ਕੋਟਕਪੂਰਾ, 4 ਦਸੰਬਰ/ਜੇ.ਆਰ.ਅਸੋਕ/ ਦੇਸ਼ ਵਿਚ ਭੁੱਖਮਰੀ , ਅਨਪੜਤਾ, ਬੇਰੁਜਗਾਰੀ ਆਦਿ ਵਰਗੀਆਂ ਅਲਾਮਤਾਂ ਨੂੰ ਖਤਮ ਕਰਨ ਲਈ ਸਾਧਨਾਂ ਦੀ ਕੋਈ ਘਾਟ ਨਹੀ, ਲੋੜ ਸਿਰਫ ਪ੍ਰਬੰਧ ਬਦਲਣ ਦੀ ਹੈ। ਇਨ ਸ਼ਬਦਾ ਦਾ ਪ੍ਰਗਟਾਵਾ ਭਾਰਤੀ ਕਮਿਊਨਿਸਟ ਪਾਰਟੀ ਜਿਲ ਫਰੀਦਕੋਟ ਦੇ ਸਕੱਤਰ ਕਾਮਰੇਡ ਪਵਨਪ੍ਰੀਤ ਸਿੰਘ ਨੇ ਪਿੰਡ ਖਾਰਾ ਵਿਖੇ ਮਜਦੂਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਹੇ। ਉਨ ਕਿਹਾ ਕਿ ਅੱਜ ਦੇ ਹਾਕਮਾ ਵੱਲੋਂ ਚਲਾਈਆਂ ਜਾ ਰਹੀਆਂ ਨੀਤੀਆਂ ਨੇ ਦੇਸ਼ ਦੀ ਇਹ ਹਾਲਤ ਕਰ ਦਿੱਤੀ ਹੈ ਕਿ ਭੁੱਖਮਰੀ ਨਾਲ ਮਰਨ ਵਾਲਿਆਂ ਦੀ ਗਿਣਤੀ ਵਿਚ ਭਾਰਤ ਸਭ ਤੋਂ ਅੱਗੇ ਹੈ। ਬੱਚਿਆਂ ਦੇ ਭਾਰ ਵਿਚ ਕਮੀ ਹੋਣ ਵਿਚ ਭਾਰਤ ਸਭ ਤੋਂ ਅੱਗੇ ਹੈ। ਵਿੱਦਿਆ ਅਤੇ ਸਿਹਤ ਸੇਵਾਵਾਂ ਦੇ ਖੇਤਰ ਵਿਚ ਸ਼੍ਰੀ ਲੰਕਾ ਅਤੇ ਬੰਗਲਾ ਦੇਸ਼ ਵੀ ਸਾਡੇ ਨਾਲੋ ਅੱਗੇ ਹਨ। ਕਮਾਰੇਡ ਪਵਨਪ੍ਰੀਤ ਸਿੰਘ ਨੇ ਕਿਹਾ ਕਿ ਸਾਡੇ ਦੇਸ਼ ਵਿਚ ਮੌਜੂਦਾ ਉਦਾਰੀਕਰਨ ਦੀਆਂ ਨੀਤੀਆਂ ਨੇ ਜਿਸ ਤਰ•ਾਂ ਦੀ ਪੈੇਸੇ ਦੀ ਵੰਡ ਕਰ ਦਿੱਤੀ ਹੈ ਉਸ ਅਨੁਸਾਰ ਅਮੀਰ ਹੋਰ ਅਮੀਰ ਹੋ ਰਿਹਾ ਹੈ ਅਤੇ ਗਰੀਬ ਹੋਰ ਗਰੀਬ ਹੋ ਰਿਹਾ ਹੈ। ਦੇਸ਼ ਦੇ ਸਿਰਫ 54 ਬੰਦਿਆਂ ਕੋਲ ਦੇਸ਼ ਦੇ ਇਕ ਤਿਹਾਈ ਲੋਕਾਂ ਜਿੰਨਾਂ ਪੈਸਾ ਹੈ। ਅਤੇ ਦੇਸ਼ ਦੀਆਂ 500 ਕੰਪਨੀਆਂ ਕੋਲ 9.3 ਲੱਖ ਕਰੋੜ ਯਾਨੀ 166 ਬਿਲੀਅਨ ਡਾਲਰ (166) ਦੀ ਸੰਪਤੀ ਹੈ। ਉਹਨਾਂ ਪਿੰਡਾ ਦੇ ਸਾਰੇ ਗਰੀਬਾਂ ਨੂੰ ਭਾਰਤੀ ਕਮਿਊਨਿਸਟ ਪਾਰਟੀ ਦੇ ਝੰਡੇ ਹੇਠ ਇਕੱਠੇ ਹੋ ਕੇ ਇਨ•ਾਂ ਨੀਤੀਆਂ ਵਿਰੁੱਧ ਇਕੱਠੇ ਹੋਣ ਦਾ ਸੱਦਾ ਦਿੱਤਾ। ਅੱਜ ਦੇ ਇਕੱਠ ਵਿਚ ਸਾਥੀ ਰੇਸ਼ਮ ਸਿੰਘ ਵਾਂਦਰ ਜਟਾਣਾ ਨੇ ਸੰਬੋਧਨ ਕਰਦਿਆਂ 7 ਦਸੰਬਰ ਨੂੰ ਔਲਖ ਵਿਖੇ ਪਹੁੰਚਣ ਦਾ ਸੱਦਾ ਦਿੱਤਾ। ਅੱਜ ਦੇ ਇਕੱਠ ਵਿਚ ਭੋਲਾ ਸਿੰਘ ਖਾਰਾ, ਗੁਰਾ ਸਿੰਘ ਸਾਬਕਾ ਮੈਬਰ , ਆਤਮਾ ਸਿੰਘ, ਸੁਰਜੀਤ ਸਿੰਘ , ਸੁਖਜੀਤ ਕੌਰ , ਵਿੱਦਿਆ ਦੇਵੀ ਆਦਿ ਹਾਜਰ ਸਨ। ਫੋਟੋ -1

Post a Comment