ਸ਼੍ਰੀ ਬਾਲਾ ਜੀ ਦਲ ਭਜਨ ਮੰਡਲੀ ਜਲੰਧਰ ਦੇ ਭਜਨਾਂ ‘ਤੇ ਝੂਮੇ ਸ਼ਰਧਾਂਲੂ
ਸ਼ਾਹਕੋਟ, 4 ਦਸੰਬਰ (ਸਚਦੇਵਾ) ਮਹਾਂਵੀਰ ਮੰਦਰ ਸ਼ਾਹਕੋਟ ਵਿਖੇ ਹਰ ਸਾਲ ਦੀ ਤਰ•ਾਂ ਇਸ ਸਾਲ ਵੀ ਮਹਾਂਵੀਰ ਜੈਯੰਤੀ ਬੜੀ ਹੀ ਸ਼ਰਧਾਂ ਅਤੇ ਧੂਮ-ਧਾਮ ਨਾਲ ਮਨਾਈ ਗਈ । ਇਸ ਮੌਕੇ ਮੰਦਰ ਵਿਖੇ ਭਵਨ ਨੂੰ ਬਹੁਤ ਹੀ ਸੁੰਦਰ ਢੰਗ ਨਾਲ ਸਜਾਇਆ ਗਿਆ ਅਤੇ ਮੰਦਰ ‘ਚ ਦੀਪਮਾਲਾ ਕੀਤੀ ਗਈ । ਰਾਤ ਸਮੇਂ ਮੰਦਰ ਵਿਖੇ ਸ਼੍ਰੀ ਬਾਲਾ ਜੀ ਦਲ ਭਜਨ ਮੰਡਲੀ ਜਲੰਧਰ ਵਾਲਿਆ ਨੇ ਭਜਨ ਗਾਇਨ ਰਾਹੀ ਸੰਗਤਾਂ ਨੂੰ ਨਿਹਾਲ ਕੀਤਾ । ਦੇਰ ਰਾਤ ਤੱਕ ਚੱਲੇ ਇਸ ਸਮਾਗਮ ‘ਚ ਵੱਡੀ ਗਿਣਤੀ ‘ਚ ਸੰਗਤਾਂ ਨੇ ਹਾਜ਼ਰੀ ਲਗਵਾਈ ਅਤੇ ਭਜਨਾਂ ਨੇ ਝੂਮ ਉੱਠੇ । ਇਸ ਮੌਕੇ ਹੋਰਨਾਂ ਤੋਂ ਇਲਾਵਾ ਮਹਾਂਵੀਰ ਦਲ ਦੇ ਪ੍ਰਧਾਨ ਤਾਰਾ ਚੰਦ ਸਾਬਕਾ ਐਮ.ਸੀ, ਭਾਜਪਾ ਦੇ ਸਟੇਟ ਕਮੇਟੀ ਮੈਂਬਰ ਤਰਸੇਮ ਮਿੱਤਲ ਪ੍ਰਧਾਨ ਨਗਰ ਪੰਚਾਇਤ ਸ਼ਾਹਕੋਟ, ਸੀਨੀਅਰ ਮੀਤ ਪ੍ਰਧਾਨ ਚਰਨਦਾਸ ਗਾਬਾ, ਸੁਰਿੰਦਰ ਮੋਹਣ ਮਲਹੌਤਰਾ, ਸੀਤਾ ਰਾਮ ਮਹਿਤਾ, ਵਿਸ਼ਾਲ ਗੋਇਲ ਜਿਲ•ਾਂ ਸਕੱਤਰ ਬੀ.ਜੇ.ਪੀ, ਅੰਮ੍ਰਿਤ ਲਾਲ ਕਾਕਾ, ਸੁਭਾਸ਼ ਸੋਬਤੀ, ਅਸ਼ਵਨੀ ਜਿੰਦਲ, ਜੋਨੀ ਪੁਰੀ, ਮਾਸਟਰ ਰਕੇਸ਼ ਅਰੋੜਾ, ਸੁਨੀਲ ਓਪਲ, ਵਿਪਨ ਪੁਰੀ, ਮਾਸਟਰ ਰਮਨ ਗੁਪਤਾ, ਮਾਸਟਰ ਕੁਲਦੀਪ ਕੁਮਾਰ ਸਚਦੇਵਾ, ਦੀਪਕ ਅਰੋੜਾ, ਰੌਸ਼ਨ ਲਾਲ ਗੋਇਲ, ਮਾਸਟਰ ਰਕੇਸ਼ ਕੁਮਾਰ ਖਹਿਰਾ, ਕਪਿਲ ਅਰੋੜਾ, ਅਜਨ ਸਿੰਗਲਾ, ਐਡਵੋਕੇਟ ਅਸ਼ੋਕ ਮਿੱਤਲ, ਮਹਿੰਦਰਪਾਲ ਜੈਨ, ਹਰਪਾਲ ਮੈਸਨ, ਧਰਮਪਾਲ ਗੁਪਤਾ, ਸਤੀਸ਼ ਕੁਮਾਰ ਜੇ.ਈ, ਦਾਣਾ ਮੰਡੀ ਕਮੇਟੀ ਦੇ ਪ੍ਰਧਾਨ ਕਮਲੇਸ਼ ਮਿੱਤਲ, ਰਵੀ ਮਿੱਤਲ, ਅਮੀਤ ਮਹਿਤਾ, ਲਵਲੀ ਅਰੋੜਾ ਆਦਿ ਹਾਜ਼ਰ ਸਨ ।
ਸ਼ਾਹਕੋਟ ਵਿਖੇ ਮਹਾਂਵੀਰ ਮੰਦਰ ‘ਚ ਮਹਾਂਵੀਰ ਜੈਯੰਤੀ ਮੌਕੇ ਕਰਵਾਏ ਗਏ ਸਮਾਗਮ ‘ਚ ਭਜਨ ਗਾਇਨ ਕਰਦੀ ਸ਼੍ਰੀ ਬਾਲਾ ਜੀ ਭਜਨ ਮੰਡਲੀ । ਨਾਲ ਭਜਨਾਂ ‘ਤੇ ਝੂਮਦੇ ਸ਼ਰਧਾਲੂ ਅਤੇ ਮੰਦਰ ‘ਚ ਸਜਾਇਆ ਗਿਆ ਸੁੰਦਰ ਭਵਨ ।


Post a Comment