ਕੋਟਕਪੂਰਾ/17ਦਸੰਬਰ /ਜੇ.ਆਰ.ਅਸੋਕ/ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਾਂਦਰ ਜਟਾਣਾ ਵਿਚ ਸੱਤ ਦਿਨਾ ਕੌਮੀ ਸੇਵਾ ਯੋਜਨਾਂ ਕੈਂਪ ਲਾਇਆ ਗਿਆ। ਇਸ ਦੇ ਸਮਾਪਤੀ ਸਮਾਰੋਹ ਮੌਕੇ ਮੰਡਲ ਸਿੱਖਿਆ ਅਫ਼ਸਰ ਬਲਜੀਤ ਸਿੰਘ ਬਰਾੜ,ਜ਼ਿਲ•ਾ ਸਿੱਖਿਆ ਅਫ਼ਸਰ ਅਮਰਜੀਤ ਸਿੰਘ ਖੋਖਰ, ਉਪ ਜ਼ਿਲ•ਾ ਸਿੱਖਿਆ ਅਫ਼ਸਰ ਸੁਰੇਸ਼ ਅਰੋੜਾ, ਯੁਵਕ ਸੇਵਾਵਾਂ ਵਿਭਾਗ ਦੇ ਸਹਾਇਕ ਡਾਇਰੈਕਟਰ ਜਗਜੀਤ ਸਿੰਘ ਚਹਿਲ ਮੁਖ ਮਹਿਮਾਨ ਵਜੋਂ ਅਤੇ ਵਿਸ਼ੇਸ਼ ਮਹਿਮਾਨ ਵਜੋਂ ਬਲਜੀਤ ਸਿੰਘ ਖੀਵਾ ਇੰਚਾਰਜ ਲਵਲੀ ਪ੍ਰੋਫ਼ੈਸ਼ਨਲ ਯੂਨੀਵਰਸਿਟੀ ਅਧਿਐਨ ਕੇਂਦਰ ਕੋਟਕਪੂਰਾ ਸ਼ਾਮਿਲ ਹੋਏ । ਇਸ ਕੈਂਪ ਵਿਚ ਸਕੂਲ ਦੇ 25 ਐਨ ਐਸ ਐਸ ਦੇ ਵਲੰਟੀਅਰਾਂ ਨੇ ਹਿੱਸਾ ਲਿਆ। ਕੈਂਪ ਦੌਰਾਨ ਸਕੂਲ ਵਿਚ ਵਲੰਟੀਅਰਾਂ ਵੱਲੋਂ ਸਫ਼ਾਈ ਕੀਤੀ ਗਈ। ਸਕੂਲ ਦੀ ਪ੍ਰਿੰਸੀਪਲ ਗੁਰਮੇਲ ਕੌਰ ਨੇ ਕੈਂਪ ਦੀ ਰਿਪੋਰਟ ਪੜ•ੀ। ਜਗਜੀਤ ਸਿੰਘ ਚਹਿਲ, ਪ੍ਰਭਜੋਤ ਸਿੰਘ ਜੋਤੀ ਨੇ ਐਨ ਐਸ ਐਸ ਦੀ ਮਹੱਤਤਾ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਇਸ ਸਮੇਂ ਸਾਰੇ ਵਲੰਟੀਅਰਾਂ ਅਤੇ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨ ਚਿੰਨ• ਲਵਲੀ ਯੂਨੀਵਰਸਿਟੀ ਦੇ ਪ੍ਰਬੰਧਕਾਂ ਵੱਲੋਂ ਦਿੱਤੇ ਗਏ। ਮੰਚ ਸੰਚਾਲਨ ਗੁਰਜੀਤ ਕੌਰ ਤੇ ਪਰਵਿੰਦਰ ਸਿੰਘ ਨੇ ਕੀਤਾ। ਇਸ ਸਮੇਂ ਹੋਰਨਾਂ ਤੋਂ ਇਲਾਵਾ ਅਮਨਦੀਪ ਸਿੰਘ, ਹਰਵਿੰਦਰ ਸਿੰਘ, ਜਗਸੀਰ ਸਿੰਘ, ਪਰਮਜੀਤ ਸਿੰਘ, ਸੁਖਦੇਵ ਸਿੰਘ, ਪ੍ਰੀਤੀ, ਦਲਬੀਰ ਸਿੰਘ ਮੌਜ਼ੂਦ ਸਨ।


Post a Comment