ਰਾਤ ਸਮੇ ਸਹੇਲੀ ਨੂੰ ਮਿਲਣ ਗਿਆ ਲੱਤ ਤੁੜਵਾ ਬੈਠਾ ਤੇ ਪਿੰਡ ਵਾਸੀਆਂ ਨੇ ਕੁਟਾਪਾ ਚਾੜਿ•ਆ
ਭਦੌੜ 23 ਦਸੰਬਰ (ਸਾਹਿਬ ਸੰਧੂ) ਦਿਨ ਵ ਦਿਨ ਅਤੇ ਰਾਤ ਸਮੇ ਵਧ ਰਹੀ ਸੰਘਣੀ ਧੁੰਦ ਨੇ ਮਾੜੇ ਅਨਸਰ ਚੋਰਾਂ ਅਤੇ ਆਸ਼ਕਾਂ ਦੇ ਹੋਂਸਲੇ ਏਨੇ ਬੁ¦ਦ ਕਰ ਦਿੱਤੇ ਹਨ ਕਿ ਇਹ ਬੇਖੌਫ ਆਪਣੇ ਕੰਮਾਂ ਨੂੰ ਅੰਜਾਮ ਦੇ ਰਹੇ ਹਨ ਤੇ ਪੁਲਿਸ ਇਹਨਾਂ ਨੂੰ ਫੜ•ਨ ਵਿੱਚ ਨਕਾਮ ਰਹੀ ਹੈ। ਪਿਛਲੇ ਸਾਲ ਵੀ ਸੰਘਣੀ ਧੁੰਦ ਦਾ ਫਾਇਦਾ ਉਠਾ ਕੇ ਚੋਰਾਂ ਨੇ ਇੱਕੋ ਰਾਤ ਪੰਜ ਦੁਕਾਨਾਂ ਵਿੱਚ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀ ਤੇ ਪੁਲਸ ਉਕਤ ਚੋਰੀਆਂ ਦੇ ਸਬੰਧ ਵਿੱਚ ਕਿਸੇ ਚੋਰ ਨੂੰ ਤਾਂ ਕੀ ਕਿਸੇ ਆਮ ਸਾਇਕਲ ਚੋਰ ਨੂੰ ਵੀ ਕਾਬੂ ਕਰਨ ਵਿੱਚ ਅਸ਼ਫਲ ਰਹੀ ਹੈ। ਦੂਸਰਾ ਇਹਨਾਂ ਧੁੰਦਾਂ ਦਾ ਫਾਇਦਾ ਉਠਾ ਕੇ ਬਹੁ ਤਦਾਤ ਵਿੱਚ ਪ੍ਰੇਮੀ ਜੌੜੇ ਰਾਤ ਸਮੇ ਸੰਘਣੀ ਧੁੰਦ ਦਾ ਸਾਥ ਪਾ ਪਿਆਰ ਦੀਆਂ ਪੀਘਾਂ ਨੂੰ ਹੁਲਾਰਾ ਦੇ ਸਭ ਹੱਦਾਂ ਬੰਨੇ ਤੋੜ ਰਹੇ ਹਨ ਤੇ ਪੁਲਿਸ ਵੱਲੋਂ ਕਾਬੂ ਕੀਤੇ ਕਈ ਭੂੰਡ ਆਸ਼ਕਾਂ ਨੂੰ ਚਿਤਾਵਨੀ ਦੇਕੇ ਛੱਡ ਦਿੱਤਾ ਜਾਂਦਾ ਹੈ। ਇਸ ਤਰਾਂ ਹੀ ਬੀਤੀ ਰਾਤ ਭਦੌੜ ਲਾਗਲੇ ਪਿੰਡ ਦਾ ਇੱਕ ਨੌਜਵਾਨ ਧੁੰਦ ਦਾ ਸਹਾਰਾ ਲੈ ਰਾਤ ਸਮੇ ਜਦ ਭਦੌੜ ਵਿਖੇ ਆਪਣੀ ਗਰਲਫਰੈਂਡ ਨੂੰ ਮਿਲਣ ਆਇਆ ਕੰਧ ਟਪਦਾ ਆਪਣੀ ਲੱਤ ਤੁੜਵਾ ਬੈਠਿਆ ਤੇ ਖੜ•ਾਕ ਸੁਣਦਿਆਂ ਹੀ ਉਕਤ ਲੜਕੀ ਦੇ ਘਰ ਵਾਲਿਆ ਨੇ ਉਸ ਨੂੰ ਲੱਭ ਚੰਗਾ ਕੁਟਾਪਾ ਚਾੜਿ•ਆ ਤੇ ਜਖ਼ਮੀ ਹਾਲਤ ਵਿੱਚ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤਾ ਤੇ ਜਿਸ ਨੂੰ ਬਰਨਾਲਾ ਦੇ ਇੱਕ ਪ੍ਰਾਇਵੇਟ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਜ਼ਿਕਰਯੌਗ ਕਿ ਰਾਤ ਸਮੇ ਪੁਲਿਸ ਦੀ ਗਸ਼ਤ ਘੱਟ ਹੋਣ ਕਾਰਨ ਇਹ ਮਾੜੇ ਅਨਸਰ ਇਹਨਾਂ ਕੰਮਾਂ ਨੂੰ ਅੰਜਾਮ ਦੇ ਰਹੇ ਹਨ।


Post a Comment