ਸੰਗਰੂਰ, 18 ਦਸੰਬਰ (ਸੂਰਜ ਭਾਨ ਗੋਇਲ)- ਜ਼ਿਲ•ਾ ਸੰਗਰੂਰ ਦੇ ਲੋਕਾਂ ਨੂੰ ਹਰ ਪੱਖੋ ਸੁਵਿਧਾ ਦੇਣ ਦੇ ਮਨਸ਼ੇ ਤਹਿਤ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਰਾਹੁਲ ਦੀ ਪਹਿਲਕਦਮੀ ਨਾਲ ਬੀ.ਐਸ.ਐਨ.ਐਲ ਦੇ ਉਪਭੋਗਤਾਵਾਂ ਲਈ ਹੁਣ ਸੁਵਿਧਾ ਸੈਂਟਰ ਵਿਖੇ ਟੈਲੀਫੋਨ ਬਿੱਲ ਭਰਨ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਿਲ•ਾ ਸਿਸਟਮ ਮੈਨੇਜ਼ਰ ਸ. ਸਤਵਿੰਦਰ ਸਿੰਘ ਨੇ ਦੱਸਿਆਂ ਕਿ ਜ਼ਿਲ•ਾ ਪ੍ਰਬੰਧਕੀ ਕੰਪਲੈਕਸ਼, ਸੁਵਿਧਾਂ ਸੈਂਟਰ ਦੇ ਕਾਊਂਟਰ ਨੰਬਰ 5 ’ਤੇ ਕੋਈ ਵੀ ਵਿਅਕਤੀ ਬੀ.ਐਸ.ਐਨ.ਐਲ ਕੰਪਨੀ ਦੇ ਬਿੱਲ ਭਰ ਸਕਦਾ ਹੈ। ਬਿੱਲ ਭਰਨ ਦਾ ਸਮਾਂ ਸਵੇਰੇ 9 ਤੋਂ ਸ਼ਾਮ 4 ਵਜੇ ਤੱਕ ਹੋਵੇਗਾ।
Post a Comment