ਬੱਧਨੀ ਕਲਾਂ 1 ਦਸੰਬਰ ( ਚਮਕੌਰ ਲੋਪੋਂ ) ਸਥਾਨਿਕ ਕਸਬੇ ਦੇ ਨਾਲ ਲੱਗਦੇ ਇਤਿਹਾਸਕ ਪਿੰਡ ਲੋਪੋਂ ਵਿਖੇ ਜਿਲ•ਾਂ ਸਿਹਤ ਵਿਭਾਗ ਦੀਆਂ ਹਦਾਇਤਾ ਅਨੁਸਾਰ ਕੈਸਰ ਜਾਗਰਤਾ ਰੈਲੀ ਕੱਡੀ ਗਈ ਜਿਸ ਨੂੰ ਸਰਪੰਚ ਹਰਜੀਤ ਸਿੰਘ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਦੇ ਵਿਦਿਆਰਥੀ ਨੇ ਤੰਬਾਕੂ ਅਤੇ ਕੈਸਰ ਨੂੰ ਸੱਦਾ ਦੇ ਰਹੇ ਨਸ਼ਿਆ ਤੋ ਦੂਰ ਰਹਿਣ ਲਈ ਨਾਰੇ ਲਾਕੇ ਲੋਕਾ ਨੂੰ ਜਾਗਰੂਕ ਕੀਤਾ ਜਿਸ ਦੀ ਅਗਵਾਈ ਮੁੱਖ ਮੈਡੀਕਲ ਅਫਸਰ ਡਾਂ: ਕੰਵਲਪ੍ਰੀਤ ਸਿੰਘ ਨੇ ਕੀਤੀ ਅਤੇ ਸਵੇ ਲਈ ਡਿਉਟੀਆ ਵੀ ਲਾਈਆ ਇਸ ਸਮੇਂ ਹਰਬੰਸ ਕੌਰ,ਜਸਪ੍ਰੀਤ ਕੌਰ, ਰਮਨਜੀਤ ਸਿੰਘ ਮੇਲ ਵਰਕਰ, ਵਿਸ਼ਾਲੀ, ਅਮਨਦੀਪ ਕੌਰ, ਕਰਮਜੀਤ ਕੌਰ, ਪ੍ਰਵੀਨ ਕੌਰ, ਸਵਰਲਜੀਤ ਕੌਰ, ਗੁਰਮੀਤ ਕੌਰ, ਜਸਵੀਰ ਕੌਰ ਸਾਰੇ ਆਸ਼ਾ ਵਰਕਰ, ਸਰਬਜੀਤ ਕੌਰ ਫੈਸੀਲੀਟੇਟਰ, ਮੇਘ ਸਿੰਘ ਪ੍ਰਿੰਸੀਪਲ,ਦਲਬੀਰ ਸਿੰਘ, ਗੁਰਮੀਤ ਸਿੰਘ, ਕਮਲਜੀਤ ਕੌਰ, ਰਾਜਿੰਦਰ ਕੌਰ ਸਾਰੇ ਟੀਚਰਾਂ ਤੋਂ ਇਲਾਵਾ ਪਿੰਡ ਵਾਸੀ ਵੱਡੀ ਗਿਣਤੀ ਵਿੱਚ ਹਾਜਰ ਸਨ।
ਕੈਸ਼ਰ ਰੋਕੂ ਰੈਲੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਦੇ ਹੋਏ ਸਰਪੰਚ ਹਰਜੀਤ ਸਿੰਘ ਅਤੇ ਡਾਂ: ਕੰਵਲਪ੍ਰੀਤ ਸਿੰਘ। ਫੋਟੋ :- ਚਮਕੌਰ ਲੋਪੋਂ


Post a Comment