ਕੋਟਕਪੂਰਾ/ ਚੇਅਰਮੈਨ ਸ਼੍ਰੀ ਨਰਿੰਦਰ ਕੁਮਾਰ ਬਾਂਸਲ ਐਡਵੋਕੇਟ ਅਤੇ ਪ੍ਰਿੰਸੀਪਲ ਸ਼੍ਰੀਮਤੀ ਸੁਨੀਤਾ ਮਹਿਤਾ ਸਦਾ ਰਾਮ ਬਾਂਸਲ ਮੈਮੋਰੀਅਲ ਸੀਨੀ: ਸੈਕੰ: ਸਕੂਲ ਕੋਟਕਪੂਰਾ ਵੱਲੋ ਦਰਸਾਏ ਮਾਰਗ ਮਾਨਵਤਾ ਦੀ ਸੇਵਾ ਪ੍ਰਤੀ ਦਿੱਤੀ ਪ੍ਰੇਰਣਾ ਸਦਕਾ ਕਾਮਰਸ ਲੈਕਚਰਾਰ ਨਰਿੰਦਰ ਮੈਂਗੀ, ਹਨੁਮੰਤ ਰਾਏ ਬਾਂਸਲ, ਡੀ.ਪੀ.ੲਂੀ. ਸਰਬਜੀਤ ਕੌਰ ਅਤੇ ਲਾਇਬ੍ਰੇਰੀਅਨ ਨੀਨਾ ਸ਼ਰਮਾ ਦੀ ਅਗਵਾਈ ਵਿਚ ਸਕੂਲ ਦੇ 11ਵੀਂ ਅਤੇ 12ਵੀਂ ਕਾਮਰਸ ਦੇ ਵਿਦਿਆਰਥੀਆਂ ਨੇ ਆਪਣੇ ਰੋਜ਼ਾਨਾ ਜੇਬ ਖਰਚ ਦੀ ਬਚਤ ਚੋਂ ਬਾਬਾ ਫਰੀਦ ਕੁਸ਼ਟ ਆਸ਼ਰਮ, ਫਰੀਦਕੋਟ ਵਿਖੇ ਜਾ ਕੇ ਕੁਸ਼ਟ ਰੋਗੀਆਂ ਨੂੰ ਕੰਬਲ ਭੇਂਟ ਕੀਤੇ । ਇਸ ਕਾਰਜ ਵਿਚ ਅਧਿਆਪਕਾਂ ਤੋਂ ਇਲਾਵਾ ਕਾਫੀ ਹੋਰ ਵਿਦਿਆਰਥੀਆਂ ਨੇ ਵੀ ਦਾਨ ਦੇ ਰੂਪ ਵਿਚ ਸਹਿਯੋਗ ਦਿੱਤਾ । ਪੱਤਰਕਾਰ ਨਾਲ ਗੱਲਬਾਤੇ ਕਰਦੇ ਪ੍ਰਿੰਸੀਪਲ ਸ਼੍ਰੀਮਤੀ ਸੁਨੀਤਾ ਮਹਿਤਾ ਨੇ ਕਿਹਾ ਕਿ ਲੋੜਵੰਦਾਂ ਅਤੇ ਕਮਜੋਰ ਵਰਗ ਦੀ ਸਹਾਇਤਾ ਕਰਨ ਨਾਲ ਮਾਨਵਤਾ ਪ੍ਰਤੀ ਸੇਵਾਵਾ ਹੀ ਸਭ ਤੋਂ ਵੱਡੀ ਖੁਸ਼ੀ ਹੈ। ਉਨ•ਾਂ ਨੇ ਕਿਹਾ ਅਜਿਹਾ ਕਰਨ ਨਾਲ ਵਿਦਿਆਰਥੀਆ ਦੀ ਸੋਚ ਬਦਲੇ ਉਸਾਰੂ ਸੋਚ ਜਨਮ ਲੈਂਦੀ ਹੈ। ਉਨ•ਾਂ ਨੇ ਕਿਹਾ ਕਿ ਨਵੇ ਅਤੇ ਉਸਾਰੂ ਸਮਾਜ ਅਤੈ ਬੁਰਾਈਆ ਤੋ ਰਹਿਤ ਇਕ ਚੰਗੇ ਸਮਾਜ ਦਾ ਨਿਰਮਾਣ ਕੀਤਾ ਜਾ ਸਕਦਾ ਹੈ । ਇਹ ਕਾਰਨ ਹੈ ਕਿ ਅਜਿਹੇ ਸਮਾਜਿਕ ਕੰਮਾਂ ਵਿਚ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਭਾਗ ਲੈਣਾ ਚਾਹੀਦਾ ਹੈ ।
Post a Comment