ਸ਼ਾਹਕੋਟ/ਮਲਸੀਆਂ, 4 ਦਸੰਬਰ (ਸਚਦੇਵਾ) ਯੂ.ਪੀ.ਏ-2 ਦੀ ਕੇਂਦਰ ਸਰਕਾਰ ਵੱਲੋਂ ਲਾਗੂ ਉਦਾਰਵਾਦੀ ਨੀਤੀਆਂ ਕਾਰਣ ਲੱਕ ਤੋੜ ਮਹਿੰਗਾਈ, ਰੈਗੂਲਰ ਭਰਤੀ ‘ਤੇ ਰੋਕ/ਠੇਕਾ ਪ੍ਰਣਾਲੀ ਲਾਗੂ ਕਰਨ, ਜੰਤਕ ਅਦਾਰਿਆ ਦੇ ਅਪਨਵੇਸ਼/ ਨਿੱਜੀਕਰਨ, ਜੀ.ਪੀ.ਫੰਡ ‘ਤੇ ਵਿਆਜ ਦਰ ‘ਚ ਕਟੌਤੀ, ਕੰਟਰੀਬਿਊਟਰੀ ਪੈਨਸ਼ਨ ਸਕੀਮ ਸੰਬੰਧੀ ਕਾਨੂੰਨ ਬਣਾਉਣ ਦੀਆਂ ਤਿਆਰੀਆਂ ਆਦਿ ਵਿਰੁੱਧ ਦੇਸ਼ ਦੀਆਂ ਸਾਰੀਆਂ ਕੇਂਦਰੀ ਟਰੇਡ ਯੂਨੀਅਨਾਂ ਅਤੇ ਮੁਲਾਜ਼ਮ ਫੈਡਰੇਸ਼ਨਾਂ ਵੱਲੋਂ ਦੇਸ਼ ਵਿਆਪੀ ਘੋਲ ਦੀ ਤਿਆਰੀ ਲਈ 16 ਦਸੰਬਰ ਨੂੰ ਟਾਊਨ ਹਾਲ ਫਿਲੌਰ (ਜਲੰਧਰ) ਵਿਖੇ ਕਨਵੈਨਸ਼ਨ ਕੀਤੀ ਜਾ ਰਹੀ ਹੈ । ਇਸ ਸੰਬੰਧੀ ਜਾਣਕਾਰੀ ਦਿੰਦਿਆ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਸੀਤਲ ਸਿੰਘ ਚਾਹਲ, ਜਿਲ•ਾਂ ਪ੍ਰਧਾਨ ਸੁਰਿੰਦਰ ਪੁਆਰੀ, ਸਟੇਟ ਕਮੇਟੀ ਮੈਂਬਰ ਬਲਕਾਰ ਸਿੰਘ ਸ਼ਾਹਕੋਟ, ਅਮਰਜੀਤ ਸਿੰਘ ਮਹਿਮੀ, ਸੁਰਿੰਦਰ ਕੁਮਾਰ ਵਿੱਗ, ਲਖਬੀਰ ਸਿੰਘ ਝੀਤਾ, ਵਿਜੇ ਕੁਮਾਰ ਵਿੱਗ ਆਦਿ ਨੇ ਦੱਸਿਆ ਕਿ ਮੁਲਾਜ਼ਮਾਂ ਦੀਆਂ ਭਖਦੀਆਂ ਮੰਗਾਂ ਨੂੰ ਲੈ ਕੇ ਇਸ ਕਨਵੈਨਸ਼ਨ ‘ਚ ਦੇਸ਼ ਦੇ 8 ਰਾਜਾਂ ਦੇ ਕਰਮਚਾਰੀ ਸ਼ਮੂਲੀਅਤ ਕਰਨਗੇ । ਕਨਵੈਨਸ਼ਨ ‘ਚ ਬਾਦਲ ਸਰਕਾਰ ਵੱਲੋਂ ਤੇਜ਼ ਕੀਤੀਆਂ ਮੁਲਾਜ਼ਮ ਦੋਖੀ ਨੀਤੀਆਂ ਅਧੀਨ ਕੀਤੇ ਮੁਲਾਜ਼ਮ ਦੋਖੀ ਫੈਸਲੇ ਰੱਦ ਕਰਵਾਉਣ ਅਤੇ ਭਖਦੀਆਂ ਮੰਗਾਂ ਦੀ ਪ੍ਰਾਪਤੀ ਲਈ ਸੰਘਰਸ਼ ਦਾ ਬਿਗਲ ਵਜਾਇਆ ਜਾਵੇਗਾ ਤਾਂ ਜੋ ਮੁਲਾਜ਼ਮਾਂ ਨੂੰ ਉਨ•ਾਂ ਦੇ ਬਣਦੇ ਹੱਕ ਦਵਾਏ ਜਾ ਸਕਣ । ਉਨ•ਾਂ ਸਮੂਹ ਮੁਲਾਜ਼ਮ ਵਰਗ ਨੂੰ ਅਪੀਲ ਕੀਤੀ ਕਿ ਉਹ ਆਪਣੇ ਬਣਦੇ ਹੱਕਾਂ ਦੀ ਪ੍ਰਾਪਤੀ ਲਈ ਅੱਗੇ ਆਉਣ ਅਤੇ ਕਨਵੈਨਸ਼ਨ ‘ਚ ਵੱਧ ਚੜ• ਕੇ ਸ਼ਮੂਲੀਅਤ ਕਰਨ ।

Post a Comment