ਬੱਧਨੀ ਕਲਾਂ 1 ਦਸੰਬਰ ( ਚਮਕੌਰ ਲੋਪੋਂ ) ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 300 ਸਾਲਾ ਗੁਰਤਾਗੱਦੀ ਦਿਵਸ ਨੂੰ ਸਮਰਪਿਤ ਪਿੰਡ ਦੌਧਰ ਵਿਖੇ ਤਿੰਨ ਰੋਜ਼ਾ ਧਾਰਮਿਕ ਸਮਾਗਮਾਂ ਦਾ ਆਯੋਜਨ ਅੱਜ ਸੰਤ ਬਾਬਾ ਗੁਰਦੇਵ ਸਿੰਘ ਦੌਧਰ ਵਾਲਿਆਂ ਦੀ ਰਹਿਨੁਮਾਈ ਹੇਠ ਵੱਡਾ ਡੇਰਾ ਦੌਧਰ ਦੇ ਹਜ਼ੂਰੀ ਰਾਗੀ ਭਾਈ ਬਲਦੇਵ ਸਿੰਘ ਵੱਲੋਂ ਕੀਤੇ ਰਸਭਿੰਨੇ ਕੀਰਤਨ ਨਾਲ ਹੋਇਆ। ਉਪਰੰਤ ਬਾਬਾ ਗੁਰਮੇਲ ਸਿੰਘ ਹਜ਼ੂਰੀ ਰਾਗੀ ਨਾਨਕਸਰ, ਬਾਬਾ ਰਵਿੰਦਰ ਸਿੰਘ ਬਰਵਾਲੇ ਵਾਲਿਆਂ ਨੇ ਆਪਣੇ ਪ੍ਰਵਚਨਾਂ ਦੌਰਾਨ ਸੰਤ ਸਮਾਗਮਾਂ ਦੀ ਮਹਾਨਤਾ ਬਾਰੇ ਕਿਹਾ ਕਿ ਸਭ ਤੋਂ ਵੱਧ ਦੁਰਲਭ ਸੰਤਾਂ ਦਾ ਸੰਗ ਹੈ ਅਤੇ ਮਨੁੱਖ ਨੂੰ ਦੁਨਿਆਵੀ ਕੰਮਾਂ ਕਾਰਾਂ ਦੇ ਨਾਲ-ਨਾਲ ਧਾਰਮਿਕ ਸਮਾਗਮਾਂ ’ਚ ਹਾਜ਼ਰੀ ਲਗਵਾਕੇ, ਸੰਤਾਂ ਦੇ ਪ੍ਰਵਚਨਾਂ ਨਾਲ ਜ਼ਿੰਦਗੀ ਨੂੰ ਸਫਲਾ ਕਰਨਾ ਚਾਹੀਦਾ ਹੈ। ਸਮਾਗਮਾਂ ਦੇ ਮੁੱਖ ਪ੍ਰਬੰਧਕ ਬਾਬਾ ਗੁਰਦੇਵ ਸਿੰਘ ਦੌਧਰ ਵਾਲਿਆਂ ਨੇ ਸੰਤਾਂ ਮਹਾਂਪੁਰਸ਼ਾਂ ਦੀ ਸੰਗਤ ਜਿੱਥੇ ਜੀਵ ਦਾ ਪਾਰ-ਉਤਾਰਾ ਕਰਦੀ ਹੈ, ਉਥੇ ਮਨੁੱਖ ਨੂੰ ਨਿਮਰਤਾ ਵਾਲੇ ਪਾਸੇ ਪ੍ਰੇਰਿਤ ਕਰਦੀ ਹੈ। ਉਨ•ਾਂ ਕਿਹਾ ਕਿ ਮਨੁੱਖ ਨੂੰ ਦੇਹਧਾਰੀ ਗੁਰੂਆਂ ਦਾ ਸਾਥ ਛੱਡਕੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ• ਲੱਗਣਾ ਚਾਹੀਦਾ ਹੈ। ਇਸ ਮੌਕੇ ਸੰਤ ਬਾਬਾ ਅਮਰੀਕ ਸਿੰਘ ਪੰਜ ਭੈਣੀਆਂ ਵਾਲੇ, ਭਾਈ ਗੁਰਬਿੰਦਰ ਸਿੰਘ ਖਾਲਸਾ ਜਗਰਾਓਂ, ਭਾਈ ਰਾਜਵੰਤ ਸਿੰਘ ਬੰਡਾਲੇ ਵਾਲੇ, ਬਾਬਾ ਹਰਚੰਦ ਸਿੰਘ ਝੋਰੜਾਂ ਬਾਬੇ ਕੇ, ਭਾਈ ਗੁਰਦੀਪ ਸਿੰਘ, ਬਾਬਾ ਕੁੰਢਾ ਸਿੰਘ ਦੌਧਰ, ਸਤਪਾਲ ਸਿੰਘ, ਬਿੱਲਾ ਸਿੰਘ, ਸੁੱਖਾ ਸਿੰਘ, ਅਸ਼ਵਨੀ ਕੁਮਾਰ, ਬਲਦੇਵ ਸਿੰਘ, ਰਾਜਵਿੰਦਰ ਸਿੰਘ ਰਾਜਾ ਆਦਿ ਤੋਂ ਇਲਾਵਾ ਵੱਡੀ ਤਾਦਾਦ ’ਚ ਸੰਗਤਾਂ ਹਾਜ਼ਰ ਸਨ।
-ਦੌਧਰ ਵਿਖੇ ਤਿੰਨ ਦਿਨਾਂ ਧਾਰਮਿਕ ਸਮਾਗਮ ਦੇ ਪਹਿਲੇ ਦਿਨ ਸੰਗਤਾਂ ਨੂੰ ਪ੍ਰਵਚਨਾਂ ਨਾਲ ਨਿਹਾਲ ਕਰਦੇ ਹੋਏ ਮਹਾਂਪੁਰਸ਼।
ਫੋਟੋ:- ਚਮਕੌਰ ਲੋਪੋਂ

Post a Comment