ਲੁਧਿਆਣਾ 26 ਦਸੰਬਰ ( ਸਤਪਾਲ ਸੋਨ ) ਪੰਜਾਬ ਵਿ¤ਚ ਕਾਨੂੰਨ ਦੀ ਥਾਂ ਯੂਥ ਅਕਾਲੀ ਦਲ ਦੀ ਵਿਕਰਮ ਸੈਨਾ ਦਾ ਗੁੰਡਾਰਾਜ ਕਾਇਮ ਹੈ। ਸਰਕਾਰੀ ਗੁੰਡਿਆਂ ਦੀ ਫੌਜ ਨੂੰ ਖਾਕੀ ਵਰਦੀ ਤੇ ਉਸ ਤੇ ਲ¤ਗੇ ਸਟਾਰਾਂ ਦਾ ਤ¤ਕ ਦਾ ਖੋਫ ਨਹੀਂ ਰਿਹਾ। ਜਿਸਦੇ ਚਲਦੇ ਪੁਲਿਸ ਅਧਿਕਾਰੀ ਤੇ ਕਰਮਚਾਰੀ ਵੀ ਖੋਫਜਦਾ ਹਨ। ਸਾਡੀਆਂ ਧੀਆਂ-ਭੈਣਾਂ ਦਾ ਚਿ¤ਟੇ ਦਿਨੀਂ ਘਰੋਂ ਨਿਕਲਣਾ ਮੁਸ਼ਕਲ ਹੋ ਗਿਆ ਹੈ। ਪੰਜਾਬ ਵਿ¤ਚ ਵਸਦੇ ਬ¤ਚੇ,ਬੁ¤ਢੇ,ਜਵਾਨ,ਬਜੁਰਗ ਇਸ ਗੁੰਡਾ ਫੋਜ ਦੀ ਗੁੰਡਾਗਰਦੀ ਤੋਂ ਖੋਫਜਦਾ ਹਨ। ਜਨਤਾ ਨੂੰ ਖੋਫਜਦਾ ਕਰਕੇ ਹਰ ਲਾਹੇਵੰਦ ਧੰਦੇ ਨੂੰ ਅਪਣੇ ਕਬਜੇ ਵਿ¤ਚ ਕਰਨ ਦੀ ਮੰਸ਼ਾ ਰ¤ਖਣ ਵਾਲੇ ਇਹ ਗੁੰਡਾ ਅਨਸਰ ਹੁਣ ਜਨਤਾ ਦੀ ਰਾ¤ਖੀ ਲਈ ਤੈਨਾਤ ਕੀਤੇ ਗਏ ਖਾਕੀ ਵਰਦੀ ਧਾਰੀਆਂ ਤੋਂ ਵੀ ਨਹੀਂ ਡਰਦੇ। ਹੁਣ ਜਦੋਂ ਪੰਜਾਬ ਵਿ¤ਚ ਹਾਲਾਤ ਸੂਬਾ ਸਰਕਾਰ ਦੇ ਹ¤ਥ ਵਸ ਨਹੀਂ ਤਾਂ ਕੇਂਦਰ ਸਰਕਾਰ ਨੂੰ ਪੰਜਾਬ ਵਿ¤ਚ ਕਾਨੂੰਨ ਦਾ ਰਾਜ ਕਾਇਮ ਕਰਨ ਲਈ ਰਾਸ਼ਟਰਪਤੀ ਰਾਜ ਲਾਗੂ ਕਰ ਦੇਣਾ ਚਾਹੀਦਾ ਹੈ। ਉ¤ਕਤ ਬਿਆਨ ਬਹੁਜਨ ਸਮਾਜ ਪਾਰਟੀ ਮਿਸ਼ਨਰੀ ਵਰਕਰਾਂ ਦੇ ਸੀਨੀਅਰ ਆਗੂ ਰਮਨਜੀਤ ਲਾਲੀ ਨੇ ਬਸਤੀ ਜੋਧੇਵਾਲ ਵਿ¤ਖੇ ਵਰਕਰਾਂ ਦੇ ਵਿਸ਼ੇਸ਼ ਇ¤ਕਠ ਨੂੰ ਸੰਬੋਧਨ ਕਰਦੇ ਹੋਏ ਦਿ¤ਤਾ। ਲਾਲੀ ਨੇ ਸੋਮਵਾਰ ਦੀ ਰਾਤ ਪੰਜਾਬ ਪੁਲਿਸ ਦੇ ਏਆਈਜੀ ਐਸ ਐਸ ਮੰਡ ਤੇ ਇ¤ਕ ਅਕਾਲੀ ਆਗੂ ਵਲੋਂ ਕੀਤੇ ਜਾਨਲੇਵਾ ਹਮਲੇ ਦੀ ਨਿਖੇਧੀ ਕਰਦੇ ਹੋਏ ਕਿਹਾ ਕਿ ਪੰਜਾਬ ਵਿ¤ਚ ਰਾਜ ਨਹੀਂ ਸੇਵਾ ਦਾ ਨਾਅਰਾ ਦੇਣ ਵਾਲੇ ਰਾਜ ਦੇ ਮੁ¤ਖਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁ¤ਖਮੰਤਰੀ ਸੁਖਬੀਰ ਸਿੰਘ ਬਾਦਲ ਯੂਥ ਅਕਾਲੀ ਦੀ ਗੁੰਡਾ ਫੋਜ ਵਲੋਂ ਕੀਤੀ ਹਰ ਘਿਨੋਣੀ ਹਰਕਤ ਤੋਂ ਬਾਅਦ ਸੰਬਧਤ ਗੁੰਡੇ ਨੂੰ ਅਪਣਾ ਮੈਂਬਰ ਨਾਂ ਹੋਣ ਦਾ ਹਵਾਲਾ ਜਾਂ ਫਿਰ ਉਸਨੂੰ ਪਾਰਟੀ ਤੋਂ ਬਾਹਰ ਕ¤ਢ ਕੇ ਪ¤ਲਾ ਝਾੜ ਲੈਂਦੇ ਹਨ। ਫਿਰ ਭਾਵੇਂ ਉਹ ਬਠਿੰਡਾ ਦਾ ਸ਼ਰੂਤੀ ਕਾਂਡ ਹੋਵੇ,ਅ੍ਰਮਿਤਸਰ ਦਾ ਏਐਸਆਈ ਕਤਲ ਕਾਂਡ ਹੋਵੇ ਜਾਂ ਫਿਰ ਹੁਣ ਏਆਈਜੀ ਤੇ ਅਕਾਲੀ ਆਗੂ ਵਲੋਂ ਕੀਤਾ ਗਿਆ ਕਾਤਿਲਾਨਾ ਹਮਲਾ ਹੋਵੇ। ਸਰਕਾਰ ਵਲੋਂ ਜਿਵੇਂ ਹੀ ਸੰਬਧਤ ਗੁੰਡੇ ਨਾਲ ਸੰਬਧ ਨਾਂ ਹੋਣ ਦੀਆਂ ਖਬਰਾਂ ਆਉਂਦੀਆ ਹਨ ਉਸੇ ਵੇਲੇ ਹੀ ਮੀਡੀਆ ਦੇ ਲੋਕ ਸੰਬਧਤ ਅਪਰਾਧੀ ਦੇ ਨਾਲ ਬਿਕਰਮ ਸਿੰਘ ਮਜੀਠੀਆਂ ਜਾਂ ਫਿਰ ਸੁਖਬੀਰ ਨਾਲ ਉਸ ਵਿਅਕਤੀ ਫੋਟੋ ਛਾਪ ਕੇ ਸਰਕਾਰੀ ਦਾਅਵਿਆ ਦੀ ਫੂਕ ਕ¤ਢ ਦਿੰਦੇ ਹਨ। ਉਹਨਾਂ ਪੰਜਾਬ ਦੀ ਜਨਤਾ ਨੂੰ ਅਪੀਲ ਕਰਦੇ ਹੋਏ ਕਿਹਾ ਸਰਕਾਰ ਦੇ ਸਹਾਰੇ ਨਾ ਰੰਹਿਦੇ ਹੋਏ ਕਿ ਅਪਣੀ ਸੁਰਖਿਆ ਖੁਦ ਕਰਨ ਤੇ ਇਸ ਸਰਕਾਰ ਦੇ ਭਰੋਸੇ ਨਾਂ ਰਹੋ। ਇਸ ਮੋਕੇ ਕੌਂਸਲਰ ਹੰਸਰਾਜ,ਕੈਂਸਲਰ ਅਸ਼ੋਕ ਕੁਮਾਰ,ਮਹਿੰਦਰ ਸਿੰਘ ਢੰਢਾਰੀ,ਗਿਆਨ ਸਿੰਘ ਬਾਲੀ, ਸੋਹਨ ਲਾਲ ਸ਼ੂਦਰ,ਕਮਲਜੀਤ ਭ¤ਟੀਆ, ਖੁਆਜਾ ਪ੍ਰਸਾਦ,ਸੁਰਿੰਦਰ ਸੋਨੀ,ਜਗਸੀਰ ਸੰਧੂ,ਦਲਵਿੰਦਰ ਸਿੰਘ,ਬੇਅੰਤ ਸਿੰਘ ,ਨਰੇਸ਼ ਬਸਰਾ,ਕੇਸ਼ਵ ਬਵੇਜਾ,ਰਜਿੰਦਰ ਸਿੰਘ ਤੇ ਹੋਰ ਵੀ ਹਾਜਰ ਸਨ।
Post a Comment