ਸੰਗਰੂਰ, 18 ਦਸੰਬਰ (ਸੂਰਜ ਭਾਨ ਗੋਇਲ)-ਦੂਜੀ ਇੰਡੀਆ ਰਿਜ਼ਰਵ ਬਟਾਲੀਅਨ, ਲ¤ਡਾ ਕੋਠੀ, ਸੰਗਰੂਰ ਵਿਖੇ ਸ. ਗੁਰਦੀਪ ਸਿੰਘ, ਪੀ.ਪੀ.ਐਸ.ਕਮਾਂਡੈਂਟ, ਦੂਜੀ ਆਈ.ਆਰ.ਬੀ. ਦੀ ਅਗਵਾਈ ਹੇਠ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ। ਕਂੈਪ ਦੌਰਾਨ ਡਾ. ਗੁਰਿੰਦਰ ਸਿੰਘ ਸੰਧੂ ਅਤੇ ਡਾ. ਅਮਨਦੀਪ ਕੌਰ ਸੰਧੂ ਨੇ ਫਿਜੀਓਥਰੈਪੀ ਅਤੇ ਕਸਰਤਾਂ ਰਾਹੀ ਬਲੱਡ ਪ੍ਰੈਸ਼ਰ, ਮਿਰਗੀ, ਸੂਗਰ ਅਤੇ ਮਾਈਗ੍ਰੇਨ ਦੀਆਂ ਬਿਮਾਰੀਆਂ ’ਤੇ ਕਾਬੂ ਪਾਉਣ ਲਈ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਡਾ. ਅਮਨਦੀਪ ਕੌਰ ਸੰਧੂ ਨੇ ਕਰਮਚਾਰੀਆਂ ਦੀਆਂ ਪਤਨੀਆਂ ਅਤੇ ਦਫਤਰਾਂ ਵਿੱਚ ਕੰਮ ਰਹੇ ਲੇਡੀਜ਼ ਸਟਾਫ ਨੂੰ ਔਰਤਾਂ ਸੰਬੰਧੀ ਰੋਗਾਂ ਬਾਰੇ ਅਤੇ ਉਹਨਾ ਦੇ ਬਚਾਅ ਲਈ ਵਿਸਥਾਰ ਪੂਰਵਕ ਜਾਣੂ ਕਰਵਾਇਆਂ। ਪ੍ਰੋਗਰਾਮ ਦੇ ਅੰਤ ਵਿੱਚ ਕਮਾਂਡੈਂਟ ਸਾਹਿਬ ਨੇ ਡਾ. ਅਮਨਦੀਪ ਕੌਰ ਅਤੇ ਡਾ. ਗੁਰਿੰਦਰ ਸਿੰਘ ਸੰਧੂ ਦਾ ਧੰਨਵਾਦ ਕੀਤਾ।
Post a Comment