ਸਮਰਾਲਾ 04 ਦਸੰਬਰ ( ਕੁਲਦੀਪ ਉਟਾਲ ) ਅੱਜ ਤਹਿਸੀਲ ਕੰਪਲੈਕਸ ਸਮਰਾਲਾ ਵਿਖੇ ਨੰਬਰਦਾਰ ਐਸੋ: ਸਮਰਾਲਾ ਵੱਲੋਂ ਸਰਬੱਤ ਦੇ ਭਲੇ ਲਈ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ । ਇਸ ਮੌਕੇ ਤੇ ਰਾਗੀ ਬਲਵਿੰਦਰ ਸਿੰਘ ਭੌਰਲਾ ਵੱਲੋਂ ਕੀਰਤਨ ਕਰਕੇ ਆਈਆਂ ਸੰਗਤਾਂ ਨੂੰ ਨਿਹਾਲ ਕਰਨਗੇ ਅਤੇ ਆਈਆਂ ਪ੍ਰਮੁੱਖ ਸ਼ਖਸੀਅਤਾਂ ਨੂੰ ਸਿਰਪਾਉ ਦੇ ਕੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਹਲਕਾ ਵਿਧਾਇਕ ਅਮਰੀਕ ਸਿੰਘ ਢਿੱਲੋਂ, ਜਥੇਦਾਰ ਕ੍ਰਿਪਾਲ ਸਿੰਘ ਖੀਰਨੀਆਂ ਮੈਂਬਰ ਪੀ.ਏ.ਸੀ., ਸਰਬੰਸ ਸਿੰਘ ਮਾਣਕੀ ਸ੍ਰੋਮਣੀ ਕਮੇਟੀ ਮੈਂਬਰ, ਤਹਿਸੀਲਦਾਰ ਸਮਰਾਲਾ ਗੁਰਮੀਤ ਸਿੰਘ, ਨਾਇਬ ਤਹਿਸੀਲਦਾਰ ਸੁਰਿੰਦਰ ਸਿੰਘ, ਪਟਵਾਰ ਯੂਨੀਅਨ ਦੇ ਬੁੱਧ ਸਿੰਘ ਤਹਿਸੀਲ ਪ੍ਰਧਾਨ, ਪਰਮਿੰਦਰ ਸਿੰਘ ਤੂਰ, ਸੁਖਦੇਵ ਸਿੰਘ, ਬਾਰ ਐਸੋ: ਪ੍ਰਧਾਨ ਸ਼ਿਵ ਕਲਿਆਣ, ਵਸੀਕਾ ਨਵੀਸ ਬੰਤ ਕਲੇਰ, ਨਰਿੰਦਰ ਵਿਸ਼ਿਸਟ, ਦਲੀਪ ਸਿੰਘ ਬਾਲਿਓ ਜਨਰਲ ਸਕੱਤਰ ਪੰਜਾਬ, ਜਸਪਾਲ ਸਿੰਘ ਸਰਵਰਪੁਰ ਤਹਿਸੀਲ ਪ੍ਰਧਾਨ, ਇਕਬਾਲ ਸਿੰਘ ਬੰਬ ਜਨਰਲ ਸਕੱਤਰ, ਹਰਬੰਸ ਸਿੰਘ ਬੌਂਦਲੀ ਸੀਨੀਅਰ ਮੀਤ ਪ੍ਰਧਾਨ, ਦਲਜੀਤ ਸਿੰਘ ਮੁਤਿਉਂ ਮੀਤ ਪ੍ਰਧਾਨ, ਰਘਵੀਰ ਸਿੰਘ ਗਗੜਾ ਸੀਨੀਅਰ ਮੀਤ ਪ੍ਰਧਾਨ, ਤਾਰਾ ਸਿੰਘ ਲੱਲ ਕਲਾਂ ਖਜਾਨਚੀ, ਸੁਰਮੁੱਖ ਸਿੰਘ ਹਰਬੰਸਪੁਰਾ ਸਹਾਇਕ ਖਜਾਨਚੀ, ਤਾਰਾ ਸਿੰਘ ਬੌਂਦਲ ਪ੍ਰੈਸ ਸਕੱਤਰ, ਅਤੇ ਵੱਖ ਵੱਖ ਪਿੰਡਾਂ ਦੇ ਸਰਪੰਚ ਤੇ ਪੰਚ ਅਤੇ ਤਹਿਸੀਲ ਕੰਪਲੈਕਸ ਦੇ ਸਮੂਹ ਮੁਲਾਜਮ ਹਾਜਰ ਸਨ ।

Post a Comment