* ਦਿਲੀ ਗੈਂਗ ਰੇਪ ਮਾਮਲੇ’ਚ ਹਰ ਜਿਲ ’ਚ ਜਿਲਾ ਪ੍ਰਸ਼ਾਸ਼ਨ ਰਾਹੀ ਭੇਜਣਗੇ ਮੰਗ ਪਤਰ
ਲੁਧਿਆਣਾ, 23 ਦਸੰਬਰ (ਸਤਪਾਲ ਸੋਨ ) ਅੰਨਾ ਹਜਾਰੇ ਅੰਦੋਲਨ ਵਿੱਚ ਸਰਗਰਮ ਰੋਲ ਅਦਾ ਕਰਨ ਵਾਲੇ ਇੰਡੀਆ ਅਗੇਂਸਟ ਕਰਪਸ਼ਨ ਦੀ ਪੰਜਾਬ ਇਕਾਈ ਨੇ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਤੋਂ ਨਾਤਾ ਤੋੜਦੇ ਹੋਏ ਮੁੜ ਪੰਜਾਬ ਵਿੱਚ ਇੰਡੀਆ ਅਗੇਂਸਟ ਕਰਪਸ਼ਨ ਨੂੰ ਜਿੰਦਾ ਕਰ ਦਿੱਤਾ । ਇੰਡੀਆ ਅਗੇਂਸਟ ਕਰਪਸ਼ਨ ਦੀ ਪੰਜਾਬ ਇਕਾਈ ਦੇ ਬੁਲਾਰੇ ਕੁੰਵਰ ਰੰਜਨ ਸਿੰਘ ਨੇ ਦੱਸਿਆ ਕਿ ਨਵੀ ਗਠਿਤ ਕੀਤੀ ਇਕਾਈ ਦੀ ਕੋਰ ਕਮੇਟੀ ਵਿੱਚ ਗੁਰਵੰਤ ਸਿੰਘ, ਕੁੰਵਰ ਰੰਜਨ ਸਿੰਘ, ਗਿਆਨ ਸਿੰਘ ਮਨਕੂ, ਰਾਜੇਸ਼ ਗਾਂਧੀ, ਸੰਜੈ ਸ਼ਰਮਾ (ਲੁਧਿਆਣਾ), ਡਾ. ਇੰਦਰਜੀਤ ਭੱਲਾ ਅਤੇ ਗੁਲਸ਼ਨ ਕੁਮਾਰ (ਜਲੰਧਰ), ਨਵੀਨ ਦਰਦੀ (ਰੋਪੜ), ਮਹਿੰਦਰ ਸਿੰਘ (ਅਨੰਦਪੁਰ ਸਾਹਿਬ), ਸੰਦੀਪ ਸੈਣੀ ਅਤੇ ਅਜੈ ਭੱਲਾ (ਹੁਸ਼ਿਆਰਪੁਰ), ਬੀ.ਐਸ. ਛੇਛੀ ਅਤੇ ਗੁਰਦਿਆਲ ਸਿੰਘ ਅਰੋੜਾ (ਪਟਿਆਲਾ) ਨੂੰ ਸ਼ਾਮਲ ਕਰਕੇ ਪੂਰੇ ਪੰਜਾਬ ਵਿੱਚ ਕੋਰ ਕਮੇਟੀ ਦੇ ਮੈਂਬਰਾਂ ਦੀ ਨਿਯੁਕਤੀ ਕਰਨ ਦੇ ਇਨ•ਾਂ ਨੂੰ ਅਧਿਕਾਰ ਦਿੱਤੇ ਗਏ ਹਨ। ਇਸ ਤੋਂ ਪਹਿਲਾਂ ਕੋਰ ਕਮੇਟੀ ਦੇ ਮੈਂਬਰਾਂ ਨੇ ਮਤੇ ਪਾਸ ਕਰਕੇ ਦਿੱਲੀ ਵਿਖੇ ਚਲਦੀ ਬੱਸ ਵਿੱਚ ਇਕ ਲੜਕੀ ਨਾਲ ਗੈਂਗਰੈਪ ਦੀ ਨਿਖੇਧੀ ਕੀਤੀ ਅਤੇ ਸੋਮਵਾਰ ਨੂੰ ਪੰਜਾਬ ਦੇ ਸਾਰੇ ਜਿਲਾ ਦਫਤਰਾਂ ਤੇ ਰੋਸ ਵਿਖਾਵਾ ਕਰਕੇ ਰਾਸ਼ਟਰਪਤੀ ਦੇ ਨਾਂ ਮੰਗ ਪੱਤਰ ਸੌਂਪਣ ਦਾ ਐਲਾਨ ਕੀਤਾ। ਦੂਸਰੇ ਮਤੇ ਵਿੱਚ ਪੰਜਾਬ ਦੇ ਸੰਗਠਨ ਨੂੰ ਸੁਚਾਰੂ ਤੋਰ ਤੇ ਚਲਾਉਣ ਲਈ ਰੂਪਰੇਖਾ ਪਾਸ ਕੀਤਾ ਗਿਆ। ਤੀਜੇ ਮਤੇ ਵਿੱਚ ਅੰਨਾ ਹਜਾਰੇ ਨਾਲ ਵਿਚਾਰ-ਵਟਾਂਦਰਾ ਕਰਕੇ ਪੰਜਾਬ ਵਿੱਚ ਅੰਦੋਲਨ ਨੂੰ ਚਲਾਉਣ ਅਤੇ ਸੰਗਠਨ ਨੂੰ ਚਲਾਉਣ ਦੀ ਰੂਪਰੇਖਾ ਵੀ ਤਿਆਰ ਕੀਤੀ ਗਈ।

Post a Comment