੈ ਤੇ ਉਸ ਦੇ ਹੀ ਬਿੱਲ ਪਾਸ ਕੀਤੇ ਜਾਂਦੇ ਹਨ ਤੇ ਸਰਕਾਰੀ ਗਰਾਂਟ ਦਾ 10% ਕਮਿਸ਼ਨ ਸਟੋਰ ਵਾਲਾ ਕੱਟਦਾ ਹੈ ਤੇ ਮਰੀਜਾਂ ਦੇ ਅੱਧੇ ਪੈਸੇ ਰਿਜਰਵ ਵਿੱਚ ਰੱਖੇ ਜਾਂਦੇ ਹਨ । ਇਸ ਸੰਬੰਧੀ ਜਿਲ•ੇ ਦੇ ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਨਾਲ ਗੱਲਬਾਤ ਕੀਤੀ ਗਈ ਤਾਂ ਉਨਾਂ ਵਿਸਵਾਸ ਦਿਵਾਇਆ ਕਿ ਜੋ ਵੀ ਇਸ ਵਿੱਚ ਦੋਸ਼ੀ ਪਾਇਆ ਜਾਵੇਗਾ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ । ਇੰਟਰ ਨੇਸ਼ਨਲ ਹਿਊਮਨਰਾਈਟਸ ਐਸੋਸੀਏਸ਼ਨ ਦੇ ਪੰਜਾਬ ਚੇਅਰਮੈਨ ਸ੍ਰੀ ਗਿਆਨ ਚੰਦ ਗੋਇਲ ਨੇ ਸਰਕਾਰ ਪਾਸੋਂ ਮੰਗ ਕੀਤੀ ਕਿ ਕੈਂਸਰ ਪੀੜਤਾਂ ਲਈ ਜਾਰੀ ਕੀਤੀ ਗਈ ਰਾਸ਼ੀ ਇਨਕੁਆਰੀ ਕਰਨ ਤੋਂ ਬਾਅਦ ਸਰਕਾਰ ਨੇ ਰਿਲੀਜ ਕੀਤੀ ਹੈ ਤੇ ਫਿਰ ਦੋ ਸਾਲ ਬੀਤਣ ਤੋਂ ਬਾਅਦ ਮਰੀਜਾਂ ਨੂੰ ਰਾਸ਼ੀ ਕਿਉਂ ਨਹੀਂ ਦਿੱਤੀ ਗਈ ਉਨਾਂ ਮੰਗ ਕੀਤੀ ਕਿ ਕੈਂਸਰ ਪੀੜਤਾਂ ਨੂੰ ਦਿੱਤੀ ਜਾਣ ਵਾਲੀ ਰਾਸ਼ੀ ਸਿੱਧੇ ਤੌਰ ਤੇ ਮਰੀਜਾਂ ਨੂੰ ਦਿੱਤੀ ਜਾਵੇ ਤੇ ਜੇ ਕਿਸੇ ਮਰੀਜ ਦੀ ਮੌਤ ਹੋ ਜਾਂਦੀ ਹੈ ਤਾਂ ਇਹ ਰਾਸ਼ੀ ਉਸ ਦੇ ਪਰਿਵਾਰ ਨੂੰ ਦਿੱਤੀ ਜਾਵੇ ਉਨਾਂ ਮੰਗ ਕੀਤੀ ਕਿ ਪੰਜਾਬ ਅੰਦਰ ਕੈਂਸਰ ਦੀ ਬਿਮਾਰੀ ਨੇ ਬਹੁਤ ਜਿਆਦਾ ਪੈਰ ਪਸਾਰ ਲਏ ਹਨ ਜੇਕਰ ਸਰਕਾਰ ਨੇ ਫੌਰਨ ਇਸ ਵੱਲ ਧਿਆਨ ਦਾ ਦਿੱਤਾ ਤੇ ਆਪਣੇ ਮੁਲਾਜਮਾਂ ਦੀਆਂ ਇਨਕੁਆਰੀਆਂ ਨਾ ਕਰਵਾਈਆਂ ਤਾਂ ਸਮਾਜ ਲਈ ਇਹ ਢਾਂਚਾਂ ਖਤਰ ਨਾਕ ਸਿੱਧ ਹੋਵੇਗਾ ।

Post a Comment