ਬਿਰਕ ਬਰਸਾਲ (ਨਸੀਬ ਸਿੰਘ ਬਿਰਕ,ਬਲਜਿੰਦਰ ਸਿੰਘ ਬਿਰਕ)ਅੱਜ ਸਾਡਾ ਸੂਬਾ ਵਿਕਾਸ ਦੀਆ ਬਰੂਹਾਂ ਨੂੰ ਛੂਹ ਰਿਹਾ ਹੈ ।ਪਿੱਛਲੇ ਕੁੱਝ ਸਾਲਾ ਤੋਂ ਜਦੋ ਦੀ ਬਾਦਲ ਸਰਕਾਰ ਸੂਬੇ ਵਿੱਚ ਸਥਾਪਿਤ ਹੋਈ ਹੈ ਉਸ ਸਮੇ ਪੰਜਾਬ ਦੇ ਸਭ ਪਿੰਡਾ,ਸ਼ਹਿਰਾ ਵਿੱਚ ਵਿਕਾਸ ਦੀ ਐਸੀ ਹਨੇਰੀ ਚੱਲੀ ਕਿ ਪੰਜਾਬ ਰਾਜ ਹਰ ਤਰਫੋ ਖੁਸ਼ਹਾਲ ਹੋ ਗਿਆ ਹੈ ।ਇਸ ਹਨੇਰੀ ਦਾ ਸਭ ਤੋਂ ਵੱਡਾ ਬੁਲ੍ਹਾ ਹਲਕਾ ਦਾਖਾ ਵਿੱਚ ਵਿਧਾਇਕ ਸ:ਮਨਪ੍ਰੀਤ ਸਿੰਘ ਦੀ ਦੇਣ ਸਦਕਾ ਵਗਿਆ ,ਅੱਜ ਇਸ ਹਲਕੇ ਦਾ ਹਰ ਇੱਕ ਪਿੰਡ ਮਾਡਲ ਬਣ ਚੁਕਿਆ ਹੈ ,ਪਾਣੀ ਦੀ ਨਿਕਾਸੀ ਲਈ ਪੱਕੀਆ ਨਾਲੀਆ ਬਣੀਆ,ਪੱਕੀਆ ਗਲੀਆ ਬਣੀਆ,ਛੱਪੜਾਂ ਦਾ ਨਵੀਨੀਕਾਰਣ ਹੋਇਆਂ ਬਾਦਲ ਸਰਕਾਰ ਤੇ ਇਆਲੀ ਭਰਾਵਾਂ ਦੇ ਦੇਣ ਸਦਕਾ ਅੱਜ ਹਲਕਾ ਦਾਖਾ ਬੁਲੰਦ ਹੈ ।ਇੰਨਾ ਸਬਦਾ ਦਾ ਵਰਨਣ ਹਲਕਾ ਦਾਖਾ ਦੇ ਸੀਨੀਅਰ ਅਕਾਲੀ ਆਗੂਆ ਨੇ ਪੱਤਰਕਾਰਾਂ ਨਾਲ ਕੀਤਾ ਤੇ ਕਿਹਾ ਕਿ ਇਆਲੀ ਭਰਾਵਾਂ ਤੇ ਬਾਦਲ ਸਰਕਾਰ ਦੀ ਨਿਰਵਿਘਨ ਵਿਕਾਸ ਵਾਲੀ ਦੇਣ ਸਦਕਾ ਹੁਣ ਅਕਾਲੀ ਸਰਕਾਰ ਲੰਮੇ ਸਮੇਂ ਲਈ ਸੱਤਾ ਵਿੱਚ ਸਥਾਪਿਤ ਰਹੇਗੀ ।ਇਸ ਸਮੇ ਇੱਕਤਰ ਹੋਏ ਸੀਨੀਅਰ ਅਕਾਲੀ ਆਗੂ ਵਿੱਚ ਸੁਖਵਿੰਦਰ ਸਿੰਘ ਕਿੰਦਰ,ਪੰਚ ਜਗਦੇਵ ਸਿੰਘ ਸਿੱਧੂ,ਜੈਲਦਾਰ ਕੰਮਲਜੀਤ ਸਿੰਘ,ਬਲਜੀਤ ਸਿੰਘ ਪੰਧੇਰ,ਗਰਿੰਦਰ ਸਿੰਘ ਛੀਨਾ,ਬਲਾਕ ਸੰਮਤੀ ਮੈਂਬਰ ਜਗਤਾਰ ਸਿੰਘ ਤੇ ਹੋਰ ਵਰਕਰ ਹਾਜਰ ਸਨ ।


Post a Comment